InternationalTop News

ਜਾਪਾਨ ਵਿੱਚ ਭੂਚਾਲ ਦੇ ਝਟਕਿਆਂ ਨਾਲ ਡਿੱਗੀਆਂ ਇਮਾਰਤਾਂ, 48 ਹਜ਼ਾਰ ਘਰਾਂ ਦੀ ਬੱਤੀ ਗੁੱਲ; ਕਈ ਲੋਕ ਜ਼ਖ਼ਮੀ

ਜਾਪਾਨ ਦੇ ਦੱਖਣੀ ਹਿੱਸੇ ਵਿੱਚ ਇੱਕ ਬਹੁਤ ਹੀ ਸ਼ਕਤੀਸ਼ਾਲੀ ਭੂਚਾਲ ਮਹਿਸੂਸ ਕੀਤਾ ਗਿਆ। ਸਮਾਚਾਰ ਏਜੰਸੀ ਰਾਇਟਰਜ਼ ਅਨੁਸਾਰ, ਇਸ ਝਟਕੇ ਤੋਂ ਬਾਅਦ ਤੱਟਵਰਤੀ ਇਲਾਕਿਆਂ ਲਈ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਸੀ, ਪਰ ਬਾਅਦ ਵਿੱਚ ਇਹ ਅਲਰਟ ਵਾਪਸ ਲੈ ਲਿਆ ਗਿਆ।
ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਅਨੁਸਾਰ, ਮੰਗਲਵਾਰ ਨੂੰ ਜਾਪਾਨ ਦੇ ਕਿਊਸ਼ੂ ਖੇਤਰ ਦੇ ਕੁਮਾਮੋਟੋ ਪ੍ਰਾਂਤ ਵਿੱਚ 7.1 ਦੀ ਸ਼ੁਰੂਆਤੀ ਤੀਬਰਤਾ ਵਾਲਾ ਭੂਚਾਲ ਆਇਆ। ਇਹ ਇੱਕ ਬਹੁਤ ਹੀ ਸ਼ਕਤੀਸ਼ਾਲੀ ਝਟਕਾ ਸੀ ਜਿਸ ਨੇ ਪੂਰੇ ਦੱਖਣੀ ਜਾਪਾਨ ਨੂੰ ਹਿਲਾ ਕੇ ਰੱਖ ਦਿੱਤਾ।
ਭੂਚਾਲ ਦੇ ਕੇਂਦਰ ਦੇ ਨੇੜੇ ਕਈ ਇਮਾਰਤਾਂ ਡਿੱਗੀਆਂ ਹੋਈਆਂ ਦਿਖਾਈ ਦਿੱਤੀਆਂ। ਉਕੀ ਸ਼ਹਿਰ ਦੇ ਫ਼ਾਇਰ ਡਿਪਾਰਟਮੈਂਟ ਨੇ ਬ੍ਰੌਡਕਾਸਟਰ ਨੂੰ ਦੱਸਿਆ ਕਿ ਸ਼ਹਿਰ ਵਿੱਚ ਕਈ ਥਾਵਾਂ ‘ਤੇ ਅੱਗ ਲੱਗਣ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਐਮਰਜੈਂਸੀ ਕਾਲਾਂ ਮਿਲੀਆਂ।ਉਨ੍ਹਾਂ ਇਹ ਵੀ ਕਿਹਾ ਕਿ ਇਸ ਆਫ਼ਤ ਵਿੱਚ ਲੋਕਾਂ ਦੇ ਜ਼ਖ਼ਮੀ ਹੋਣ ਦਾ ਸ਼ੱਕ ਹੈ ਪਰ ਅਸੀਂ ਅਜੇ ਨੁਕਸਾਨ ਦੇ ਦਾਇਰੇ ਦਾ ਪਤਾ ਲਗਾ ਰਹੇ ਹਾਂ, ਪਰ ਸਾਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਲੋਕ ਜ਼ਖ਼ਮੀ ਹੋਏ ਹਨ। ਕਿਊਸ਼ੂ ਇਲੈਕਟ੍ਰਿਕ ਅਨੁਸਾਰ, ਕੁਮਾਮੋਟੋ ਪ੍ਰਾਂਤ ਵਿੱਚ ਲਗਭਗ 48,300 ਘਰਾਂ ਦੀ ਬਜਲੀ ਚਲੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button