
ਦਿੱਲੀ ਏਅਰਪੋਰਟ ‘ਤੇ ਥਾਈਲੈਂਡ ਦੇ ਫੁਕੇਟ ਤੋਂ ਆ ਰਹੀ ਏਅਰ ਇੰਡੀਆ ਦੀ ਫਲਾਈਟ ਅਚਾਨਕ ਉਡਾਣ ਦੌਰਾਨ ਤੇਜ਼ ਹਵਾ ਦੀ ਲਪੇਟ ਵਿਚ ਆ ਕੇ ਟਰਬੂਲੈਂਸ ਦਾ ਸ਼ਿਕਾਰ ਹੋ ਗਈ। ਇਸ ਦੌਰਾਨ 10 ਯਾਤਰੀ ਤੇ ਕਰੂ ਦੇ 4 ਮੈਂਬਰਾਂ ਨੂੰ ਸੱਟਾਂ ਲੱਗੀਆਂ।ਇਹ ਘਟਨਾ 134 ਯਾਤਰੀਆਂ ਨੂੰ ਲਿਜਾ ਰਹੀ ਏਅਰਬੱਸ ਏ320 ਫਲਾਈਟ ਵਿਚ ਦਿੱਲੀ ਦਿੱਲੀ ਲੈਂਡਿੰਗ ਤੋਂ ਕੁਝ ਸਮਾਂ ਪਹਿਲਾਂ ਜਾਂ ਕਰੂਜ਼ ਪੜਾਅ ਦੌਰਾਨ ਹੋਈ, ਜਿਸ ਨਾਲ ਅਚਾਨਕ ਜਹਾਜ਼ ਦੀ ਉਚਾਈ ਵਿਚ ਗਿਰਾਵਟ ਆ ਗਈ। ਯਾਤਰੀਆਂ ਮੁਤਾਬਕ ਹਵਾ ਵਿੱਚ ਗੜਬੜ ਲਗਭਗ ਦੋ ਤੋਂ ਤਿੰਨ ਮਿੰਟ ਤੱਕ ਰਹੀ। ਇਸ ਦੇ ਬਾਵਜੂਦ ਪਾਇਲਟਾਂ ਦੀ ਸੂਝਬੂਝ ਨਾਲ ਜਹਾਜ਼ ਦੀ ਸਵੇਰੇ 11 ਵਜੇ ਤੋਂ ਬਾਅਦ ਆਈਜੀਆਈ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਹੋਈ। ਲੈਂਡਿੰਗ ਤੋਂ ਬਾਅਦ ਸਾਵਧਾਨੀ ਵਜੋਂ, ਉਨ੍ਹਾਂ ਨੂੰ ਏਅਰਪੋਰਟ ਦੇ ਮੈਡੀਕਲ ਸੈਂਟਰ ਵਿਚ ਜਾਂਚ ਅਤੇ ਇਲਾਜ ਲਈ ਲਿਜਾਇਆ ਗਿਆ।ਏਅਰ ਇੰਡੀਆ ਨੇ ਕਿਹਾ ਕਿ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਉਸ ਦੀ ਸਭ ਤੋਂ ਵੱਡੀ ਤਰਜੀਹ ਹੈ। ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਘਟਨਾ ਦੀ ਜਾਂਚ ਵਿੱਚ ਸਬੰਧਤ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।ਏਅਰ ਇੰਡੀਆ ਨੇ ਕਿਹਾ ਕਿ 4 ਅਗਸਤ ਨੂੰ, ਫੁਕੇਟ ਤੋਂ ਦਿੱਲੀ ਜਾ ਰਹੀ ਉਡਾਣ AI2379 ਨੂੰ ਉਡਾਣ ਦੌਰਾਨ ਥੋੜ੍ਹੀ ਦੇਰ ਲਈ ਟਰਬੂਲੈਂਸ (ਹਵਾ ਦੇ ਝਟਕਿਆਂ) ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਜਹਾਜ਼ ਦੀ ਉਚਾਈ ਵਿੱਚ ਅਚਾਨਕ ਤਬਦੀਲੀ ਆਈ। ਜਹਾਜ਼ ਦਿੱਲੀ ਵਿੱਚ ਸੁਰੱਖਿਅਤ ਲੈਂਡ ਹੋਇਆ ਅਤੇ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।ਏਅਰਲਾਈਨ ਨੇ ਅੱਗੇ ਕਿਹਾ ਕਿ ਕੁਝ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਨੂੰ ਸਾਵਧਾਨੀ ਵਜੋਂ ਹਵਾਈ ਅੱਡੇ ‘ਤੇ ਇੱਕ ਡਾਕਟਰੀ ਸਹੂਲਤ ਵਿੱਚ ਲਿਜਾਇਆ ਗਿਆ। ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਏਅਰ ਇੰਡੀਆ ਦੀ ਸਭ ਤੋਂ ਵੱਡੀ ਤਰਜੀਹ ਹੈ। ਅਸੀਂ ਪ੍ਰਭਾਵਿਤ ਲੋਕਾਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਅਤੇ ਜਾਂਚ ਵਿੱਚ ਸਬੰਧਤ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ। ਇੱਕ ਯਾਤਰੀ ਨੇ ਦੱਸਿਆ ਕਿ ਗੜਬੜ 2-3 ਮਿੰਟ ਤੱਕ ਰਹੀ।
ਟਰਬੂਲੈਂਸ ਦਾ ਅਰਥ ਹੈ ਹਵਾ ਵਿੱਚ ਅਚਾਨਕ ਗੜਬੜ ਜਾਂ ਹਲਚਲ। ਜਦੋਂ ਕੋਈ ਜਹਾਜ਼ ਅਸਮਾਨ ਜਾਂ ਅਨਿਯਮਿਤ ਹਵਾ ਦੇ ਪ੍ਰਵਾਹ ਵਿੱਚੋਂ ਲੰਘਦਾ ਹੈ, ਤਾਂ ਯਾਤਰੀਆਂ ਨੂੰ ਝਟਕੇ ਮਹਿਸੂਸ ਹੋ ਸਕਦੇ ਹਨ ਜਾਂ ਜਹਾਜ਼ ਉੱਪਰ-ਹੇਠਾਂ ਹੁੰਦਾ ਮਹਿਸੂਸ ਹੋ ਸਕਦਾ ਹੈ। ਤੁਸੀਂ ਇਸ ਨੂੰ ਇੱਕ ਟੋਏ ਜਾਂ ਟੁੱਟੀ-ਭੱਜੀ ਸੜਕ ਤੋਂ ਲੰਘਦੇ ਵਾਹਨ ਵਾਂਗ ਸਮਝ ਸਕਦੇ ਹੋ।
ਟਰਬੂਲੈਂਸ ਦਾ ਅਰਥ ਹੈ ਹਵਾ ਵਿੱਚ ਅਚਾਨਕ ਗੜਬੜ ਜਾਂ ਹਲਚਲ। ਜਦੋਂ ਕੋਈ ਜਹਾਜ਼ ਅਸਮਾਨ ਜਾਂ ਅਨਿਯਮਿਤ ਹਵਾ ਦੇ ਪ੍ਰਵਾਹ ਵਿੱਚੋਂ ਲੰਘਦਾ ਹੈ, ਤਾਂ ਯਾਤਰੀਆਂ ਨੂੰ ਝਟਕੇ ਮਹਿਸੂਸ ਹੋ ਸਕਦੇ ਹਨ ਜਾਂ ਜਹਾਜ਼ ਉੱਪਰ-ਹੇਠਾਂ ਹੁੰਦਾ ਮਹਿਸੂਸ ਹੋ ਸਕਦਾ ਹੈ। ਤੁਸੀਂ ਇਸ ਨੂੰ ਇੱਕ ਟੋਏ ਜਾਂ ਟੁੱਟੀ-ਭੱਜੀ ਸੜਕ ਤੋਂ ਲੰਘਦੇ ਵਾਹਨ ਵਾਂਗ ਸਮਝ ਸਕਦੇ ਹੋ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




