PunjabTop News

ਫਾਰਮੇਸੀ ਪੇਪਰ ਲੀਕ ਨਹੀਂ ਬਲਕਿ ਇਕ ਨਕਲ ਦਾ ਕੇਸ ਸੀ : ਬੈਂਸ

 ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਫਾਰਮੇਰੀ ਪੇਪਰ ਲੀਕ ਮਾਮਲੇ ਵਿਚ ਆਖਿਆ ਹੈ ਕਿ ਉਹ ਸਿਰਫ਼ ਤੇ ਸਿਰਫ਼ ਇਕ ਨਕਲ ਦਾ ਕੇਸ ਸੀ
ਸਿੱਖਿਆ ਮੰਤਰੀ ਪੰਜਾਬ ਨੇ ਕਾਂਗਰਸ ਪਾਰਟੀ ਵਲੋਂ ਪੰਜਾਬ ਅੰਦਰ ਪੇਪਰ ਲੀਕ ਹੋਣ ਸਬੰਧੀ ਲਗਾਏ ਗਏ ਦੋਸ਼ਾਂ ਸਬੰਧੀ ਆਪਣਾ ਸਪੱਸ਼ਟੀਕਰਨ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਆਖਿਆ ਕਿ ਜਿਸ ਫਾਰਮੇਸੀ ਦੇ ਨਕਲ ਕੇਸ ਨੂੰ ਵਿਰੋਧੀ ਧਿਰ ਵਲੋਂ ਫਾਰਮੇਸੀ ਪੇਪਰ ਲੀਕ ਦਾ ਨਾਮ ਦਿੱਤਾ ਜਾ ਰਿਹਾ ਹੈ ਉਹ ਅਸਲ ਵਿਚ ਸਿਰਫ ਇਕ ਨਕਲ ਦਾ ਕੇਸ ਸੀ ।
ਹਰਜੋਤ ਬੈਂਸ ਨੇ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦਾ ਜਿਕਰ ਕਰਦਿਆਂ ਕਿਹਾ ਕਿ ਇਕ ਸਮਾਂ ਅਜਿਹਾ ਸੀ ਜਦੋਂ ਪੰਜਾਬ ਦਾ ਕੋਈ ਵੀ ਨੇਤਾ ਜਾਂ ਮੰਤਰੀ ਸਿੱਖਿਆ ਮੰਤਰੀ ਬਣਨਾ ਨਹੀਂ ਚਾਹੁੰਦਾ ਸੀ ਪਰ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਵਿਭਾਗ ਨੂੰ ਪਹਿਲ ਦੇ ਆਧਾਰ ‘ਤੇ ਆਪਣੇ ਹੱਥੀਂ ਲੈਂਦਿਆਂ ਕਈ ਤਰ੍ਹਾਂ ਦੇ ਸੁਧਾਰ ਕੀਤੇ ਹਨ। ਬੈਂਸ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਅੱਜ ਤੱਕ ਕਿਸੇ ਵੀ ਸਿੱਖਿਆ ਮੰਤਰੀ ਨੇ ਜ਼ਮੀਨੀ ਹਕੀਕਤ ਜਾਣਨ ਲਈ ਖੁਦ ਜਾ ਕੇ ਸਕੂਲਾਂ ਦਾ ਦੌਰਾ ਨਹੀਂ ਕੀਤਾ ਹੋਵੇਗਾ ਪਰ ਉਨ੍ਹਾਂ ਖੁਦ ਜਾ ਕੇ ਜਾਇਜ਼ਾ ਲਿਆ ਹੈ ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button