InternationalTop News
ਮੋਰੱਕੋ ਵੱਲੋਂ 1,055 ਕਿਲੋਮੀਟਰ ਲੰਬੇ ਨੈਸ਼ਨਲ ਹਾਈਵੇ ਦਾ ਨਾਂ ਟਰੰਪ ਦੇ ਨਾਂ ‘ਤੇ ਰੱਖਣ ਦਾ ਐਲਾਨ

ਮੋਰੱਕੋ ਦੇ ਰਾਜਾ ਮੁਹੰਮਦ-6 ਨੇ ਦੇਸ਼ ਦੇ ਇਕ ਪ੍ਰਮੁੱਖ ਰਾਸ਼ਟਰੀ ਸ਼ਾਹਰਾਹ (ਹਾਈਵੇ) ਦਾ ਨਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ ਹੈ। ਟਰੰਪ ਨੇ ਇਕ ਹਫ਼ਤਾ ਪਹਿਲਾਂ ਹੀ ਇਸ ਲਈ ਮੋਰੱਕੋ ਦਾ ਧੰਨਵਾਦ ਕੀਤਾ ਸੀ।
ਜਿਸ ਸੜਕ ਦਾ ਨਾਂ ਬਦਲਿਆ ਜਾ ਰਿਹਾ ਹੈ, ਉਹ ਪਹਿਲਾਂ ‘ਤਿਜਨੀਤ-ਡਾਖਲਾ ਹਾਈਵੇ’ ਦੇ ਨਾਂ ਨਾਲ ਜਾਣੀ ਜਾਂਦੀ ਸੀ। ਲਗਭਗ 1,055 ਕਿਲੋਮੀਟਰ ਲੰਬਾ ਇਹ ਰਾਜ ਮਾਰਗ ਵੈਸਟਰਨ ਸਹਾਰਾ ਵਿਚੋਂ ਲੰਘਦਾ ਹੈ। ਇਹ ਉਹੀ ਇਲਾਕਾ ਹੈ, ਜਿਸ ‘ਤੇ ਮੋਰੱਕੋ ਆਪਣਾ ਦਾਅਵਾ ਕਰਦਾ ਹੈ ਪਰ ਇਸ ਦੇ ਇਕ ਹਿੱਸੇ ‘ਤੇ ‘ਪੋਲਿਸਾਰੀਓ ਫਰੰਟ’ ਨਾਂ ਦੀ ਜਥੇਬੰਦੀ ਦਾ ਕਬਜ਼ਾ ਹੈ। ਇਹ ਜਥੇਬੰਦੀ ਉਥੋਂ ਦੇ ਮੂਲ ਸਹਿਰਾਵੀ ਲੋਕਾਂ ਲਈ ਇਕ ਆਜ਼ਾਦ ਦੇਸ਼ ਦੀ ਮੰਗ ਕਰਦੀ ਹੈ।
ਵੈਸਟਰਨ ਸਹਾਰਾ ਅਫ਼ਰੀਕਾ ਦੇ ਉੱਤਰ-ਪੱਛਮ ‘ਚ ਸਥਿਤ ਇਕ ਰੇਗਿਸਤਾਨੀ ਇਲਾਕਾ ਹੈ। ਇਹ 1975 ਤੱਕ ਸਪੇਨ ਦਾ ਗੁਲਾਮ (ਉਪਨਿਵੇਸ਼) ਸੀ। ਸਪੇਨ ਦੇ ਹਟਣ ਤੋਂ ਬਾਅਦ ਮੋਰੱਕੋ ਨੇ ਇਸ ਖੇਤਰ ਦੇ ਬਹੁਤੇ ਹਿੱਸੇ ‘ਤੇ ਕਬਜ਼ਾ ਕਰ ਲਿਆ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.