InternationalTop News

ਆਸਟ੍ਰੇਲੀਆ ਵਿੱਚ ਇੱਕੋ ਜਿਹੇ ਚਾਰ ਬੱਚਿਆਂ ਦਾ ਜਨਮ ਹੋਇਆ

ਇੱਕ ਆਸਟਰੇਲੀਆਈ ਮਹਿਲਾ ਨੇ ਕੁਦਰਤੀ ਤੌਰ ‘ਤੇ ਗਰਭ ਧਾਰਨ ਕਰਨ ਬਾਅਦ ਦਰੁਲੱਭ ਇੱਕੋ ਜਿਹੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਪ੍ਰੈਗਨੈਂਸੀ ਨੂੰ ਰਾਇਲ ਬ੍ਰਿਸਬੇਨ ਅਤੇ ਵੂਮਨ ਹਸਪਤਾਲ ਨੇ ‘ਅਤਿ ਜੋਖਮ ਭਰਪੂਰ’ ਦੱਸਿਆ ਸੀ।
ਔਰਤ ਨੇ 14 ਜੁਲਾਈ ਨੂੰ ਗਰਭ ਦੇ 28 ਹਫਤਿਆਂ ਤੇ 4 ਦਿਨਾਂ ‘ਤੇ ਚਾਰ ਬੱਚੀਆਂ ਨੂੰ ਸੀ-ਸੈਕਸ਼ਨ ਜ਼ਰੀਏ ਜਨਮ ਦਿੱਤਾ।
ਇਹ ਇੱਕ ਅੰਡੇ ਤੋਂ ਬਣੇ ਚਾਰ ਬੱਚੇ ਸਨ ਜਿਸ ਵਿੱਚ ਇੱਕ ਫਰਟੀਲਾਈਜ਼ਡ ਅੰਡਾ ਚਾਰ ਭਰੂਣਾਂ ਵਿੱਚ ਵੰਡਿਆ ਗਿਆ।
ਹਸਪਤਾਲ ਨੇ ਦੱਸਿਆ ਕਿ ਮਾਂ 34 ਸਾਲਾ ਜੇਨੀਟਾਰ ਨਾ’ਆਮੋਆਨਾ ਅਤੇ ਉਸ ਦੇ ਪਤੀ ਜੋਰਥਮ ਦੇ ਪਹਿਲਾਂ ਹੀ ਚਾਰ ਬੱਚੇ ਸਨ ਅਤੇ ਜਦੋਂ ਉਨ੍ਹਾਂ ਨੂੰ ਇਸ ਵਾਰ ਚਾਰ ਬੱਚੇ ਹੋਣ ਬਾਰੇ ਦੱਸਿਆ ਗਿਆ ਤਾਂ ਉਹ ਬਹੁਤ ਹੈਰਾਨ ਹੋਏ।
ਗਰਭ ਦੀ ਸ਼ੁਰੂਆਤ ਤੋਂ ਹੀ ਮਾਂ ਦੀ ਦੇਖਭਾਲ ਕਰਨ ਵਾਲੀ ਡਾ.ਅਲੈਕਸਾ ਬੇਂਡਾਲ ਨੇ ਅੰਦਾਜ਼ਾ ਲਗਾਇਆ ਕਿ ਇੱਕੋ ਜਿਹੇ ਚਾਰ ਬੱਚੇ ਹਰ 15 ਮਿਲੀਅਨ ਪ੍ਰੈਗਨੈਂਸੀਜ਼ ਵਿੱਚੋਂ ਇੱਕ ਹੁੰਦੇ ਹਨ। ਉਨ੍ਹਾਂ ਕਿਹਾ, “ਪਰ ਇਕੋ ਪਲੈਸੈਂਟਾ ਸਾਂਝਾ ਕਰਨਾ, ਇਹ ਬਿਲਕੁਲ ਅਣਸੁਣਿਆ ਹੈ।”
ਪਹਿਲਾਂ ਤੋਂ ਹੀ ਚਾਰ ਬੱਚਿਆਂ ਦੇ ਮਾਪੇ, ਇਨ੍ਹਾਂ ਬੱਚੀਆਂ ਦੇ ਜਨਮ ਨਾਲ ਸ਼ੁਕਰਗੁਜ਼ਾਰ ਮਹਿਸੂਸ ਕਰ ਰਹੇ ਹਨ।
ਭਰੂਣ ਮੈਡੀਸਨ ਮਾਹਿਰ ਅਤੇ ਜਣੇਪਾ ਮਾਹਿਰ ਡਾ. ਬੇਂਡਲ ਨੇ ਕਿਹਾ ਕਿ ਇਹ ਗਰਭ ਅਵਸਥਾ ਬਹੁਤ ਜ਼ਿਆਦਾ ਜੋਖਮ ਵਾਲੀ ਸੀ ਜਿਸ ਕਾਰਨ ਹਸਪਤਾਲ ਨੇ ਨਾ’ਆਮੋਆਨਾ ਨੂੰ 25ਵੇਂ ਹਫਤੇ ਵਿੱਚ ਦਾਖਲ ਕਰ ਲਿਆ ਸੀ ਤਾਂ ਜੋ ਉਨ੍ਹਾਂ ਨੂੰ ਨਿਗਰਾਨੀ ਵਿੱਚ ਰੱਖਿਆ ਜਾ ਸਕੇ।
ਬੇਂਡਲ ਨੇ ਕਿਹਾ, ” ਅਸੀਂ ਹਮੇਸ਼ਾ ਕਹਿੰਦੇ ਸੀ ਕਿ ਜੇ ਅਸੀਂ ਇਸ ਨੂੰ 28 ਹਫ਼ਤਿਆਂ ਤੱਕ ਲੈ ਗਏ ਤਾਂ ਅਸੀਂ ਸਫਲ ਹੋਵਾਂਗੇ।”
ਉਨ੍ਹਾਂ ਇਹ ਵੀ ਕਿਹਾ, “ਇਸ ਲਈ 28 ਹਫਤਿਆਂ ਤੇ 4 ਦਿਨਾਂ ‘ਤੇ ਸੁੰਦਰ ਤੰਦਰੁਸਤ ਬੱਚੀਆਂ ਮਿਲਣਾ, ਇਹ ਬਹੁਤ ਅਦਭੂਤ ਹੈ ਅਤੇ ਅਸੀਂ ਇਸ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ।”
ਡਾ.ਬੇਂਡਲ ਨੇ ਕਿਹਾ, “ਜੇਨੀਟਾਰ ਨੇ ਪਹਿਲੇ ਹੀ ਦਿਨ ਤੋਂ ਬਹੁਤ ਹੌਂਸਲੇ ਨਾਲ ਹਰ ਚੀਜ਼ ਦਾ ਸਾਹਮਣਾ ਕੀਤਾ ਹੈ। ਇਸ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਅਤੇ ਆਪਣੇ ਬੱਚਿਆਂ ਲਈ ਹਰ ਮੁਸ਼ਕਿਲ ਅਤੇ ਜ਼ੋਖਿਮ ਨੂੰ ਟਾਲ ਦਿੱਤਾ ਹੈ।”
ਨਵਜੰਮੀਆਂ ਬੱਚੀਆਂ ਦਾ ਨਾਮ ਐਮਿਲੀ, ਹੈਰੀਏਟ, ਕੈਥਰੀਨ ਅਤੇ (ਡਾ. ਅਲੈਕਸਾ ਬੇਂਡਲ ਦੇ ਨਾਮ ‘ਤੇ) ਅਲੈਕਸਾ ਰੱਖਿਆ ਗਿਆ ਹੈ ਜਿਨ੍ਹਾਂ ਨੇ ਇਸ ਨੂੰ ਇੱਕ ਬਹੁਤ ਖੂਬਸੂਰਤ ਸਨਮਾਨ ਦੱਸਿਆ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button