ਆਈ.ਪੀ.ਐੱਲ. ਦੇ ਸੰਸਥਾਪਕ ਲਲਿਤ ਮੋਦੀ 16 ਸਾਲ ਬਾਅਦ ਭਾਰਤ ਪਰਤਣ ਦੀ ਤਿਆਰੀ ਵਿਚ ਹਨ। ਇਕ ਅਪੀਲੀ ਟ੍ਰਿਬਿਊਨਲ ਨੇ 16 ਜੁਲਾਈ ਨੂੰ ਆਈ.ਪੀ.ਐੱਲ. 2009 ਦੇ ਦੱਖਣੀ ਅਫਰੀਕਾ ਆਯੋਜਨ ਨਾਲ ਜੁੜੇ ਫੇਮਾ ਮਾਮਲੇ ‘ਚ ਫੈਸਲਾ ਸੁਣਾਇਆ ਸੀ। ਇਸ ਵਿਚ ਮੋਦੀ ਨੂੰ ਰਾਹਤ ਦਿੰਦੇ ਹੋਏ ਈ.ਡੀ. ਵੱਲੋਂ ਲਗਾਏ ਗਏ ਜੁਰਮਾਨੇ ਨੂੰ ਰੱਦ ਕਰ ਦਿੱਤਾ ਗਿਆ ਸੀ।
ਫੈਸਲੇ ਤੋਂ ਬਾਅਦ ਲਲਿਤ ਮੋਦੀ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਭਾਰਤ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ ਅਤੇ ਉਹ ਇਸ ਸਾਲ ਦੇ ਅਖ਼ੀਰ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ ਭਾਰਤ ਪਰਤ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਅਕਤੂਬਰ ਵਿਚ ਬੱਚੇ ਨੂੰ ਜਨਮ ਦੇਣ ਵਾਲੀ ਹੈ, ਜਿਸ ਤੋਂ ਬਾਅਦ ਉਹ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਹਨ।
ਇਹ ਮਾਮਲਾ 2009 ਵਿਚ ਆਈ.ਪੀ.ਐੱਲ. ਨੂੰ ਭਾਰਤ ਤੋਂ ਦੱਖਣੀ ਅਫਰੀਕਾ ਲੈ ਕੇ ਜਾਣ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਲੋਕ ਸਭਾ ਚੋਣਾਂ ਕਾਰਨ ਸੁਰੱਖਿਆ ਕਾਰਨਾਂ ਕਰਕੇ ਟੂਰਨਾਮੈਂਟ ਭਾਰਤ ਤੋਂ ਦੱਖਣੀ ਅਫਰੀਕਾ ਸ਼ਿਫਟ ਕੀਤਾ ਗਿਆ ਸੀ। ਇਸ ਦੇ ਆਯੋਜਨ ਲਈ ਬੀ.ਸੀ.ਸੀ.ਆਈ. ਨੇ ਦੱਖਣੀ ਅਫਰੀਕਾ ਵਿਚ ਲਗਭਗ 243.45 ਕਰੋੜ ਰੁਪਏ ਭੇਜੇ ਸਨ।
ਬਾਅਦ ਵਿਚ ਈ.ਡੀ. ਨੇ ਦੋਸ਼ ਲਾਇਆ ਸੀ ਕਿ ਇਹ ਰਕਮ ਭਾਰਤੀ ਰਿਜ਼ਰਵ ਬੈਂਕ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਵਿਦੇਸ਼ ਭੇਜੀ ਗਈ ਸੀ, ਜਿਸ ਨਾਲ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਹੋਈ। ਈ.ਡੀ. ਨੇ 2011 ਵਿਚ ਨੋਟਿਸ ਜਾਰੀ ਕੀਤਾ ਸੀ ਅਤੇ 2018 ‘ਚ ਲਲਿਤ ਮੋਦੀ ਸਮੇਤ ਬੀ.ਸੀ.ਸੀ.ਆਈ. ਦੇ ਕੁੱਝ ਸਾਬਕਾ ਅਧਿਕਾਰੀਆਂ ‘ਤੇ ਜੁਰਮਾਨਾ ਲਾਇਆ ਸੀ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.