InternationalTop News

ਟੀ.ਐੱਨ. ਵੀਜ਼ਾ ‘ਤੇ ਅਮਰੀਕਾ ਆਏ ਕੈਨੇਡੀਅਨ ਪੇਸ਼ੇਵਰਾਂ ਲਈ ਗ੍ਰੀਨ ਕਾਰਡ ਦਾ ਰਾਹ ਖੁੱਲ੍ਹਾ

ਅਮਰੀਕਾ ‘ਚ ਟੀ.ਐੱਨ. ਵੀਜ਼ਾ ‘ਤੇ ਕੰਮ ਕਰ ਰਹੇ ਕੈਨੇਡੀਅਨ ਨਾਗਰਿਕਾਂ ਲਈ ਗ੍ਰੀਨ ਕਾਰਡ ਹਾਸਲ ਕਰਨ ਦੇ ਕਈ ਰਸਤੇ ਉਪਲਬਧ ਹਨ। ਹਾਲਾਂਕਿ ਟੀ.ਐੱਨ. ਵੀਜ਼ਾ ਇੱਕ ਅਸਥਾਈ ਵਰਕ ਸਟੇਟਸ ਹੈ ਅਤੇ ਆਪਣੇ ਆਪ ਗ੍ਰੀਨ ਕਾਰਡ ਤੱਕ ਨਹੀਂ ਲੈ ਜਾਂਦਾ, ਪਰ ਇਸ ਨਾਲ ਸਥਾਈ ਰਿਹਾਇਸ਼ ਦਾ ਰਾਹ ਬੰਦ ਨਹੀਂ ਹੁੰਦਾ।
ਕਿਸੇ ਵਿਅਕਤੀ ਲਈ ਕਿਹੜਾ ਗ੍ਰੀਨ ਕਾਰਡ ਵਿਕਲਪ ਸਭ ਤੋਂ ਢੁੱਕਵਾਂ ਹੈ, ਇਹ ਉਸਦੇ ਪੇਸ਼ੇ, ਸਿੱਖਿਆ, ਕੰਮ ਦੇ ਤਜ਼ਰਬੇ, ਨਿਯੋਗਕਰਤਾ (ਇੰਪਲਾਇਰ) ਦੇ ਸਹਿਯੋਗ ਅਤੇ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੀ ਉਹ ਖੁਦ ਆਪਣੀ ਪਟੀਸ਼ਨ ਦਾਇਰ ਕਰ ਸਕਦਾ ਹੈ ਜਾਂ ਨਹੀਂ।
ਸਭ ਤੋਂ ਮਹੱਤਵਪੂਰਨ ਵਿਕਲਪਾਂ ਵਿਚੋਂ ਇੱਕ ਈ.ਬੀ-2 ਨੈਸ਼ਨਲ ਇੰਟਰਸਟ ਵੇਵਰ (ਐੱਨ.ਆਈ.ਡਬਲਯੂ.) ਹੈ। ਇਸ ਸ਼੍ਰੇਣੀ ਵਿਚ ਨੌਕਰੀ ਦੀ ਪੇਸ਼ਕਸ਼ ਅਤੇ ਪੀ.ਈ.ਆਰ.ਐੱਮ. ਲੇਬਰ ਸਰਟੀਫਿਕੇਸ਼ਨ ਦੀ ਲੋੜ ਤੋਂ ਛੋਟ ਮਿਲ ਸਕਦੀ ਹੈ। ਇਸ ਲਈ ਅਰਜ਼ੀ ਖੁਦ ਵੀ ਦਾਇਰ ਕੀਤੀ ਜਾ ਸਕਦੀ ਹੈ ਜਾਂ ਨਿਯੋਗਕਰਤਾ ਰਾਹੀਂ ਵੀ।
ਇਸ ਸ਼੍ਰੇਣੀ ਲਈ ਅਰਜ਼ੀਕਾਰ ਕੋਲ ਉੱਚ ਡਿਗਰੀ ਜਾਂ ਅਸਾਧਾਰਣ ਯੋਗਤਾ ਹੋਣੀ ਚਾਹੀਦੀ ਹੈ। ਨਾਲ ਹੀ ਇਹ ਵੀ ਸਾਬਤ ਕਰਨਾ ਪੈਂਦਾ ਹੈ ਕਿ ਉਸਦਾ ਕੰਮ ਅਮਰੀਕਾ ਦੇ ਰਾਸ਼ਟਰੀ ਹਿਤ ਲਈ ਮਹੱਤਵਪੂਰਨ ਹੈ, ਉਹ ਉਸ ਕੰਮ ਨੂੰ ਅੱਗੇ ਵਧਾਉਣ ਲਈ ਯੋਗ ਹੈ ਅਤੇ ਉਸਦੇ ਮਾਮਲੇ ਵਿਚ ਨੌਕਰੀ ਦੀ ਪੇਸ਼ਕਸ਼ ਅਤੇ ਪੀ.ਈ.ਆਰ.ਐੱਮ. ਦੀ ਸ਼ਰਤ ਤੋਂ ਛੋਟ ਦੇਣਾ ਦੇਸ਼ ਦੇ ਹਿਤ ਵਿਚ ਹੈ।
ਅਗਸਤ 2026 ਦੇ ਵੀਜ਼ਾ ਬੁਲੇਟਿਨ ਅਨੁਸਾਰ, ਕੈਨੇਡਾ ਵਿਚ ਜਨਮੇ ਅਰਜ਼ੀਕਾਰਾਂ ਲਈ ਈਬੀ-2 ਸ਼੍ਰੇਣੀ ”Current” ਹੈ। ਇਸਦਾ ਅਰਥ ਹੈ ਕਿ ਇਸ ਵੇਲੇ ਉਨ੍ਹਾਂ ਨੂੰ ਦੇਸ਼-ਵਾਰ ਲੰਬੀ ਉਡੀਕ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ।
ਇਸ ਤੋਂ ਇਲਾਵਾ, ਪ੍ਰੀਮੀਅਮ ਪ੍ਰੋਸੈਸਿੰਗ ਦੀ ਸਹੂਲਤ ਵੀ ਉਪਲਬਧ ਹੈ, ਜਿਸ ਤਹਿਤ ਵਾਧੂ ਸਰਕਾਰੀ ਫੀਸ ਦੇ ਕੇ ਯੂ.ਐੱਸ.ਸੀ.ਆਈ.ਐੱਸ. ਆਮ ਤੌਰ ‘ਤੇ 45 ਕਾਰੋਬਾਰੀ ਦਿਨਾਂ ਅੰਦਰ ਫੈਸਲਾ ਕਰਨ ਦੀ ਕੋਸ਼ਿਸ਼ ਕਰਦੀ ਹੈ।
ਇਹ ਜਾਣਕਾਰੀ ਖਾਸ ਤੌਰ ‘ਤੇ ਕੈਨੇਡੀਅਨ ਨਾਗਰਿਕਾਂ ਲਈ ਹੈ, ਜੋ ਟੀ.ਐ~ਨ. ਵੀਜ਼ਾ ‘ਤੇ ਅਮਰੀਕਾ ਵਿਚ ਕੰਮ ਕਰ ਰਹੇ ਹਨ। ਇਹ ਨਿਯਮ ਭਾਰਤ ਜਾਂ ਹੋਰ ਦੇਸ਼ਾਂ ਦੇ ਟੀ.ਐੱਨ. ਵੀਜ਼ਾ ਧਾਰਕਾਂ ‘ਤੇ ਲਾਗੂ ਨਹੀਂ ਹੁੰਦੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button