ਓਕ ਕ੍ਰੀਕ ਹਮਲੇ ਦੀ 14ਵੀਂ ਬਰਸੀ ਮੌਕੇ ਸਿੱਖ ਸੁਰੱਖਿਆ ਅਤੇ ਨਫ਼ਰਤ ਵਿਰੁੱਧ ਕਾਰਵਾਈ ’ਤੇ ਜ਼ੋਰ

ਵਿਸਕੌਨਸਿਨ, ਅਮਰੀਕਾ 7 ਅਗਸਤ 2026
ਅਮਰੀਕਾ ਦੇ ਸਿੱਖ ਭਾਈਚਾਰੇ ਨੇ ਵਿਸਕੌਨਸਿਨ ਦੇ ਓਕ ਕ੍ਰੀਕ ਸਥਿਤ ਗੁਰਦਆਰੇ ਲ ਉੱਤੇ 2012 ਵਿੱਚ ਹੋਏ ਹਮਲੇ ਦੀ 14ਵੀਂ ਬਰਸੀ ਮਨਾਈ। ਹਮਲੇ ਦੌਰਾਨ ਸੰਗਤ ਦੇ ਛੇ ਮੈਂਬਰਾਂ ਦੀ ਮੌਤ ਹੋਈ ਸੀ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਬਾਬਾ ਪੰਜਾਬ ਸਿੰਘ ਦਾ 2020 ਵਿੱਚ ਦੇਹਾਂਤ ਹੋਣ ਤੋਂ ਬਾਅਦ ਇਸ ਘਟਨਾ ਨਾਲ ਜੁੜੀ ਮੌਤਾਂ ਦੀ ਕੁੱਲ ਗਿਣਤੀ ਸੱਤ ਹੋ ਗਈ ਸੀ।
ਸਿੱਖ ਕੋਅਲੀਸ਼ਨ ਨੇ ਪੀੜਤਾਂ ਨੂੰ ਯਾਦ ਕਰਦਿਆਂ ਓਕ ਕ੍ਰੀਕ ਦੀ ਸੰਗਤ ਵੱਲੋਂ ਦਿਖਾਈ ਹਿੰਮਤ ਅਤੇ ਇਕਜੁੱਟਤਾ ਨੂੰ ਸਨਮਾਨ ਦਿੱਤਾ। ਸੰਸਥਾ ਨੇ ਗੁਰਦੁਆਰਿਆਂ ਲਈ ਬਿਹਤਰ ਸੁਰੱਖਿਆ ਯੋਜਨਾਵਾਂ, ਸਿੱਖ ਧਰਮ ਬਾਰੇ ਸਹੀ ਜਨਤਕ ਜਾਣਕਾਰੀ ਅਤੇ ਧਾਰਮਿਕ ਨਫ਼ਰਤ ਵਿਰੁੱਧ ਲਗਾਤਾਰ ਕਾਰਵਾਈ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ।
ਇਹ ਬਰਸੀ ਵਿਛੜੀਆਂ ਜਿੰਦਗੀਆਂ ਨੂੰ ਯਾਦ ਕਰਨ ਦੇ ਨਾਲ-ਨਾਲ ਸਰਕਾਰਾਂ, ਸਕੂਲਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਸਿੱਖਿਆ ਅਤੇ ਰੋਕਥਾਮ ਰਾਹੀਂ ਪੱਖਪਾਤ ਦਾ ਮੁਕਾਬਲਾ ਕਰਨ ਦੀ ਯਾਦ ਦਿਵਾਉਂਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




