PunjabTop News

ਲਾਪਤਾ 9 ਕੁੜੀਆਂ ਦੇ ਮਾਮਲੇ ‘ਚ ਹਾਈਕੋਰਟ ਨੇ ਲਿਆ ਸੂ-ਮੋਟੋ, ਪੰਜਾਬ ਸਰਕਾਰ ਤੇ ਡੀਸੀ ਤੋਂ ਰਿਪੋਰਟ ਤਲਬ

ਲੁਧਿਆਣਾ ਜ਼ਿਲ੍ਹੇ ਵਿੱਚ ਪਿਛਲੇ ਕੁੱਝ ਦਿਨ ਪਹਿਲਾਂ 48 ਘੰਟਿਆਂ ਦੇ ਅੰਦਰ 9 ਕੁੜੀਆਂ ਲਾਪਤਾ ਹੋਈਆਂ ਸਨ। ਹੁਣ ਪੰਜਾਬ-ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਵਿੱਚ ਸੂਮੋਟੋ ਲੈਂਦੇ ਹੋਏ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਹਾਈਕੋਰਟ ਨੇ ਜਵਾਬ ਮੰਗਿਆ ਹੋਇਆ ਹੈ। ਹਾਈਕੋਰਟ ਨੇ 9 ਕੁੜੀਆਂ ਲਾਪਤਾ ਮਾਮਲੇ ਵਿੱਚ ਸੂਮੋਟੋ ਲੈਂਦਿਆਂ ਸਰਕਾਰ ਅਤੇ ਡੀਸੀ ਤੋਂ 10 ਦਿਨਾਂ ਦੇ ਅੰਦਰ ਰਿਪੋਰਟ ਮੰਗੀ ਹੋਈ ਹੈ।
ਇਸ ਸਬੰਧੀ ਜਦੋਂ ਲੁਧਿਆਣਾ ਡੀਸੀ ਹਿਮਾਂਸ਼ੂ ਜੈਨ ਦੇ ਨਾਲ ਗੱਲਬਾਤ ਕੀਤੀ ਗਈ, ਤਾਂ ਉਹਨਾਂ ਨੇ ਦੱਸਿਆ 10 ਲਾਪਤਾ ਕੁੜੀਆਂ ਦੇ ਵਿੱਚੋਂ 8 ਕੁੜੀਆਂ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ 7 ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਇਨ੍ਹਾਂ ਕੁੜੀਆਂ ਦੇ ਵਿੱਚੋਂ ਕੁਝ ਕੁੜੀਆਂ ਆਰਥਿਕ ਸਮੱਸਿਆ ਦੇ ਕਰਕੇ ਅਤੇ ਕੁਝ ਆਪਣੇ ਪਰਿਵਾਰ ਤੋਂ ਪਰੇਸ਼ਾਨ ਸਨ। ਇੱਕ ਕੁੜੀ ਵੈਸਟਰਨ ਮਾਲ ਵਿੱਚ ਕੱਪੜੇ ਲੈਣ ਗਈ ਸੀ, ਜਦਕਿ ਇੱਕ ਕੁੜੀ ਜਨਮਦਿਨ ਦਾ ਕੇਕ ਲੈਣ ਗਈ ਸੀ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਈਆਂ। ਪਰ ਬਾਅਦ ਵਿੱਚ ਇਹ ਕੁੜੀਆਂ ਆਪਣੇ-ਆਪ ਵਾਪਸ ਘਰ ਆ ਗਈ।
ਲੁਧਿਆਣਾ ਡੀਸੀ ਮੁਤਾਬਿਕ ਕਈ ਕੁੜੀਆਂ ਨੂੰ ਪਤਾ ਲੱਗਿਆ, ਜਦੋਂ ਉਹਨਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਤਾਂ ਉਹ ਕੁੜੀਆਂ ਆਪਣੇ-ਆਪ ਵਾਪਸ ਘਰ ਆ ਗਈਆਂ। ਡੀਸੀ ਹਿਮਾਂਸ਼ੂ ਜੈਨ ਨੇ ਕਿਹਾ ਇਸ ਮਾਮਲੇ ਵਿੱਚ ਅਜੇ ਇਹ ਅਸੀਂ ਨਹੀਂ ਕਹਿ ਰਹੇ ਕਿ ਇਹਦੇ ਪਿੱਛੇ ਕੋਈ ਗਰੋਹ ਸੀ ਜਾਂ ਨਹੀਂ। ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਉਹ ਖੁਦ ਇਨ੍ਹਾਂ ਦੇ ਨਾਲ ਜਾ ਕੇ ਗੱਲਬਾਤ ਕਰਨਗੇ ਅਤੇ ਇਹਨਾਂ ਦੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button