ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ 16 ਸਾਲ ਦਾ ਸ਼ਿਵਾਂਸ਼ੂ, ਨੀਤੇਸ਼, ਭਰਤ ਅਤੇ ਰੋਹਿਤ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੀ ਉਮਰ ਬਹੁਤ ਛੋਣੀ ਸੀ ਅਤੇ ਇਹ ਇੱਕੋ ਖੇਤਰ ਦੇ ਰਹਿਣ ਵਾਲੇ ਦੋਸਤ ਸਨ। ਉਹ ਆਪਣੀ ਕਾਂਵੜ ਯਾਤਰਾ ਦੌਰਾਨ ਇਸ ਹਾਦਸੇ ਦਾ ਸ਼ਿਕਾਰ ਹੋ ਗਏ।
ਹਰਿਦੁਆਰ ਵਿੱਚ ਗੰਗਾ ਨਦੀ ਦਾ ਤੇਜ਼ ਬਹਾਅ ਚਾਰ ਨੌਜਵਾਨ ਕਾਂਵੜੀਆਂ ਲਈ ਜਾਨਲੇਵਾ ਸਾਬਤ ਹੋਇਆ। ਇਹ ਸਾਰੇ ਚੰਡੀਗੜ੍ਹ ਤੋਂ ਆਏ ਸਨ ਅਤੇ ਨਦੀ ਵਿੱਚ ਇਸ਼ਨਾਨ ਕਰ ਰਹੇ ਸਨ ਕਿ ਇੱਕ ਦੋਸਤ ਦੇ ਡੁੱਬਣ ਤੋਂ ਬਾਅਦ ਬਾਕੀ ਤਿੰਨ ਉਸ ਨੂੰ ਬਚਾਉਣ ਲਈ ਪਾਣੀ ਵਿੱਚ ਉੱਤਰ ਆਏ, ਪਰ ਤਿੱਖੇ ਵਹਿਣ ਨੇ ਸਾਰਿਆਂ ਨੂੰ ਆਪਣੇ ਨਾਲ ਵਹਾ ਲਿਆ।
ਇਹ ਘਟਨਾ ਜਵਾਲਾਪੁਰ ਥਾਣਾ ਖੇਤਰ ਦੇ ਜਟਵਾੜਾ ਪੁਲ ਦੇ ਨਜ਼ਦੀਕ ਵਾਪਰੀ। ਇਹ ਉਹ ਥਾਂ ਹੈ ਜਿੱਥੇ ਸ਼ਰਧਾਲੂ ਆਮ ਤੌਰ ‘ਤੇ ਗੰਗਾ ਵਿੱਚ ਪਵਿੱਤਰ ਇਸ਼ਨਾਨ ਕਰਨ ਲਈ ਜਾਂਦੇ ਹਨ। ਸਾਰੇ ਕਾਂਵੜੀਏ ਚੰਡੀਗੜ੍ਹ ਦੇ ਸੈਕਟਰ-26 ਦੇ ਰਹਿਣ ਵਾਲੇ ਸਨ ਅਤੇ ਇੱਕ ਸਮੂਹ ਵਜੋਂ ਯਾਤਰਾ ‘ਤੇ ਆਏ ਸਨ।
ਦੱਸਿਆ ਗਿਆ ਹੈ ਕਿ ਮ੍ਰਿਤਕਾਂ ਵਿੱਚ 16 ਸਾਲ ਦਾ ਸ਼ਿਵਾਂਸ਼ੂ, ਨੀਤੇਸ਼, ਭਰਤ ਅਤੇ ਰੋਹਿਤ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੀ ਉਮਰ ਬਹੁਤ ਛੋਣੀ ਸੀ ਅਤੇ ਇਹ ਇੱਕੋ ਖੇਤਰ ਦੇ ਰਹਿਣ ਵਾਲੇ ਦੋਸਤ ਸਨ। ਉਹ ਆਪਣੀ ਕਾਂਵੜ ਯਾਤਰਾ ਦੌਰਾਨ ਇਸ ਹਾਦਸੇ ਦਾ ਸ਼ਿਕਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਜਲ ਪੁਲਿਸ ਐੱਸ.ਡੀ.ਆਰ.ਐੱਫ਼. ਅਤੇ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਾਂਝੇ ਤੌਰ ‘ਤੇ ਰੈਸਕਿਊ ਕਾਰਜ ਸ਼ੁਰੂ ਕੀਤਾ। ਏ.ਐੱਸ.ਆਈ. ਅਤੁਲ ਸਿੰਘ ਦੀ ਅਗਵਾਈ ਵਿੱਚ ਗੋਤਾਖੋਰਾਂ ਅਤੇ ਹੋਰ ਟੀਮਾਂ ਨੇ ਨਦੀ ਵਿੱਚ ਡੂੰਘੀ ਖੋਜ ਕੀਤੀ। ਕਾਫ਼ੀ ਯਤਨਾਂ ਤੋਂ ਬਾਅਦ ਚਾਰਾਂ ਦੀਆਂ ਲਾਸ਼ਾਂ ਨੂੰ ਪਾਣੀ ਵਿੱਚੋਂ ਕੱਢਿਆ ਗਿਆ, ਪਰ ਉਦੋਂ ਤੱਕ ਉਨ੍ਹਾਂ ਦੀ ਸਾਹ ਰੁਕ ਚੁੱਕੀ ਸੀ।
ਇਸ ਦੁਖਦਾਈ ਘਟਨਾ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਦੀ ਵਿੱਚ ਸਿਰਫ਼ ਨਿਰਧਾਰਤ ਅਤੇ ਸੁਰੱਖਿਅਤ ਘਾਟਾਂ ‘ਤੇ ਹੀ ਇਸ਼ਨਾਨ ਕਰਨ ਤੇ ਬਹਾਅ ਵੱਲ ਧਿਆਨ ਦੇਣ। ਪੁਲਿਸ ਅਤੇ ਰਾਹਤ ਟੀਮਾਂ ਨੂੰ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਕਾਰਵਾਈ ਲਈ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.