InternationalTop News
“America : 2 ਜਣਿਆਂ ਨੂੰ ਲਾਇਆ ਜ਼ਹਿਰ ਦਾ ਟੀਕਾ

ਅਮਰੀਕਾ ਦੇ ਇਤਿਹਾਸ ਵਿਚ ਕਦੇ-ਕਦਾਈਂ ਨਜ਼ਰ ਆਉਣ ਵਾਲੇ ਘਟਨਾਕ੍ਰਮ ਤਹਿਤ ਇਕੋ ਦਿਨ ਦੋ ਕੈਦੀਆਂ ਨੂੰ ਜ਼ਹਿਰ ਦਾ ਟੀਕਾ ਲਾ ਕੇ ਸਜ਼ਾ ਏ ਮੌਤ ਦਿਤੀ ਗਈ। ਦੋਵੇਂ ਕੈਦੀ ਫ਼ਲੋਰੀਡਾ ਦੀ ਜੇਲ ਵਿਚ ਸਨ ਅਤੇ ਇਨ੍ਹਾਂ ਵਿਚੋਂ ਇਕ ਸਾਬਕਾ ਪੁਲਿਸ ਮੁਲਾਜ਼ਮ ਸੀ ਜਿਸ ਨੇ 11 ਸਾਲਾ ਬੱਚੀ ਦਾ ਕਤਲ ਕੀਤਾ। 68 ਸਾਲ ਦੇ ਜੇਮਜ਼ ਡਕਟ ਅਤੇ 80 ਸਾਲ ਦੇ ਡੌਮੀਨਿਕ ਔਕੀਓਨ ਫ਼ਲੋਰੀਡਾ ਦੇ 12 ਕੈਦੀਆਂ ਵਿਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਮੌਜੂਦਾ ਵਰ੍ਹੇ ਦੌਰਾਨ ਜ਼ਹਿਰ ਦਾ ਟੀਕਾ ਲੱਗਿਆ। ਟੈਂਪਾ ਬੇਅ ਟਾਈਮਜ਼ ਦੀ ਰਿਪੋਰਟ ਮੁਤਾਬਕ ਡਕਟ ਆਪਣੇ ਅੰਤਲੇ ਸਮੇਂ ਤੱਕ ਖੁਦ ਨੂੰ ਬੇਕਸੂਰ ਦਸਦਾ ਰਿਹਾ ਅਤੇ ਮੰਗਲਵਾਰ ਬਾਅਦ ਦੁਪਹਿਰ ਤਕਰੀਬਨ ਸਵਾ ਇਕ ਵਜੇ ਆਖਰੀ ਸਾਹ ਲਏ। ਪੰਜ ਘੰਟੇ ਬਾਅਦ ਸ਼ਾਮ ਸਵਾ ਛੇ ਵਜੇ ਔਕੀਓਨ ਨੂੰ ਟੀਕਾ ਲਾਇਆ ਗਿਆ।ਫ਼ਲੋਰੀਡਾ ਵਿਚ ਕੈਦੀਆਂ ਨੂੰ ਸਜ਼ਾ ਏ ਮੌਤ ਦੀ ਤਾਮੀਲ ਡੈਥ ਪੈਨਲਟੀ ਇਨਫ਼ਰਮੇਸ਼ਨ ਸੈਂਟਰ ਦੇ ਡਾਇਰੈਕਟਰ ਰੌਬਿਨ ਮਾਹਰ ਨੇ ਦੱਸਿਆ ਕਿ ਆਖਰੀ ਵਾਰ 2017 ਵਿਚ ਅਰਕੰਸਾ ਸੂਬੇ ਵਿਚ ਦੋ ਕੈਦੀਆਂ ਨੂੰ ਸਜ਼ਾ ਏ ਮੌਤ ਦਿਤੀ ਗਈ ਪਰ ਫਲੋਰੀਡਾ ਵਿਚ ਗਵਰਨਰ ਰੌਨ ਡਿਸੈਂਟਿਸ ਨੇ ਸੱਤਾ ਵਿਚ ਆਉਣ ਮਗਰੋਂ ਸਜ਼ੇ ਏ ਮੌਤ ਦੀ ਹਨੇਰੀ ਲਿਆ ਦਿਤੀ। 2025 ਦੌਰਾਨ ਫ਼ਲੋਰੀਡਾ ਵਿਚ 19 ਜਣਿਆਂ ਨੂੰ ਜ਼ਹਿਰ ਦਾ ਟੀਕਾ ਲੱਗਿਆ ਅਤੇ 1976 ਵਿਚ ਅਮਰੀਕਾ ਸਰਕਾਰ ਵੱਲੋਂ ਮੌਤ ਦੀ ਸਜ਼ਾ ਬਹਾਲ ਕੀਤੇ ਜਾਣ ਮਗਰੋਂ ਇਹ ਸਭ ਤੋਂ ਉਚਾ ਅੰਕੜਾ ਬਣਦਾ ਹੈ। ਫ਼ਲੋਰੀਡਾ ਦੇ ਗਵਰਨਰ ਨੇ ਇਸ ਬਾਰੇ ਕੋਈ ਟਿੱਪਣੀ ਨਾ ਕੀਤੀ ਕਿ ਡਕਟ ਅਤੇ ਔਕੀਓਨ ਨੂੰ ਇਕੋ ਦਿਨ ਸਜ਼ਾ ਏ ਮੌਤ ਦਾ ਫੈਸਲਾ ਕਿਉਂ ਲਿਆ। ਦੱਸ ਦੇਈਏ ਕਿ 11 ਸਾਲਾ ਬੱਚੀ ਮੈਕਐਬੀ ਮਈ 1987 ਵਿਚ ਲਾਪਤਾ ਹੋਈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਉਹ ਦੇਰ ਸ਼ਾਮ ਸਕੂਲ ਦਾ ਕੰਮ ਕਰਨ ਵਾਸਤੇ ਪੈਨਸਿਲ ਖਰੀਦਣ ਘਰ ਨੇੜਲੇ ਸਟੋਰ ਵੱਲ ਗਈ ਪਰ ਮੁੜ ਨਾ ਪਰਤੀ।2026 ਵਿਚ 12 ਕੈਦੀਆਂ ਨੂੰ ਲੱਗ ਚੁੱਕੇ ਜ਼ਹਿਰ ਦੇ ਟੀਕੇ ਮੈਕਐਬੀ ਸਟੋਰ ਦੇ ਬਾਹਰ ਕਿਸੇ ਮੁੰਡੇ ਨਾਲ ਗੱਲਾਂ ਕਰ ਰਹੀ ਸੀ ਜਦੋਂ ਡਕਟ ਉਥੇ ਆਇਆ ਅਤੇ ਦੋਹਾਂ ਨੂੰ ਘਰ ਜਾਣ ਦੀ ਹਦਾਇਤ ਦਿਤੀ। ਮੁੰਡਾ ਆਪਣੇ ਕਿਸੇ ਰਿਸ਼ਤੇਦਾਰ ਨਾਲ ਚਲਾ ਗਿਆ ਪਰ ਮੈਕਐਬੀ ਨੂੰ ਡਕਟ ਨੇ ਪੁਲਿਸ ਕਰੂਜ਼ਰ ਵਿਚ ਬਿਠਾ ਲਿਆ। ਡਕਟ ਨੇ ਦਾਅਵਾ ਕੀਤਾ ਕਿ ਉਸ ਨੇ ਮੈਕਐਬੀ ਨੂੰ ਦੇਰ ਸ਼ਾਮ ਘਰੋਂ ਬਾਹਰ ਨਾ ਆਉਣ ਦੀ ਹਦਾਇਤ ਦਿੰਦਿਆਂ ਘਰ ਵੱਲ ਰਵਾਨਾ ਕਰ ਦਿਤਾ ਪਰ ਅਗਲੀ ਸਵੇਰ ਉਸ ਦੀ ਲਾਸ਼ ਸਟੋਰ ਤੋਂ ਇਕ ਮੀਲ ਦੂਰ ਸਥਿਤ ਝੀਲ ਵਿਚੋਂ ਮਿਲੀ। ਅਦਾਲਤ ਨੇ ਹਾਲਾਤ ਅਤੇ ਸਬੂਤਾਂ ਦੇ ਆਧਾਰ ’ਤੇ ਡਕਟ ਨੂੰ ਮੌਤ ਦੀ ਸਜ਼ਾ ਸੁਣਾ ਦਿਤੀ। “,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




