InternationalTop News

2022 ਚੋਣ ਪ੍ਰਚਾਰ ਦੌਰਾਨ ਝੂਠ ਬੋਲਣਾ ਪਿਆ ਮਹਿੰਗਾ: ਸਾਬਕਾ ਰਾਸ਼ਟਰਪਤੀ ਯਿਓਲ ਨੂੰ ਸਿਓਲ ਅਦਾਲਤ ਵੱਲੋਂ ਸਜ਼ਾ

ਯਿਓਲ ਨੇ 2022 ਦੀ ਰਾਸ਼ਟਰਪਤੀ ਚੋਣ ਵਿਚ ਲੀ ਜੇ ਮਿਊਂਗ ਨੂੰ ਮਾਮੂਲੀ ਫ਼ਰਕ ਨਾਲ ਹਰਾਇਆ ਸੀ। ਦੱਖਣੀ ਕੋਰਿਆਈ ਕਾਨੂੰਨ ਤਹਿਤ ਸਰਕਾਰ ਉਨ੍ਹਾਂ ਉਮੀਦਵਾਰਾਂ ਦੇ ਚੋਣ ਖ਼ਰਚਿਆਂ ਨੂੰ ਵਾਪਸ ਕਰਦੀ ਹੈ ਜਿਨ੍ਹਾਂ ਨੂੰ 15 ਫ਼ੀਸਦੀ ਤੋਂ ਜ਼ਿਆਦਾ ਵੋਟਾਂ ਪ੍ਰਾਪਤ ਹੁੰਦੀਆਂ ਹਨ।
2022 ਚੋਣ ਪ੍ਰਚਾਰ ਦੌਰਾਨ ਝੂਠ ਬੋਲਣਾ ਪਿਆ ਮਹਿੰਗਾ: ਸਾਬਕਾ ਰਾਸ਼ਟਰਪਤੀ ਯਿਓਲ ਨੂੰ ਸਿਓਲ ਅਦਾਲਤ ਵੱਲੋਂ ਸਜ਼ਾ
ਸਿਓਲ, ਏਪੀ : ਦੱਖਣੀ ਕੋਰੀਆ ਦੇ ਗੱਦੀਓਂ ਲਾਹੇ ਗਏ ਰਾਸ਼ਟਰਪਤੀ ਯੂਨ ਸੁਕ ਯਿਓਲ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਿਛਲੇ ਸਾਲ ਦੇਸ਼ ’ਚ ਕੁਝ ਸਮੇਂ ਲਈ ਮਾਰਸ਼ਲ ਲਾਅ ਲਗਾਉਣ ’ਤੇ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਏ ਗਏ ਯਿਓਲ ਨੂੰ ਇਕ ਨਵੇਂ ਮਾਮਲੇ ’ਚ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ ਰਾਸ਼ਟਰਪਤੀ ਲਈ ਚੋਣ ਪ੍ਰਚਾਰ ਦੌਰਾਨ ਝੂਠੇ ਬਿਆਨ ਦੇਣ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਹੈ।
ਸਾਬਕਾ ਦੱਖਣੀ ਕੋਰਿਆਈ ਰਾਸ਼ਟਰਪਤੀ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ, ਜਦਕਿ ਉਨ੍ਹਾਂ ਦੇ ਵਕੀਲਾਂ ਨੇ ਕਿਹਾ ਕਿ ਉਹ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕਰਨਗੇ। ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ ਨੇ ਯਿਓਲ ਨੂੰ 18 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ ਜਿਸ ਨੂੰ ਤਿੰਨ ਸਾਲਾਂ ਲਈ ਮੁਅੱਤਲ ਰੱਖਿਆ ਗਿਆ ਹੈ। ਕੋਰਟ ਨੇ ਕਿਹਾ ਕਿ ਚੋਣ ਅਭਿਆਨ ਦੌਰਾਨ ਉਨ੍ਹਾਂ ਦੇ ਝੂਠੇ ਬਿਆਨਾਂ ਨੇ ਵੋਟਰਾਂ ਦੇ ਨਿਰਪੱਖ ਫ਼ੈਸਲੇ ਨੂੰ ਪ੍ਰਭਾਵਿਤ ਕੀਤਾ। ਜੇਕਰ ਹਾਈ ਕੋਰਟ ਫ਼ੈਸਲਾ ਬਰਕਰਾਰ ਰੱਖਦੀ ਹੈ ਤਾਂ ਕੰਜ਼ਰਵੇਟਿਵ ਪੀਪਲ ਪਾਵਰ ਪਾਰਟੀ ’ਤੇ ਆਰਥਿਕ ਬੋਝ ਪਵੇਗਾ ਕਿਉਂਕਿ ਪਾਰਟੀ ਨੂੰ ਚੋਣ ਖ਼ਰਚ ਦੇ ਤੌਰ ’ਤੇ 2.7 ਕਰੋੜ ਡਾਲਰ ਵਾਪਸ ਕਰਨੇ ਪੈ ਸਕਦੇ ਹਨ।
ਯਿਓਲ ਨੇ 2022 ਦੀ ਰਾਸ਼ਟਰਪਤੀ ਚੋਣ ਵਿਚ ਲੀ ਜੇ ਮਿਊਂਗ ਨੂੰ ਮਾਮੂਲੀ ਫ਼ਰਕ ਨਾਲ ਹਰਾਇਆ ਸੀ। ਦੱਖਣੀ ਕੋਰਿਆਈ ਕਾਨੂੰਨ ਤਹਿਤ ਸਰਕਾਰ ਉਨ੍ਹਾਂ ਉਮੀਦਵਾਰਾਂ ਦੇ ਚੋਣ ਖ਼ਰਚਿਆਂ ਨੂੰ ਵਾਪਸ ਕਰਦੀ ਹੈ ਜਿਨ੍ਹਾਂ ਨੂੰ 15 ਫ਼ੀਸਦੀ ਤੋਂ ਜ਼ਿਆਦਾ ਵੋਟਾਂ ਪ੍ਰਾਪਤ ਹੁੰਦੀਆਂ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button