InternationalTop News
ਯੂਰਪ ‘ਚ ਗਰਮੀ ਦਾ ਕਹਿਰ: ਗ੍ਰੀਸ ਦੇ ਜੰਗਲਾਂ ‘ਚ ਭੜਕੀ ਭਿਆਨਕ ਅੱਗ, ਸਪੇਨ ਤੇ ਫਰਾਂਸ ‘ਚ ਵੀ ਹਾਲਾਤ ਬੇਕਾਬੂ

ਐਥਨਜ਼, ਰਾਇਟਰ। ਗ੍ਰੀਸ ਦੇ ਕਈ ਇਲਾਕਿਆਂ ’ਚ ਸ਼ਨਿਚਰਵਾਰ ਨੂੰ ਜੰਗਲ ਦੀ ਅੱਗ ਭੜਕ ਉੱਠੀ ਹੈ। ਇਨ੍ਹਾਂ ’ਚ ਐਥਨਜ਼ ਦੇ ਆਸਪਾਸ ਦਾ ਇਲਾਕਾ ਵੀ ਸ਼ਾਮਲ ਹੈ। ਵੱਡੇ ਪੱਧਰ ’ਤੇ ਅੱਗ ਬੁਝਾਉਣ ਦੇ ਅਭਿਆਨ ਤੇ ਐਮਰਜੈਂਸੀ ਨਿਕਾਸੀ ਵਿਵਸਥਾ ਕੀਤੀ ਗਈ। ਇਸ ਦੌਰਾਨ ਸਪੇਨ ਤੇ ਫਰਾਂਸ ਦੇ ਕੁਝ ਹਿੱਸਿਆਂ ’ਚ ਹਾਲਾਤ ਮੁੜ ਵਿਗੜ ਗਏ ਹਨ।
ਯੂਰਪ ’ਚ ਰਿਕਾਰਡ ਤੋੜ ਗਰਮੀ ਤੇ ਘੱਟ ਬਾਰਿਸ਼ ਦੇ ਕਾਰਨ ਭਿਆਨਕ ਜੰਗਲ ਦੀ ਅੱਗ ਭੜਕ ਉੱਠੀ ਹੈ। ਫਰਾਂਸ ਤੇ ਸਪੇਨ ਦੇ ਕਈ ਪਿੰਡ ਤਬਾਹ ਹੋ ਗਏ ਹਨ ਤੇ ਲੱਖਾਂ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਤੇਜ਼ ਹਵਾਵਾਂ ਕਾਰਨ ਗ੍ਰੀਸ ’ਚ ਅੱਗ ਭੜਕ ਉੱਠੀ, ਜਿੱਥੇ ਹਾਲੀਆ ਦਿਨਾਂ ਤੱਕ ਗਰਮੀ ਦੀਆਂ ਲਹਿਰਾਂ ਘੱਟ ਸਨ ਤੇ ਅੱਗ ਲੱਗਣ ਦੀਆਂ ਘਟਨਾਵਾਂ ਕੁਝ ਘੱਟ ਹੋਈਆਂ ਸਨ।
ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਵਿਦਿਆਰਥੀਆਂ ਨੂੰ ਭੜਕਾਉਣ ਦੀ ਸਾਜ਼ਿਸ਼, ਖੁਫੀਆ ਏਜੰਸੀਆਂ ਨੇ ਪਾਕਿਸਤਾਨੀ ਡੀਪਫੇਕ ਵੀਡੀਓਜ਼ ਕੀਤੀਆਂ ਟਰੈਕ
ਫਰਾਂਸ ਦੇ ਦੱਖਣ-ਪੂਰਬ ’ਚ ਤਿੰਨ ਦਿਨ ਪਹਿਲਾਂ ਕਾਬੂ ’ਚ ਆਈ ਅੱਗ ਸ਼ੁੱਕਰਵਾਰ ਨੂੰ ਮੁੜ ਭੜਕ ਉੱਠੀ ਤੇ ਛੇ ਘੰਟਿਆਂ ’ਚ ਇਕ ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਇਲਾਕੇ ’ਚ ਫੈਲ ਗਈ। ਲਗਪਗ 2,500 ਲੋਕਾਂ ਨੂੰ ਸਾਰੀ ਰਾਤ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਤੇ ਸ਼ਨਿਚਰਵਾਰ ਨੂੰ ਹਵਾਵਾਂ ਤੇਜ਼ ਹੋਣ ਤੇ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਔਖਾ ਬਣਾਉਣ ਦੇ ਖਦਸ਼ੇ ਦੇ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਹੋਰ ਸਹਾਇਤਾ ਬੁਲਾਈ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.