InternationalTop News

ਸਪੇਨ ਦੇ ਜੰਗਲਾਂ ‘ਚ ਲੱਗੀ ਅੱਗ ਪੂਰੇ ਯੂਰਪ ਤੱਕ ਫੈਲੀ, ਐਮਰਜੈਂਸੀ ਘੋਸ਼ਿਤ

ਸਪੇਨ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ। ਰਾਜਧਾਨੀ ਮੈਡ੍ਰਿਡ ਦੇ ਪੱਛਮ ਵਿੱਚ ਪਹਾੜਾਂ ‘ਤੇ ਵੱਸੇ ਕਸਬਿਆਂ ਤੋਂ 10,000 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਇਸ ਇਲਾਕੇ ਅਤੇ ਗੁਆਂਢੀ ਅਵਿਲਾ ਸੂਬੇ ਵਿੱਚ ਲੱਗੀ ਅੱਗ ਦੀਆਂ ਤਿੰਨ ਘਟਨਾਵਾਂ ਕਾਰਨ ਸਰਕਾਰ ਨੂੰ ਰਾਸ਼ਟਰੀ ਐਮਰਜੈਂਸੀ (ਆਪਾਤਕਾਲ) ਘੋਸ਼ਿਤ ਕਰਨੀ ਪਈ, ਜਿਸ ਨਾਲ ਉਸ ਨੂੰ ਰਾਹਤ ਅਤੇ ਬਚਾਅ ਕਾਰਜਾਂ ਦੇ ਤਾਲਮੇਲ ਦੀ ਜ਼ਿੰਮੇਵਾਰੀ ਸੰਭਾਲਣ ਦਾ ਅਧਿਕਾਰ ਮਿਲ ਗਿਆ ਹੈ।ਜੰਗਲ ਦੀ ਅੱਗ ਕਾਰਨ ਅਜਿਹਾ ਕਦਮ ਪਹਿਲੀ ਵਾਰ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਸਪੇਨ ਨੇ ਪਿਛਲੇ ਸਾਲ ਦੇਸ਼ ਵਿਆਪੀ ਬਿਜਲੀ ਠੱਪ ਹੋਣ ਦੌਰਾਨ ਇਸੇ ਪੱਧਰ ਦਾ ਐਮਰਜੈਂਸੀ ਅਲਰਟ ਘੋਸ਼ਿਤ ਕੀਤਾ ਸੀ। ਯੂਰੋਪੀਅਨ ਫੋਰੈਸਟ ਫਾਇਰ ਇਨਫਾਰਮੇਸ਼ਨ ਸਰਵਿਸ ਦੇ ਅਨੁਸਾਰ, ਇਸ ਸਾਲ ਹੁਣ ਤੱਕ ਸਪੇਨ ਵਿੱਚ 350 ਤੋਂ ਵੱਧ ਥਾਵਾਂ ‘ਤੇ ਅੱਗ ਲੱਗ ਚੁੱਕੀ ਹੈ।
ਦੂਜੇ ਪਾਸੇ, ਫਰਾਂਸ ਨੇ ਅਟਲਾਂਟਿਕ ਤੱਟ ‘ਤੇ ਲੱਗੀ ਅੱਗ ਨਾਲ ਨਜਿੱਠਣ ਲਈ ਯੂਰੋਪੀਅਨ ਯੂਨੀਅਨ ਤੋਂ ਮਦਦ ਮੰਗੀ ਹੈ, ਕਿਉਂਕਿ ਭਾਰੀ ਗਰਮੀ ਕਾਰਨ ਪੂਰੇ ਯੂਰਪ ਵਿੱਚ ਅੱਗ ਫੈਲ ਗਈ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣਾ ਪਿਆ ਹੈ।ਫਰਾਂਸੀਸੀ ਅਧਿਕਾਰੀਆਂ ਨੇ ਜੰਗਲ ਦੀ ਭਿਆਨਕ ਅੱਗ ਕਾਰਨ ਸੈਰ-ਸਪਾਟੇ ਲਈ ਮਸ਼ਹੂਰ ਕੈਪ ਫੇਰੇਟ ਪ੍ਰਾਇਦੀਪ  ਨੂੰ ਪੂਰੀ ਤਰ੍ਹਾਂ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਇਸ ਇਲਾਕੇ ਤੋਂ ਲਗਭਗ 40,000 ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਕਈ ਲੋਕਾਂ ਨੂੰ ਬੇੜੀਆਂ (ਨੌਕਾਵਾਂ) ਰਾਹੀਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button