InternationalTop News

US consulate ’ਤੇ ਗੋਲੀਆਂ ਚਲਾਉਣ ਵਾਲੇ ਨਾ ਫੜ ਸਕੀ Toronto ਪੁਲਿਸ”,

ਕੌਂਸਲੇਟ ਉਤੇ ਗੋਲੀਬਾਰੀ ਕਰਨ ਵਾਲਿਆਂ ਦਾ ਪੁਲਿਸ ਨੇ ਪਿੱਛਾ ਕੀਤਾ ਪਰ ਸ਼ੱਕੀ ਆਪਣੀ ਗੱਡੀ ਦੀ ਰਫ਼ਤਾਰ 140 ਕਿਲੋਮੀਟਰ ਪ੍ਰਤੀ ਘੰਟਾ ਤੱਕ ਲੈ ਗਏ ਜਿਸ ਮਗਰੋਂ ਸੁਰੱਖਿਆ ਕਾਰਨਾਂ ਨੂੰ ਧਿਆਨ ਵਿਚ ਰਖਦਿਆਂ ਟੋਰਾਂਟੋ ਪੁਲਿਸ ਨੇ ਵਾਪਸੀ ਕਰਨੀ ਹੀ ਬਿਹਤਰ ਸਮਝੀ। ਯੂਨੀਵਰਸਿਟੀ ਐਵੇਨਿਊ ਵਿਖੇ ਕੌਂਸਲੇਟ ਦੇ ਬਾਹਰ ਗੋਲੀਬਾਰੀ ਦੀ ਵਾਰਦਾਤ ਸੋਮਵਾਰ ਸਵੇਰੇ ਪੌਣੇ ਪੰਜ ਵਜੇ ਵਾਪਰੀ। ਟੋਰਾਂਟੋ ਪੁਲਿਸ ਦੇ ਉਪ ਮੁਖੀ ਫ਼ਰੈਂਕ ਬੈਰੈਡੋ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੋਲੀਬਾਰੀ ਨਾਲ ਕੌਂਸਲੇਟ ਦੇ ਮੂਹਰਲੇ ਹਿੱਸੇ ਨੂੰ ਨੁਕਸਾਨ ਪੁੱਜਾ ਅਤੇ ਮੌਕਾ ਏ ਵਾਰਦਾਤ ਤੋਂ ਇਕ ਚਿੱਟੇ ਰੰਗ ਦੀ ਹੌਂਡਾ ਐਕੌਰਡ ਜਾਂਦੀ ਨਜ਼ਰ ਆਈ।ਸ਼ੱਕੀਆਂ ਨੇ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾਈ ਗੱਡੀ ਬਾਅਦ ਵਿਚ ਇਹ ਗੱਡੀ 52 ਡਵੀਜ਼ਨ ਦੇ ਅਫ਼ਸਰਾਂ ਨੇ ਲੱਭ ਲਈ ਅਤੇ ਪਿੱਛਾ ਸ਼ੁਰੂ ਹੋ ਗਿਆ। ਸ਼ੱਕੀਆਂ ਨੇ ਗੱਡੀ ਡੌਨ ਵੈਲੀ ਪਾਰਕਵੇਅ ’ਤੇ ਪਾਉਂਦਿਆਂ ਰਫ਼ਤਾਰ ਬੇਹੱਦ ਤੇਜ਼ ਕਰ ਦਿਤੀ। ਹਵਾਈ ਸਹਾਇਤਾ ਦੀ ਮੌਜੂਦਗੀ ਵਿਚ ਰਫ਼ਤਾਰ ਨਾਲ ਕੋਈ ਫ਼ਰਕ ਨਹੀਂ ਸੀ ਪੈਣਾ ਪਰ ਗੈਰਮੌਜੂਦਗੀ ਦੇ ਚਲਦਿਆਂ ਹਾਲਾਤ ਬੇਕਾਬੂ ਹੋਣ ਲੱਗੇ। ਲੋਕਾਂ ਵਾਸਤੇ ਪੈਦਾ ਹੋ ਰਹੇ ਖ਼ਤਰੇ ਨੂੰ ਵੇਖਦਿਆਂ ਪੁਲਿਸ ਨੇ ਪਿੱਛਾ ਕਰਨਾ ਬੰਦ ਕਰ ਦਿਤਾ। ਟੋਰਾਂਟੋ ਪੁਲਿਸ ਤਾਜ਼ਾ ਵਾਰਦਾਤ ਨੂੰ 10 ਮਾਰਚ ਵਾਲੀ ਵਾਰਦਾਤ ਦੇ ਬਰਾਬਰ ਗੰਭੀਰ ਮੰਨ ਰਹੀ ਹੈ ਅਤੇ ਉਸ ਵੇਲੇ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਜੋ ਗੋਲੀਆਂ ਚਲਵਾਉਣ ਲਈ ਭਾੜੇ ’ਤੇ ਲਿਆਂਦੇ ਗਏ। ਫ਼ਿਲਹਾਲ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਤਾਜ਼ਾ ਵਾਰਦਾਤ ਵਾਸਤੇ ਵੀ ਓਹੀ ਗਿਰੋਹ ਜ਼ਿੰਮੇਵਾਰ ਹੈ ਜਿਸ ਨੇ 10 ਮਾਰਚ ਵਾਲੀ ਵਾਰਦਾਤ ਕਰਵਾਈ। ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਟੋਰਾਂਟੋ ਪੁਲਿਸ ਨੇ ਪਿੱਛਾ ਕਰਨਾ ਛੱਡਿਆਆਰ.ਸੀ.ਐਮ.ਪੀ. ਦਾ ਕਾਊਂਟਰ ਟੈਰੋਰਿਜ਼ਮ ਯੂਨਿਟ ਮਾਮਲੇ ਦੀ ਪੜਤਾਲ ਵਿਚ ਸਹਿਯੋਗ ਕਰ ਰਿਹਾ ਹੈ। ਉਧਰ ਟੋਰਾਂਟੋ ਦੀ ਮੇਅਰ ਓਲੀਵੀਆ ਚਾਓ ਨੇ ਹਮਲਾਵਰਾਂ ਨੂੰ ਚਿਤਾਵਨ ਦਿਤੀ ਕਿ ਪੁਲਿਸ ਤੁਹਾਨੂੰ ਫੜ ਕੇ ਹੀ ਦਮ ਲਵੇਗੀ। ਮੇਅਰ ਨੇ ਕਿਹਾ ਕਿ ਪਿਛਲੀ ਵਾਰ ਹਮਲਾ ਕਰਨ ਵਾਲੇ ਵੀ ਪੁਲਿਸ ਨੇ ਕਾਬੂ ਕੀਤੇ ਅਤੇ ਇਸ ਵਾਰ ਵੀ ਸ਼ੱਕੀ ਇਨਸਾਫ਼ ਦੇ ਕਟਹਿਰੇ ਵਿਚ ਖੜ੍ਹੇ ਕੀਤੇ ਜਾਣਗੇ। ਗੋਲੀਬਾਰੀ ਵੇਲੇ ਯੂ.ਐਸ. ਕੌਂਸਲੇਟ ਅੰਦਰ ਦੋ ਸੁਰੱਖਿਆ ਮੁਲਾਜ਼ਮ ਮੌਜੂਦ ਸਨ ਪਰ ਕੋਈ ਜ਼ਖ਼ਮੀ ਨਹੀਂ ਹੋਇਆ। ਦੂਜੇ ਪਾਸੇ ਯਹੂਦੀਆਂ ਦੀ ਬੇਕਰੀ ਉਤੇ ਵੀ ਹਮਲਾ ਹੋਣ ਦੀ ਰਿਪੋਰਟ ਹੈ ਪਰ ਟੋਰਾਂਟੋ ਪੁਲਿਸ ਵੱਲੋਂ ਦੋਹਾਂ ਘਟਨਾਵਾਂ ਨੂੰ ਆਪਸ ਵਿਚ ਜੋੜ ਕੇ ਨਹੀਂ ਦੇਖਿਆ ਜਾ ਰਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button