InternationalTop News

Canada ਨੇ ਭਾਰਤੀਆਂ ਦੇ ਕੱਟੇ 20 ਹਜ਼ਾਰ permanent ਵੀਜ਼ੇ

ਕੈਨੇਡਾ ਦਾ ਜਹਾਜ਼ ਚੜ੍ਹਨਾ ਭਾਰਤੀ ਨਾਗਰਿਕਾਂ ਵਾਸਤੇ ਦੂਰ ਦੀ ਕੌਡੀ ਬਣਦਾ ਜਾ ਰਿਹਾ ਹੈ ਅਤੇ ਤਾਜ਼ਾ ਰਿਪੋਰਟ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਵਰਕ ਪਰਮਿਟ ਦੀ ਮੰਗ ਨੂੰ ਲੈ ਕੇ ਕੈਲਗਰੀ ਅਤੇ ਐਡਮਿੰਟਨ ਵਿਖੇ ਪੰਜਾਬੀ ਨੌਜਵਾਨਾਂ ਦੀ ਭੁੱਖ ਹੜਤਾਲ ਸ਼ੁਰੂ ਹੋ ਚੁੱਕੀ ਹੈ। ਜੀ ਹਾਂ, ਟੈਂਪਰੇਰੀ ਰੈਜ਼ੀਡੈਂਟਸ ਵਿਰੁੱਧ ਇੰਮੀਗ੍ਰੇਸ਼ਨ ਸਖ਼ਤੀ ਮਗਰੋਂ ਸਿਰਫ਼ ਵਿਜ਼ਟਰ ਵੀਜ਼ਾ ਅਤੇ ਸਟੱਡੀ ਵੀਜ਼ਾ ਅਰਜ਼ੀਆਂ ਹੀ ਧੜਾ-ਧੜ ਰੱਦ ਨਹੀਂ ਹੋ ਰਹੀਆਂ ਸਗੋਂ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨ ਵਾਲੇ ਇੰਡੀਅਨਜ਼ ਦੀ ਗਿਣਤੀ ਵਿਚ ਸਾਲ ਦੇ ਪਹਿਲੇ ਛੇ ਮਹੀਨੇ ਦੌਰਾਨ ਤਕਰੀਬਨ 20 ਹਜ਼ਾਰ ਦੀ ਕਮੀ ਦਰਜ ਕੀਤੀ ਗਈ ਹੈ ਜਦਕਿ ਅਸਾਇਲਮ ਕਲੇਮਜ਼ ਵੀ ਹੈਰਾਨਕੁੰਨ ਤਰੀਕੇ ਨਾਲ ਘਟਦੇ ਜਾ ਰਹੇ ਹਨ। ਜਨਵਰੀ ਤੋਂ ਜੂਨ ਦਰਮਿਆਨ ਇਕ ਲੱਖ 60 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ਦੀ ਪੀ.ਆਰ. ਮਿਲੀ ਜਦਕਿ 2025 ਵਿਚ ਇਹ ਅੰਕੜਾ 2 ਲੱਖ ਤੋਂ ਉਤੇ ਦਰਜ ਕੀਤਾ ਗਿਆ।ਇੰਮੀਗ੍ਰੇਸ਼ਨ ਸਖ਼ਤੀ ਨੇ ਕੈਨੇਡਾ ਦਾ ਜਹਾਜ਼ ਚੜ੍ਹਨਾ ਕੀਤਾ ਦੁੱਭਰਭਾਰਤੀ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ 2025 ਦੇ ਪਹਿਲੇ ਛੇ ਮਹੀਨੇ ਦੌਰਾਨ ਤਕਰੀਬਨ 62 ਹਜ਼ਾਰ ਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲੀ ਪਰ ਮੌਜੂਦਾ ਵਰ੍ਹੇ ਦੌਰਾਨ ਅੰਕੜਾ ਘਟ ਕੇ 42 ਹਜ਼ਾਰ ਰਹਿ ਗਿਆ। ਬਾਕੀ ਮੁਲਕਾਂ ਦੇ ਮੁਕਾਬਲੇ ਪਰਮਾਨੈਂਟ ਰੈਜ਼ੀਡੈਂਟਸ ਉਤੇ ਚੱਲੇ ਆਰੇ ਦਾ ਸਭ ਤੋਂ ਵੱਧ ਅਸਰ ਭਾਰਤੀ ਲੋਕਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਦੇ ਪੱਕੇ ਵੀਜ਼ੇ ਤੋਂ ਹੱਥ ਧੋਣ ਵਾਲਿਆਂ ਵਿਚੋਂ 48 ਫ਼ੀ ਸਦੀ ਭਾਰਤੀ ਬਣਦੇ ਹਨ। ਸਟੱਡੀ ਵੀਜ਼ਾ ਦੀ ਮਿਸਾਲ ਪੇਸ਼ ਕੀਤੀ ਜਾਵੇ ਤਾਂ 2023 ਵਿਚ 2 ਲੱਖ 78 ਹਜ਼ਾਰ ਭਾਰਤੀ ਨੌਜਵਾਨਾਂ ਨੂੰ ਕੈਨੇਡਾ ਦਾ ਜਹਾਜ਼ ਚੜ੍ਹਨ ਦਾ ਮੌਕਾ ਮਿਲਿਆ ਪਰ 2025 ਵਿਚ ਅੰਕੜਾ 93,840 ਰਹਿ ਗਿਆ ਅਤੇ ਮੌਜੂਦਾ ਵਰ੍ਹੇ ਦੌਰਾਨ ਹਾਲਾਤ ਹੋਰ ਵੀ ਡਾਵਾਂਡੋਲ ਨਜ਼ਰ ਆ ਰਹੇ ਹਨ। ਕੈਲਗਰੀ ਅਤੇ ਐਡਮਿੰਟਨ ਵਿਖੇ ਵਰਕ ਪਰਮਿਟ ਵਾਸਤੇ ਸੰਘਰਸ਼ ਕਰ ਰਹੇ ਨੌਜਵਾਨਾਂ ਨੇ 2023 ਦੇ ਅਖੀਰ ਜਾਂ 2024 ਦੇ ਆਰੰਭ ਵਿਚ ਕੈਨੇਡਾ ਦੀ ਧਰਤੀ ’ਤੇ ਕਦਮ ਰੱਖਿਆ ਅਤੇ ਇਸ ਵੇਲੇ ਭਵਿੱਖ ਘੁੱਪ ਹਨੇਰੇ ਵਿਚ ਡੁੱਬਿਆ ਮਹਿਸੂਸ ਹੋ ਰਿਹਾ ਹੈ। ‘ਨੈਸ਼ਨਲ ਪੋਸਟ’ ਦੀ ਰਿਪੋਰਟ ਮੁਤਾਬਕ ਰਾਜਾਂ ਦੇ ਹਿਸਾਬ ਨਾਲ ਸਭ ਤੋਂ ਵੱਧ ਨੁਕਸਾਨ ਉਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਨੂੰ ਬਰਦਾਸ਼ਤ ਕਰਨਾ ਪਿਆ ਹੈ ਜਿਥੇ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ 34 ਫ਼ੀ ਸਦੀ ਅਤੇ 40 ਫ਼ੀ ਸਦੀ ਹੇਠਾਂ ਗਈ।ਕੈਲਗਰੀ ਅਤੇ ਐਡਮਿੰਟਨ ਵਿਖੇ ਪੰਜਾਬੀਆਂ ਦੀ ਭੁੱਖ ਹੜਤਾਲ ਜਾਰੀ ਇਸ ਦੇ ਉਲਟ ਕਿਊਬੈਕ ਵਿਚ 12 ਫ਼ੀ ਸਦੀ ਵਾਧਾ ਹੋਇਆ ਹੈ ਪਰ ਸੂਬੇ ਦਾ ਵੱਖਰਾ ਇੰਮੀਗ੍ਰੇਸ਼ਨ ਸਿਸਟਮ ਹੋਣ ਕਰ ਕੇ ਅੰਕੜਾ ਜ਼ਿਆਦਾ ਮੰਨਿਆ ਜਾ ਸਕਦਾ ਹੈ। ਦੂਜੇ ਪਾਸੇ ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਕੌਮੀ ਪੱਧਰ ’ਤੇ 35 ਫ਼ੀ ਸਦੀ ਘਟ ਚੁੱਕੀ ਹੈ। ਪਿਛਲੇ ਸਾਲ ਸਾਲ ਦੇ ਇਸੇ ਸਮੇਂ ਦੌਰਾਨ 28,450 ਅਸਾਇਲਮ ਕਲੇਮ ਦਾਖ਼ਲ ਹੋਏ ਜਦਕਿ ਮੌਜੂਦਾ ਵਰ੍ਹੇ ਦੌਰਾਨ ਅੰਕੜਾ 18,605 ਦਰਜ ਕੀਤਾ ਗਿਆ। ਰਾਜਾਂ ਦੇ ਹਿਸਾਬ ਨਾਲ ਕਿਊਬੈਕ ਵਿਚ 45 ਫ਼ੀ ਸਦੀ ਅਤੇ ਉਨਟਾਰੀਓ ਵਿਚ 35 ਫ਼ੀ ਸਦੀ ਕਮੀ ਦਰਜ ਕੀਤੀ ਗਈ। ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਬਿਲ ਸੀ-12 ਲਾਗੂ ਹੋਣ ਦਾ ਅਸਰ ਅਸਾਇਲਮ ਕਲੇਮਜ਼ ’ਤੇ ਪਿਆ ਹੈ ਅਤੇ ਪਿਛਲੇ ਵਰ੍ਹੇ ਦੇ ਮੁਕਾਬਲੇ ਘੱਟ ਦਾਅਵੇ ਸਾਹਮਣੇ ਆ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਪਰਮਾਨੈਂਟ ਰੈਜ਼ੀਡੈਂਸ ਦੇ ਮਾਮਲੇ ਵਿਚ ਭਾਰਤ ਤੋਂ ਬਾਅਦ ਸਭ ਤੋਂ ਜ਼ਿਆਦਾਤਰ ਅਸਰ ਐਰੀਟ੍ਰੀਆ ਅਤੇ ਅਫ਼ਗਾਨਿਸਤਾਨ ਉਤੇ ਦੇਖਣ ਨੂੰ ਮਿਲ ਰਿਹਾ ਹੇ ਜਿਥੋਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 42 ਫ਼ੀ ਸਦੀ ਅਤੇ 40 ਫ਼ੀ ਸਦੀ ਘਟ ਗਈ। ਫ਼ਿਲੀਪੀਨਜ਼ ਤੋਂ ਆਉਣ ਵਾਲਿਆ ਦੀ ਗਿਣਤੀ 13 ਫ਼ੀ ਸਦੀ ਘਟੀ ਜਦਕਿ ਚੀਨ ਤੋਂ ਆਉਣ ਵਾਲਿਆਂ ਦੇ ਅੰਕੜੇ ਵਿਚ 25 ਫ਼ੀ ਸਦੀ ਗਿਰਾਵਟ ਦਰਜ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button