
ਗਲਾਸਗੋ ਵਿਚ ਖੇਡੇ ਜਾ ਰਹੇ ਕਾਮਨਵੈਲਥ ਗੇਮਸ 2026 ਵਿਚ ਭਾਰਤ ਦੀ ਜਿਮਨਾਸਟ ਪ੍ਰਤਿਸ਼ਠਾ ਸਾਮੰਤਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮਹਿਲਾ ਵਾਲਟ ਮੁਕਾਬਲੇ ਦੇ ਫਾਈਨਲ ਵਿਚ ਥਾਂ ਬਣਾ ਲਈ ਹੈ। ਕੁਆਲੀਫਾਇੰਗ ਰਾਊਂਡ ਵਿਚ ਪੱਛਮੀ ਬੰਗਾਲ ਦੀ 22 ਸਾਲਾ ਪ੍ਰਤਿਸ਼ਠਾ ਨੇ ਸੱਜੇ ਪੈਰ ਵਿਚ ਪੱਟੀ ਬੰਨ੍ਹ ਕੇ ਜ਼ਬਰਦਸਤ ਹੌਸਲਾ ਦਿਖਾਇਆ ਤੇ 13.025 ਦੀ ਔਸਤ ਸਕੋਰ ਦੇ ਨਾਲ ਟੌਪ 8 ਵਿਚ ਜਗ੍ਹਾ ਪੱਕੀ ਕੀਤੀ।
ਪ੍ਰਤਿਸ਼ਠਾ ਨੇ ਆਪਣੇ ਪਹਿਲੇ ਵਾਲਟ ਵਿਚ 5.0 ਦੀ ਡਿਫੀਕਲਟੀ ਦੇ ਨਾਲ 8.550 ਦਾ ਐਗਜ਼ੀਕਿਊਸ਼ਨ ਸਕੋਰ ਹਾਸਲ ਕੀਤਾ ਤੇ ਕੁੱਲ 13.550 ਅੰਕ ਹਾਸਲ ਕੀਤੇ। ਦੂਜੇ ਵਾਲਟ ਵਿਚ ਮੁਸ਼ਕਲ ਥੋੜ੍ਹੀ ਘੱਟ 4.0 ਸੀ ਪਰ ਉਨ੍ਹਾਂ ਨੇ 8.700 ਦੇ ਬੇਹਤਰੀ ਐਗਜ਼ੀਕਿਊਸ਼ਨ ਨਾਲ 12.700 ਅੰਕ ਹਾਸਲ ਕੀਤੇ। ਦੋਵੇਂ ਕੋਸ਼ਿਸ਼ਾਂ ਦਾ ਔਤ 13.025 ਰਿਹਾ ਜਿਸ ਨਾਲ ਉਹ ਫਾਈਨਲ ਵਿਚ 6ਵੇਂ ਨੰਬਰ ‘ਤੇ ਕੁਆਲੀਫਾਈ ਕਰਨ ਵਿਚ ਸਫਲ ਰਹੀ। ਸੱਟ ਦੇ ਬਾਵਜੂਦ ਉਨ੍ਹਾਂ ਦਾ ਇਹ ਪ੍ਰਦਰਸ਼ਨ ਤਕਨੀਕ ਤੇ ਮਾਨਸਿਕ ਮਜ਼ਬੂਤੀ ਦੋਵਾਂ ਦਾ ਉਦਾਹਰਣ ਬਣਿਆ।
ਪ੍ਰਣਤੀ ਨਾਇਕ, ਪ੍ਰਤਿਸ਼ਠਾ ਸਾਮੰਤਾ, ਨਿਸ਼ਕਾ ਅਗਰਵਾਲ ਤੇ ਇਸ਼ਿਤਾ ਰੇਵਾਲੇ ਦੀ ਟੀਮ ਨੇ ਚਾਰੋਂ ਰੋਟੇਸ਼ਨ ਵਿਚ ਮਿਲਾ ਕੇ 123.000 ਅੰਕ ਬਣਾਏ ਤੇ 9ਵਾਂ ਸਥਾਨ ਹਾਸਲ ਕੀਤਾ। ਟੀਮ ਈਵੈਂਟ ਵਿਚ ਆਸਟ੍ਰੇਲੀਆ ਨੇ 158.400 ਅੰਕਾਂ ਨਾਲ ਗੋਲਡ ਜਿੱਤਿਆ, ਕੈਨੇਡਾ ਨੂੰ ਸਿਲਵਰ ਤੇ ਇੰਗਲੈਂਡ ਨੂੰ ਬ੍ਰਾਂਜ ਮਿਲਿਆ। ਵਿਅਕਤੀਗਤ ਪੱਧਰ ‘ਤੇ ਵੀ ਭਾਰਤ ਨੂੰ ਥੋੜ੍ਹੀ ਨਿਰਾਸ਼ਾ ਹੱਥ ਲੱਗੀ। ਅਨੁਭਵੀ ਪ੍ਰਣਤੀ ਨਾਇਕ 12.575 ਦੇ ਔਸਤ ਦੇ ਨਾਲ 11ਵੇਂ ਸਥਾਨ ‘ਤੇ ਰਹੀ ਤੇ ਤੀਜੀ ਰਿਜ਼ਰਵ ਬਣੀ। ਲੰਬੇ ਸਮੇਂ ਤੱਕ ਉਹ ਕੁਆਲੀਫੀਕੇਸ਼ਨ ਦੀ ਰੇਸ ਵਿਚ ਸੀ ਪਰ ਆਖਰੀ ਸਬਡਵੀਜ਼ਨ ਦੇ ਨਤੀਜਿਆਂ ਨੇ ਉਨ੍ਹਾਂ ਨੂੰ ਬਾਹਰ ਕਰ ਦਿੱਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




