USA ਨੇ ਆਪਣੇ ਨਾਗਰਿਕਾਂ ਨੂੰ ਪੱਛਮੀ ਏਸ਼ੀਆ ਛੱਡਣ ਦੀ ਦਿੱਤੀ ਸਲਾਹ

ਪੱਛਮੀ ਏਸ਼ੀਆ ਵਿੱਚ ਤਣਾਅ ਬਹੁਤ ਹੀ ਭਿਆਨਕ ਮੋੜ ‘ਤੇ ਪਹੁੰਚ ਗਿਆ ਹੈ। ਅੰਮਾਨ, ਯਰੂਸ਼ਲਮ ਅਤੇ ਬਗਦਾਦ ਸਥਿਤ ਅਮਰੀਕੀ ਦੂਤਾਵਾਸਾਂ ਨੇ ਆਪਣੇ ਨਾਗਰਿਕਾਂ ਲਈ ਇੱਕ ਗੰਭੀਰ security alert ਜਾਰੀ ਕਰਦਿਆਂ ਉਨ੍ਹਾਂ ਨੂੰ ਤੁਰੰਤ ਇਹ ਖੇਤਰ ਛੱਡਣ ਜਾਂ ਫਿਰ ਬੁਰੇ ਹਾਲਾਤਾਂ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਹੈ। ਦੂਤਾਵਾਸਾਂ ਨੇ ਅਮਰੀਕੀ ਨਾਗਰਿਕਾਂ ਨੂੰ flight details ਦੀ ਜਾਂਚ ਕਰਨ ਅਤੇ ਸਥਾਨਕ ਅਧਿਕਾਰੀਆਂ ਦੀ ਸੁਰੱਖਿਆ ਗਾਈਡਲਾਇਨਜ਼ ਦੀ ਪਾਲਣਾ ਕਰਨ ਲਈ ਕਿਹਾ ਹੈ।ਅਮਰੀਕਾ ਅਤੇ ਈਰਾਨ ਵਿਚਾਲੇ ਇੱਕ ਹਫ਼ਤੇ ਦੀ ਜੰਗਬੰਦੀ ਖਤਮ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ‘ਤੇ ਹਮਲੇ ਦੁਬਾਰਾ ਸ਼ੁਰੂ ਕਰ ਦਿੱਤੇ ਹਨ। ਮੈਰੀਲੈਂਡ ਦੇ Camp David ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਈਰਾਨ ‘ਤੇ ਇੰਨਾ ਸਖ਼ਤ ਫੌਜੀ ਹਮਲਾ ਕਰੇਗਾ ਕਿ ਈਰਾਨ ਨੂੰ ਆਤਮਸਮਰਪਣ ਕਰਨ ਲਈ ਮਜਬੂਰ ਹੋਣਾ ਪਵੇਗਾ। ਵ੍ਹਾਈਟ ਹਾਊਸ ਦੀ Press Secretary Caroline Leavitt ਨੇ ਈਰਾਨ ‘ਤੇ MOU (ਜੰਗਬੰਦੀ ਸਮਝੌਤੇ) ਦੀ ਉਲੰਘਣਾ ਕਰਨ ਅਤੇ ਅਮਰੀਕੀ ਸੈਨਿਕਾਂ ‘ਤੇ ਹਮਲੇ ਕਰਨ ਦਾ ਦੋਸ਼ ਲਗਾਇਆ ਹੈ।ਇਸ ਦੌਰਾਨ Strait of Hormuz ਵਿੱਚ ਵੀ ਹਾਲਾਤ ਬੇਕਾਬੂ ਹੋ ਰਹੇ ਹਨ, ਜਿੱਥੇ ਈਰਾਨ ਵੱਲੋਂ ਵਪਾਰਕ ਜਹਾਜ਼ਾਂ ਅਤੇ ਟੈਂਕਰਾਂ ‘ਤੇ ਲਗਾਤਾਰ attacks ਕੀਤੇ ਜਾ ਰਹੇ ਹਨ। ਦੂਜੇ ਪਾਸੇ, Kuwait ਦੀ ਫੌਜ ਨੇ ਵੀ ਆਪਣੇ ਖੇਤਰ ਵਿੱਚ ਹੋਏ ਈਰਾਨੀ ਡਰੋਨ ਹਮਲਿਆਂ ਦਾ ਜਵਾਬ ਦਿੱਤਾ ਹੈ। ਜਦਕਿ ਗਾਜ਼ਾ ਵਿੱਚ Hamas ਵੱਲੋਂ ਹਥਿਆਰ ਰੱਖਣ ਦੇ ਐਲਾਨ ਦੇ ਬਾਵਜੂਦ Israeli airstrikes ਜਾਰੀ ਹਨ, ਜਿਸ ਨਾਲ ਪੂਰੇ ਪੱਛਮੀ ਏਸ਼ੀਆ ਵਿੱਚ ਇੱਕ ਵੱਡੀ ਖੇਤਰੀ ਜੰਗ ਦਾ ਖਤਰਾ ਮੰਡਰਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




