InternationalTop News

ਹੋਰਮੁਜ਼ ਸਟ੍ਰੇਟ ਨੇੜੇ LPG ਟੈਂਕਰ ‘ਤੇ ਮਿਜ਼ਾਈਲੀ ਹਮਲਾ, 28 ਭਾਰਤੀਆਂ ਦੀ ਸੁਰੱਖਿਆ ‘ਤੇ ਦੂਤਾਵਾਸ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਈਰਾਨੀ ਜਲ ਖੇਤਰ ‘ਤੇ LPG (ਤਰਲ ਪੈਟਰੋਲੀਅਮ ਗੈਸ) ਟੈਂਕਰ ‘ਤੇ ਮਿਜ਼ਾਈਲੀ ਹਮਲਾ ਹੋਇਆ, ਜਿਸ ਵਿੱਚ 28 ਭਾਰਤੀ ਮਲਾਹ ਸਵਾਰ ਸਨ। ਹਾਲਾਂਕਿ, ਖੁਸ਼ਕਿਸਮਤੀ ਇਹ ਹੈ ਕਿ ਸਾਰੇ ਮਲਾਹ ਸੁਰੱਖਿਅਤ ਹਨ। ਇਸ ਗੱਲ ਦੀ ਪੁਸ਼ਟੀ ਭਾਰਤੀ ਦੂਤਾਵਾਸ ਨੇ ਕੀਤੀ ਹੈ ਤੇ ਦੱਸਿਆ ਕਿ ਉਹ ਸਬੰਧਤ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।
ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਬਿਆਨ ਜਾਰੀ ਕਰ ਦੱਸਿਆ ਕਿ ਮੋਜ਼ਾਮਬੀਕ ਦੇ ਝੰਡੇ ਵਾਲੇ LPG ਟੈਂਕਰ ‘ਦਿਸ਼ਾ’ ‘ਤੇ ਹਮਲਾ ਹੋਇਆ, ਪਰ ਖੁਸ਼ਕਿਸਮਤੀ ਨਾਲ, ਸਾਰੇ ਭਾਰਤੀ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ।
ਭਾਰਤੀ ਸਮੁੰਦਰੀ ਕਰਮਚਾਰੀਆਂ ਦੇ ਸੰਗਠਨ ਫਾਰਵਰਟ ਸੀਮੇਂਸ ਯੂਨੀਅਨ ਆਫ਼ ਇੰਡੀਆ ਦੇ ਮੁਤਾਬਕ, ਇਹ ਹਮਲਾ ਹੋਰਮੁਜ਼ ਸਟ੍ਰੇਟ ਦੇ ਨੇੜੇ ਇੱਕ ਅਨਜਾਣ ਮਿਜ਼ਾਈਲ ਨਾਲ ਕੀਤਾ ਗਿਆ। ਉਸ ਵੇਲੇ ਟੈਂਕਰ ਫਾਰਸ ਦੀ ਖਾੜੀ ਵੱਲ ਵੱਧ ਰਿਹਾ ਸੀ। ਹਾਲਾਂਕਿ, ਹਮਲੇ ਦੇ ਪਿੱਛੇ ਕਿਸਦਾ ਹੱਥ ਹੈ, ਇਸ ਗੱਲ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ
ਹਾਲਾਂਕਿ, ਇਸ ਘਟਨਾ ਨੇ ਇੱਕ ਵਾਰ ਫਿਰ ਹੋਰਮੁਜ਼ ਸਟ੍ਰੇਟ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਈਰਾਨ ਅਤੇ ਓਮਾਨ ਦੇ ਵਿਚਕਾਰ ਸਥਿਤ, ਇਸ ਜਲ ਮਾਰਗ ਨੂੰ ਵਿਸ਼ਵ ਊਰਜਾ ਸਪਲਾਈ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਹਾਲ ਹੀ ਦੇ ਟਕਰਾਅ ਤੋਂ ਪਹਿਲਾਂ, ਦੁਨੀਆ ਦੀ ਤੇਲ ਅਤੇ ਗੈਸ ਸਪਲਾਈ ਦਾ ਲਗਭਗ 20 ਪ੍ਰਤੀਸ਼ਤ ਇਸ ਰਸਤੇ ਰਾਹੀਂ ਲੰਘਦਾ ਸੀ।
ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਨਵੇਂ ਸਿਰੇ ਤੋਂ ਵਧਣ ਤੋਂ ਬਾਅਦ ਖੇਤਰ ਵਿੱਚ ਸਮੁੰਦਰੀ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਹਨ। ਜੁਲਾਈ ਦੇ ਸ਼ੁਰੂ ਵਿੱਚ ਸਥਾਪਤ ਇੱਕ ਅਸਥਾਈ ਜੰਗਬੰਦੀ ਦੇ ਟੁੱਟਣ ਤੋਂ ਬਾਅਦ ਹਮਲਿਆਂ ਅਤੇ ਜਵਾਬੀ ਹਮਲਿਆਂ ਦਾ ਇੱਕ ਚੱਕਰ ਮੁੜ ਸ਼ੁਰੂ ਹੋ ਗਿਆ, ਜਿਸ ਨਾਲ ਹੋਰਮੁਜ਼ ਜਲਡਮਰੂ ਵਿੱਚ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਵਧ ਗਈਆਂ।
ਭਾਰਤੀ ਦੂਤਾਵਾਸ ਨੇ ਕਿਹਾ ਹੈ ਕਿ ਉਹ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਲੋੜ ਪੈਣ ‘ਤੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਉਪਾਅ ਕਰੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button