PunjabTop News

ਹੁਣ Amritsar ਤੋਂ 27 ਦੇਸ਼ਾਂ ਦੀ ਡਾਇਰੈਕਟ ਫਲਾਈਟ, ਦੁਬਾਰਾ Check-in ਤੇ ਇਮੀਗ੍ਰੇਸ਼ਨ ਕਲੀਅਰੈਂਸ ਦੀ ਲੋੜ ਖਤਮ

ਏਅਰ ਇੰਡੀਆ ਨੇ ਸੋਮਵਾਰ ਤੋਂ ਸ਼੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ‘ਈਜ਼ੀ ਕਨੈਕਟ’ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਅੰਮ੍ਰਿਤਸਰ ਤੋਂ ਦਿੱਲੀ ਦੇ ਰਾਹੀਂ ਉੱਤਰੀ ਅਮਰੀਕਾ, ਬ੍ਰਿਟੇਨ, ਯੂਰੋਪ, ਆਸਟ੍ਰੇਲੀਆ, ਪੱਛਮੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਸਮੇਤ 27 ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਯਾਤਰੀਆਂ ਨੂੰ ਆਸਾਨ ਕਨੈਕਟੀਵਿਟੀ ਮਿਲੇਗੀ। ਇਹ ਸੇਵਾ ਕੇਂਦਰ ਸਰਕਾਰ ਦੇ ਹੱਬ-ਐਂਡ-ਸਪੋਕ ਮਾਡਲ ਦੇ ਤਹਿਤ ਸ਼ੁਰੂ ਕੀਤੀ ਗਈ ਹੈ।
ਨਵੀਂ ਵਿਵਸਥਾ ਦੇ ਤਹਿਤ ਅੰਤਰਰਾਸ਼ਟਰੀ ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਹੀ ਆਪਣੀ ਅੰਤਿਮ ਮੰਜ਼ਿਲ ਤੱਕ ਦੀ ਚੈੱਕ-ਇਨ ਅਤੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਕਰ ਸਕਣਗੇ। ਇਸ ਤੋਂ ਬਾਅਦ ਦਿੱਲੀ ਵਿਚ ਉਨ੍ਹਾਂ ਨੂੰ ਦੁਬਾਰਾ ਬੈਗੇਜ ਚੈੱਕ-ਇਨ ਕਰਵਾਉਣ ਜਾਂ ਟਰਮੀਨਲ ਬਦਲਣ ਦੀ ਲੋੜ ਨਹੀਂ ਪਵੇਗੀ। ਯਾਤਰੀ ਸਿੱਧੇ ਤੌਰ ‘ਤੇ ਅੰਤਰਰਾਸ਼ਟਰੀ ਟ੍ਰਾਂਜ਼ਿਟ ਯਾਤਰੀ ਵਜੋਂ ਆਪਣੀ ਅਗਲੀ ਉਡਾਣ ਫੜ ਸਕਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button