IndiaTop News

ਰਿਟਾਇਰ ਹੋਏ ਪ੍ਰਿੰਸੀਪਲ ਦੀ ਡਿਗਰੀ ਨਕਲੀ ਮਿਲਣ ‘ਤੇ ਕੇਸ ਦਰਜ

ਹਰਿਆਣਾ ਦੇ ਸ਼ਹਿਰ ਗੋਹਾਨਾ ਦੇ ਪਿੰਡ ਬਰੋਦਾ ਦੇ ਸਰਕਾਰੀ ਸਕੂਲ ਦੇ ਰਿਟਾਇਰ ਪ੍ਰਿੰਸੀਪਲ ਦੀ ਡਿੱਗਰੀ ਨਕਲੀ ਪਾਏ ਜਾਣ ‘ਤੇ ਕੇਸ ਦਰਜ ਕੀਤਾ ਗਿਆ ਹੈ ।ਮਿਲੀ ਜਾਣਕਾਰੀ ਅਨੁਸਾਰ ਪਿੰਡ ਬਰੋਦਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ 30 ਜੂਨ ਨੂੰ ਸੇਵਾਮੁਕਤ ਹੋਏ ਸਾਬਕਾ ਪ੍ਰਿੰਸੀਪਲ ਰਾਜਿੰਦਰ ਸਿੰਘ ਖਿ਼ਲਾਫ਼ ਨਕਲੀ ਵਿੱਦਿਅਕ ਦਸਤਾਵੇਜ਼ਾਂ  ਦੇ ਆਧਾਰ ’ਤੇ ਸਰਕਾਰੀ ਨੌਕਰੀ ਕਰਨ ਦੇ ਦੋਸ਼ ਹੇਠ ਬਰੋਦਾ ਥਾਣੇ ਵਿੱਚ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ ।
ਦੋਸ਼ ਹੈ ਕਿ ਉਨ੍ਹਾਂ ਨੇ ਨਕਲੀ ਐੱਮ.ਏ. (ਰਾਜਨੀਤੀ ਵਿਗਿਆਨ) ਦੀ ਡਿਗਰੀ, ਅੰਕ-ਸੂਚੀ ਅਤੇ ਪ੍ਰੋਵੀਜ਼ਨਲ ਸਰਟੀਫਿਕੇਟ ਵਿਭਾਗ ਵਿੱਚ ਜਮ੍ਹਾਂ ਕਰਵਾ ਕੇ ਕਰੀਬ 23 ਸਾਲ ਪੱਕੀ ਅਤੇ ਲਗਭਗ 5 ਸਾਲ ਅਸਥਾਈ ਸੇਵਾ ਕੀਤੀ । ਜਾਂਚ ਵਿੱਚ ਡਿਗਰੀ ਨਕਲੀ ਪਾਈ ਗਈ । ਹੁਣ ਡੀ. ਸੀ. ਪੀ. ਦੇ ਹੁਕਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ ।ਮਾਮਲੇ ਦੀ ਸ਼ੁਰੂਆਤ ਅਪ੍ਰੈਲ 2026 ਵਿੱਚ ਸਕੂਲ ਦੇ ਇੱਕ ਅਧਿਆਪਕ ਵੱਲੋਂ ਸੀ. ਐੱਮ. ਵਿੰਡੋ ’ਤੇ ਕੀਤੀ ਗਈ ਸਿ਼ਕਾਇਤ ਤੋਂ ਹੋਈ ਸੀ । ਸਿ਼ਕਾਇਤ ਤੋਂ ਬਾਅਦ ਸਿੱਖਿਆ ਵਿਭਾਗ ਨੇ ਦਸਤਾਵੇਜ਼ਾਂ ਦੀ ਜਾਂਚ ਕਰਵਾਈ ਅਤੇ ਐੱਮ. ਏ. ਦੀ ਡਿੱਗਰੀ ਦੀ ਤਸਦੀਕ ਬਿਹਾਰ ਦੇ ਬੋਧਗਯਾ ਸਥਿਤ ਮਗਧ ਯੂਨੀਵਰਸਿਟੀ ਤੋਂ ਕਰਵਾਈ ।
ਯੂਨੀਵਰਸਿਟੀ ਦੀ ਰਿਪੋਰਟ ਵਿੱਚ ਡਿਗਰੀ, ਮਾਰਕਸ਼ੀਟ ਅਤੇ ਪ੍ਰੋਵੀਜ਼ਨਲ ਸਰਟੀਫਿਕੇਟ ਨਕਲੀ ਪਾਏ ਗਏ । ਇਸ ਤੋਂ ਬਾਅਦ ਜਾਂਚ ਰਿਪੋਰਟ ਮੁੱਖ ਦਫ਼ਤਰ ਭੇਜੀ ਗਈ, ਜਿੱਥੋਂ ਸਾਬਕਾ ਪ੍ਰਿੰਸੀਪਲ ਖਿ਼ਲਾਫ਼ ਐੱਫ. ਆਈ. ਆਰ. ਦਰਜ ਕਰਵਾਉਣ ਦੇ ਲਿਖਤੀ ਹੁਕਮ ਜਾਰੀ ਕੀਤੇ ਗਏ । ਮੁੱਖ ਦਫ਼ਤਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਖੰਡ ਸਿੱਖਿਆ ਅਧਿਕਾਰੀ (ਬੀ.ਈ.ਓ.) ਰਾਜਕੁਮਾਰ ਪੰਘਾਲ ਨੇ ਡੀ. ਸੀ. ਪੀ. ਨੂੰ ਸਿ਼ਕਾਇਤ ਦਿੱਤੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button