InternationalTop News
WestJet ਦੀਆਂ ਸੈਂਕੜੇ ਫ਼ਲਾਈਟਸ ਰੱਦ, ਮੁਸਾਫ਼ਰ ਖੱਜਲ ਖੁਆਰ

ਵੈਸਟਜੈਟ ਦੀ ਹੜਤਾਲ ਖ਼ਤਮ ਹੋਣ ਦੇ ਬਾਵਜੂਦ ਫਲਾਈਟਸ ਦੀ ਆਵਾਜਾਈ ਪਹਿਲਾਂ ਵਾਂਗ ਸ਼ੁਰੂ ਨਹੀਂ ਹੋ ਸਕੀ ਅਤੇ ਵੱਡੀ ਗਿਣਤੀ ਵਿਚ ਮੁਸਾਫ਼ਰਾਂ ਨੂੰ ਹਵਾਈ ਅੱਡਿਆਂ ’ਤੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਵੱਡੀ ਗਿਣਤੀ ਵਿਚ ਫਲਾਈਟਸ ਹੁਣ ਵੀ ਰੱਦ ਹੋ ਰਹੀਆਂ ਹਨ ਅਤੇ ਗ੍ਰਾਊਂਡ ਕੀਤੇ ਜਹਾਜ਼ਾਂ ਨੂੰ ਮੁੜ ਵਰਤਣ ਦੀ ਪ੍ਰਕਿਰਿਆ ਮੱਠੀ ਚੱਲ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ ਸੋਮਵਾਰ ਨੂੰ 300 ਫਲਾਈਟਸ ਰੱਦ ਹੋਈਆਂ ਅਤੇ ਸਿਲਸਿਲਾ ਜਾਰੀ ਰਿਹਾ। ਵੈਸਟਜੈਟ ਦਾ ਕਹਿਣਾ ਹੈ ਕਿ ਫਲਾਈਟਸ ਦਾ ਸੰਚਾਲਨ ਪਹਿਲਾਂ ਵਾਲੇ ਪੱਧਰ ’ਤੇ ਲਿਜਾਣ ਦੇ ਯਤਨ ਕੀਤੇ ਜਾ ਰਹੇ ਹਨ।ਹੜਤਾਲ ਖ਼ਤਮ ਹੋਣ ਦੇ ਬਾਵਜੂਦ ਫ਼ਲਾਈਟਸ ਆਰੰਭਣ ’ਚ ਦਿੱਕਤਾਂ ਫ਼ਿਲਹਾਲ ਵੈਸਟਜੈਟ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਆਖਰਕਾਰ ਮੌਜੂਦਾ ਹਾਲਾਤ ਕਿੰਨੇ ਦਿਨ ਤੱਕ ਬਰਕਰਾਰ ਰਹਿ ਸਕਦੇ ਹਨ। ਕੈਨੇਡੀਅਲ ਮੁਸਾਫ਼ਰ ਮਾਰਸ਼ਾ ਮੈਨੁਅਲ ਨੇ ਗਲੋਬਲ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਆਪਣੇ ਪਤੀ ਨਾਲ ਪੁਰਤਗਾਲ ਤੋਂ ਰਵਾਨਾ ਹੋਣਾ ਸੀ ਪਰ ਐਨ ਮੌਕੇ ’ਤੇ ਫਲਾਈਟ ਰੱਦ ਕਰ ਦਿਤੀ ਗਈ। ਦੋ ਘੰਟੇ ਬਾਅਦ ਫਲਾਈਟ ਦੀ ਰੀਬੁਕਿੰਗ ਦਾ ਮੈਸੇਜ ਆ ਗਿਆ ਪਰ ਰਿਹਾਇਸ਼ ਦਾ ਵਾਧੂ ਖਰਚਾ ਬਰਦਾਸ਼ਤ ਕਰਨਾ ਪੈ ਰਿਹਾ ਹੈ। ਮੁਸਾਫ਼ਰਾਂ ਦੀ ਸਹੂਲਤ ਮੁੱਖ ਰਖਦਿਆਂ ਵੈਸਟਜੈਟ ਵੱਲੋਂ ਬਗੈਰ ਖਰਚੇ ਤੋਂ ਫਲਾਈਟ ਚੇਂਜ ਕਰਨ ਦੀ ਸਹੂਲਤ 6 ਅਗਸਤ ਤੱਕ ਬਹਾਲ ਰੱਖੀ ਗਈ ਹੈ। ਕੈਨੇਡਾ ਦੀ ਦੂਜੀ ਵੱਡੀ ਏਅਰਲਾਈਨ ਦਾ ਮੰਨਣਾ ਹੈ ਕਿ 7 ਅਗਸਤ ਤੋਂ ਹਾਲਾਤ ਕਾਫ਼ੀ ਹੱਦ ਤੱਕ ਸੁਧਰ ਸਕਦੇ ਹਨ।”,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




