ਚੋਰ ਆਮ ਚੋਰੀਆਂ ਤਾਂ ਕਰਦੇ ਆ ਰਹੇ ਹਨ, ਪਰ ਹੁਣ ਉਨ੍ਹਾਂ ਨੇ ਪੀਆਰਟੀਸੀ ਦੀ ਬੱਸ ਨੂੰ ਵੀ ਨਹੀਂ ਬਖਸ਼ਿਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਬੱਸ ਅੱਡਾ ਦੇਵੀਗੜ੍ਹ ਵਿਖੇ ਖੜ੍ਹੀ ਪੀਆਰਟੀਸੀ ਦੀ ਬੱਸ ਚੋਰ ਚੋਰੀ ਕਰ ਕੇ ਲੈ ਗਏ। ਇਸ ਬੱਸ ਦੇ ਡਰਾਈਵਰ ਸਿਕੰਦਰ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਤੋਂ ਇਸਮਾਲਾਬਾਦ ਤੇ ਘੜਾਮ ਰੂਟ ਨੂੰ ਬੱਸ ਚਲਾਉਂਦਾ ਹੈ। ਰੋਜ਼ਾਨਾ ਦੀ ਤਰ੍ਹਾਂ ਬੀਤੀ ਸ਼ਾਮ 5.15 ਵਜੇ ਉਹ ਇਸ ਬੱਸ ਨੂੰ ਬੱਸ ਅੱਡਾ ਦੇਵੀਗੜ੍ਹ ਵਿਖੇ ਖੜ੍ਹਾ ਕੇ ਆਪਣੇ ਘਰ ਨੂੰ ਚਲਾ ਗਿਆ
ਅੱਜ ਸਵੇਰੇ ਜਦੋਂ ਉਸ ਨੇ ਆ ਕੇ ਵੇਖਿਆ ਤਾਂ ਉਸ ਦੀ ਬੱਸ, ਬੱਸ ਅੱਡਾ ਦੇਵੀਗੜ੍ਹ ਤੋਂ ਗਾਇਬ ਸੀ। ਫਿਰ ਉਸ ਨੇ ਇਸ ਚੋਰੀ ਹੋਈ ਬੱਸ ਦੀ ਇਤਲਾਹ ਥਾਣਾ ਜ਼ੁਲਕਾਂ ਅਤੇ ਪੀਆਰਟੀਸੀ ਦੇ ਅਧਿਕਾਰੀਆਂ ਨੂੰ ਦਿੱਤੀ। ਇਸ ਸਬੰਧੀ ਜਦੋਂ ਥਾਣਾ ਜ਼ੁਲਕਾਂ ਦੇ ਐੱਸਐੱਸਓ ਇੰਸ. ਕਰਮਜੀਤ ਸਿੰਘ ਤੋਂ ਜਾਣਨਾ ਚਾਹਿਆ ਤਾਂ ਉਹਨਾਂ ਕਿਹਾ ਕਿ ਇਹ ਚੋਰੀ ਹੋਈ ਬੱਸ ਬਲਬੇੜਾ ਨੇੜਿਓਂ ਮਿਲ ਗਈ ਹੈ। ਚੋਰ ਦੀ ਪਛਾਣ ਲਈ ਸੀਸੀਟਵੀ ਖੰਗਾਲੇ ਜਾ ਰਹੇ ਹਨ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.