InternationalTop News
ਡੌਂਕੀ ਲਾ ਕੇ ਯੂ.ਕੇ. ਦਾਖ਼ਲ ਹੋ ਰਹੇ ਸੈਂਕੜੇ ਪੰਜਾਬੀ

ਯੂ.ਕੇ. ਦੇ ਸਮੁੰਦਰੀ ਕੰਢਿਆਂ ’ਤੇ ਪ੍ਰਵਾਸੀਆਂ ਨਾਲ ਭਰੀਆਂ ਕਿਸ਼ਤੀਆਂ ਪੁੱਜਣ ਦਾ ਸਿਲਸਿਲਾ ਮੁੜ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਡੌਂਕੀ ਲਾ ਕੇ ਅਮਰੀਕਾ ਜਾਣ ਦੇ ਇੱਛਕ ਪੰਜਾਬੀਆਂ ਵੱਲੋਂ ਵੀ ਹੁਣ ਯੂ.ਕੇ. ਵਿਚ ਕਿਸਮਤ ਅਜ਼ਮਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। 700 ਤੋਂ ਵੱਧ ਪ੍ਰਵਾਸੀਆਂ ਨਾਲ ਲੱਦੀ ਇਕ ਕਿਸ਼ਤੀ ਨੇ ਬੁੱਧਵਾਰ ਨੂੰ ਇੰਗਲਿਸ਼ ਚੈਨਲ ਪਾਰ ਕੀਤਾ ਅਤੇ ਵਿਰੋਧੀ ਧਿਰ ਦੇ ਐਮ.ਪੀ. ਕ੍ਰਿਸ ਫ਼ਿਲਿਪ ਦਾਅਵਾ ਕਰ ਰਹੇ ਹਨ ਕਿ ਫ਼ਰਾਂਸ ਦੇ ਬਾਰਡਰ ਅਫ਼ਸਰਾਂ ਕੋਲ ਕਿਸ਼ਤੀਆਂ ਦੀ ਆਵਾਜ਼ਾਈ ਵਿਚ ਅੜਿੱਕੇ ਨਾ ਪਾਉਣ ਦੇ ਹੁਕਮ ਪੁੱਜ ਚੁੱਕੇ ਹਨ। ਫ਼ਰਾਂਸ ਦੇ ਬਾਰਡਰ ਅਫ਼ਸਰਾਂ ਸਾਹਮਣੇ ਇਕ ਕਿਸ਼ਤੀ ਭਰ ਕੇ ਯੂ.ਕੇ. ਦੇ ਸਮੁੰਦਰੀ ਕੰਢਿਆਂ ਵੱਲ ਰਵਾਨਾ ਹੋਈ ਜਦਕਿ 100 ਤੋਂ ਵੱਧ ਪ੍ਰਵਾਸੀ ਗੋਡੇ ਗੋਡੇ ਖੜ੍ਹੇ ਪਾਣੀ ਵਿਚ ਕਿਸੇ ਹੋਰ ਕਿਸ਼ਤੀ ਦੀ ਉਡੀਕ ਕਰਦੇ ਦੇਖੇ ਗਏ। ਮਨੁੱਖੀ ਤਸਕਰਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਦੁਨੀਆਂ ਦੇ ਵੱਖ ਵੱਖ ਮੁਲਕਾਂ ਤੋਂ ਆਏ ਪ੍ਰਵਾਸੀਆਂ ਤੋਂ ਮੂੰਹ ਮੰਗੀ ਰਕਮ ਵਸੂਲ ਕਰ ਰਹੇ ਹਨ।ਫ਼ਰਾਂਸ ਨੇ ਕਿਸ਼ਤੀਆਂ ਰੋਕਣ ਤੋਂ ਹੱਥ ਖੜ੍ਹੇ ਕੀਤੇ ਉਧਰ, ਯੂ.ਕੇ. ਦੇ ਨਵੇਂ ਬਣੇ ਪ੍ਰਧਾਨ ਮੰਤਰੀ ਐਂਡੀ ਬਰਨਮ ਨੇ ਦਾਅਵਾ ਕੀਤਾ ਕਿ ਇੰਗਲਿਸ਼ ਚੈਨਲ ਰਾਹੀਂ ਆ ਰਹੀਆਂ ਕਿਸ਼ਤੀਆਂ ਦੀ ਗਿਣਤੀ ਵਿਚ ਸਾਲਾਨਾ ਆਧਾਰ ’ਤੇ ਕਮੀ ਆਈ ਹੈ ਪਰ ਪਿਛਲੇ ਕੁਝ ਦਿਨਾਂ ਵਿਚ ਰਿਕਾਰਡ ਹੋਈਆਂ ਵੀਡੀਓਜ਼ ਵੱਖਰੀ ਕਹਾਣੀ ਬਿਆਨ ਕਰ ਰਹੀਆਂ ਹਨ। 570 ਪ੍ਰਵਾਸੀਆਂ ਵਾਲੀ ਇਕ ਕਿਸ਼ਤੀ ਮੰਗਲਵਾਰ ਨੂੰ ਯੂ.ਕੇ. ਦੇ ਡੋਵਰ ਨੇੜਲੇ ਸਮੁੰਦਰੀ ਕੰਢਿਆਂ ’ਤੇ ਪੁੱਜੀ ਜਦਕਿ ਦੇਰ ਰਾਤ ਤਿੰਨ ਛੋਟੀਆਂ ਕਿਸ਼ਤੀਆਂ ਸੁੰਨਸਾਨ ਤਟਵਰਤੀ ਇਲਾਕਿਆਂ ਵੱਲ ਵਧਦੀਆਂ ਨਜ਼ਰ ਆਈਆਂ। ਮਨੁੱਖੀ ਤਸਕਰਾਂ ਦੇ ਇਸ਼ਾਰੇ ’ਤੇ ਅੱਗ ਵਧ ਰਹੀ ਇਕ ਕਿਸ਼ਤੀ ਬੈਲਜੀਅਮ ਦੇ ਪਾਣੀਆਂ ਤੋਂ ਰਵਾਨਾ ਹੋਈ ਦੱਸੀ ਜਾ ਰਹੀ ਹੈ ਪਰ ਇਸ ਵਿਚ ਸਵਾਰ ਪ੍ਰਵਾਸੀਆਂ ਦੀ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ। ਐਂਡੀ ਬਰਨਮ ਵੱਲੋਂ ਮੌਜੂਦ ਪ੍ਰਬੰਧਾਂ ਨੂੰ ਦਰੁਸਤ ਮੰਨਿਆ ਜਾ ਰਿਹਾ ਹੈ ਜਦਕਿ ਗ੍ਰਹਿ ਸੁਰੱਖਿਆ ਮਾਮਲਿਆਂ ਦੇ ਆਲੋਚਕ ਕ੍ਰਿਸ ਫ਼ਿਲਿਪ ਦਾ ਕਹਿਣਾ ਸੀ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੁਲਕ ਦੀਆਂ ਸਰਹੱਦਾਂ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਹੀ ਕਿਉਂ ਦਿਤੀ ਜਾ ਰਹੀ ਹੈ। ਬੈਲਜੀਅਮ ਤੋਂ ਵੀ ਰਵਾਨਾਂ ਹੋ ਰਹੀਆਂ ਕਿਸ਼ਤੀਆਂਉਧਰ ਫ਼ਰਾਂਸ ਦੇ ਬਾਰਡਰ ਅਫ਼ਸਰਾਂ ਨੇ ਸਿੱਧੇ ਤੌਰ ’ਤੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਨਾਂਹ ਕਰ ਦਿਤੀ ਅਤੇ ਸਿਰਫ਼ ਐਨਾ ਕਿਹਾ ਕਿ ਪ੍ਰਵਾਸੀਆਂ ਨੂੰ ਜਾਨ ਜੋਖਮ ਵਿਚ ਨਾ ਪਾਉਣ ਦਾ ਸੁਝਾਅ ਦਿਤਾ ਜਾ ਰਿਹਾ ਹੈ। ਕ੍ਰਿਸ ਫ਼ਿਲਿਪ ਨੇ ਸਵਾਲ ਉਠਾਇਆ ਕਿ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਵੱਲੋਂ ਫ਼ਰਾਂਸ ਨਾਲ ਕੀਤੇ 662 ਮਿਲੀਅਨ ਪਾਊਂਡ ਦੇ ਸਮਝੌਤੇ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ ਜੇ ਵੱਡੀ ਗਿਣਤੀ ਵਿਚ ਪ੍ਰਵਾਸੀ ਹੁਣ ਵੀ ਸਾਡੇ ਮੁਲਕ ਦੀ ਧਰਤੀ ’ਤੇ ਕਦਮ ਰੱਖ ਰਹੇ ਹਨ। ਸ਼ਬਾਨਾ ਮਹਿਮੂਦ ਨੇ ਦਾਅਵਾ ਕੀਤਾ ਸੀ ਕਿ ਤਿੰਨ ਸਾਲ ਮਿਆਦ ਵਾਲਾ ਸਮਝੌਤਾ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਯੂ.ਕੇ. ਵੱਲ ਵਧਣ ਤੋਂ ਰੋਕਣ ਵਿਚ ਕਾਰਗਰ ਸਾਬਤ ਹੋਵੇਗਾ ਪਰ ਕ੍ਰਿਸ ਫ਼ਿਲਿਪ ਵੱਲੋਂ ਸੌਦੇ ਨੂੰ ਪੈਸੇ ਦੀ ਬਰਬਾਦੀ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਤਕਰੀਬਨ 42 ਹਜ਼ਾਰ ਪ੍ਰਵਾਸੀ ਕਿਸ਼ਤੀਆਂ ਵਿਚ ਸਵਾਰ ਹੋ ਕੇ ਯੂ.ਕੇ. ਦੇ ਵੱਖ ਵੱਖ ਤਟਵਰਤੀ ਇਲਾਕਿਆਂ ਤੱਕ ਪੁੱਜੇ ਅਤੇ ਮੌਜੂਦਾ ਵਰ੍ਹੇ ਦੌਰਾਨ ਅੰਕੜਾ 13 ਹਜ਼ਾਰ ਤੋਂ ਟੱਪ ਚੁੱਕਾ ਹੈ। ਐਂਡੀ ਬਰਨਮ ਨੇ 20 ਜੁਲਾਈ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਪਰ ਪਿਛਲੇ ਕੁਝ ਹੀ ਦਿਨਾਂ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਅਚਨਚੇਤ ਵਧਣ ਲੱਗੀ। ਵਿਰੋਧੀ ਧਿਰ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨੇ ਗੈਰਕਾਨੂੰਨੀ ਪ੍ਰਵਾਸ ’ਤੇ ਚੁੱਪ ਧਾਰ ਲਈ ਹੈ ਅਤੇ ਸੰਕਟ ਦੇ ਟਾਕਰੇ ਵਾਸਤੇ ਅਗਾਊਂ ਯੋਜਨਾਬੰਦੀ ਪੇਸ਼ ਕਰਨ ਵਿਚ ਨਾਕਾਮ ਨਜ਼ਰ ਆ ਰਹੇ ਹ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




