InternationalTop News

ਈਰਾਨ ‘ਚ ਵਧਿਆ ਤਣਾਅ, ਭਾਰਤ ਨੇ ਜਾਰੀ ਕੀਤੀ ਟ੍ਰੈਵਲ ਐਡਵਾਇਜ਼ਰੀ, ਨਾਗਰਿਕਾਂ ਨੂੰ ਦੇਸ਼ ਛੱਡਣ ਦੀ ਸਲਾਹ

ਭਾਰਤ ਨੇ ਐਤਵਾਰ ਨੂੰ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਜਦੋਂ ਤੱਕ ਈਰਾਨ ਵਿੱਚ ਸੁਰੱਖਿਆ ਹਾਲਾਤ ਸੁਧਰ ਨਹੀਂ ਜਾਂਦੇ, ਉਹ ਉੱਥੇ ਦੀ ਯਾਤਰਾ ਕਰਨ ਤੋਂ ਬਚਣ। ਇਸ ਦੇ ਨਾਲ ਹੀ, ਜੋ ਭਾਰਤੀ ਨਾਗਰਿਕ ਪਹਿਲਾਂ ਤੋਂ ਹੀ ਈਰਾਨ ਵਿੱਚ ਮੌਜੂਦ ਹਨ, ਉਨ੍ਹਾਂ ਨੂੰ ਵਧਦੀ ਅਸਥਿਰਤਾ ਅਤੇ ਟਕਰਾਅ ਦੇ ਮਾਹੌਲ ਵਿਚਕਾਰ ਉਪਲਬਧ ਕਮਰਸ਼ੀਅਲ ਉਡਾਣਾਂ ਰਾਹੀਂ ਉੱਥੋਂ ਨਿਕਲਣ ‘ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ। ਤੇਹਰਾਨ ਸਥਿਤ ਭਾਰਤੀ ਦੂਤਾਵਾਸ ਨੇ ਨਵੀਂ ਟ੍ਰੈਵਲ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਹਾਲ ਦੇ ਦਿਨਾਂ ਵਿੱਚ ਈਰਾਨ ਵਿੱਚ ਅਸਥਿਰਤਾ ਅਤੇ ਤਣਾਅ ਵਧਿਆ ਹੈ, ਇਸ ਲਈ ਭਾਰਤੀ ਨਾਗਰਿਕਾਂ ਨੂੰ ਹੋਰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ।

ਭਾਰਤੀ ਦੂਤਾਵਾਸ ਨੇ ਈਰਾਨ ਵਿੱਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਉਪਲਬਧ ਉਡਾਣਾਂ ਰਾਹੀਂ ਕੁਝ ਸਮੇਂ ਲਈ ਦੇਸ਼ ਤੋਂ ਬਾਹਰ ਜਾਣ ‘ਤੇ ਵਿਚਾਰ ਕਰਨ। ਦੂਤਾਵਾਸ ਨੇ ਕਿਹਾ ਕਿ ਜੋ ਲੋਕ ਈਰਾਨ ਵਿੱਚ ਹੀ ਰਹਿਣ ਦਾ ਫੈਸਲਾ ਕਰਦੇ ਹਨ, ਉਨ੍ਹਾਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਨੂੰ ਹਾਲਾਤਾਂ ਦੀ ਪੂਰੀ ਜਾਣਕਾਰੀ ਰੱਖਣ ਲਈ ਖ਼ਬਰਾਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਉਨ੍ਹਾਂ ਥਾਵਾਂ ‘ਤੇ ਜਾਣ ਤੋਂ ਬਚਣਾ ਚਾਹੀਦਾ ਹੈ ਜਿੱਥੇ ਜ਼ਿਆਦਾ ਫੌਜੀ ਗਤੀਵਿਧੀਆਂ ਚੱਲ ਰਹੀਆਂ ਹਨ, ਜਿਵੇਂ ਕਿ ਦੇਸ਼ ਦੇ ਦੱਖਣੀ ਤਟ ਵਾਲੇ ਇਲਾਕੇ।
ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਸਥਾਨਕ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਹੈ। ਇਸ ਨੇ ਈਰਾਨ ਵਿੱਚ ਮੌਜੂਦ ਉਨ੍ਹਾਂ ਸਾਰੇ ਭਾਰਤੀਆਂ ਨੂੰ ਕਿਹਾ ਹੈ, ਜਿਨ੍ਹਾਂ ਨੇ ਅਜੇ ਤੱਕ ਦੂਤਾਵਾਸ ਵਿੱਚ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ, ਉਹ ਤੁਰੰਤ ਰਜਿਸਟ੍ਰੇਸ਼ਨ ਕਰਵਾਉਣ ਅਤੇ ਅੱਗੇ ਦੀ ਜਾਣਕਾਰੀ ਲਈ ਮਿਸ਼ਨ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਹੈਂਡਲ ‘ਤੇ ਨਜ਼ਰ ਰੱਖਣ।
ਇਹ ਐਡਵਾਈਜ਼ਰੀ ਉਸ ਸਮੇਂ ਜਾਰੀ ਕੀਤੀ ਗਈ ਹੈ, ਜਦੋਂ ਖੇਤਰੀ ਤਣਾਅ ਅਤੇ ਫੌਜੀ ਗਤੀਵਿਧੀਆਂ ਵਿੱਚ ਵਾਧੇ ਤੋਂ ਬਾਅਦ ਈਰਾਨ ਵਿੱਚ ਸੁਰੱਖਿਆ ਨੂੰ ਲੈ ਕੇ ਨਵੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ। ਪਿਛਲੇ ਕੁਝ ਦਿਨਾਂ ਵਿੱਚ ਅਮਰੀਕਾ ਨੇ ਈਰਾਨ ਵਿੱਚ ਪੁਲਾਂ, ਪਾਣੀ ਨੂੰ ਖਾਰਾਪਣ ਮੁਕਤ ਕਰਨ ਵਾਲੇ ਪਲਾਂਟ (ਡਿਸੈਲੀਨੇਸ਼ਨ ਪਲਾਂਟ) ਅਤੇ ਬਿਜਲੀ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਹੈ, ਜਦਕਿ ਤੇਹਰਾਨ ਨੇ ਪੱਛਮੀ ਏਸ਼ੀਆ ਵਿੱਚ ਅਮਰੀਕਾ ਦੇ ਸਹਿਯੋਗੀ ਦੇਸ਼ਾਂ ‘ਤੇ ਹਮਲੇ ਕੀਤੇ ਹਨ।
US ਹਮਲਿਆਂ ਨਾਲ ਦਹਿਲ ਗਿਆ ਈਰਾਨ, ਹਵਾਈ ਹਮਲੇ ਤੇਜ਼; ਜੰਗ ਦੇ ਕੰਢੇ ‘ਤੇ ਮਿਡਲ ਈਸਟ?
US ਹਮਲਿਆਂ ਨਾਲ ਦਹਿਲ ਗਿਆ ਈਰਾਨ, ਹਵਾਈ ਹਮਲੇ ਤੇਜ਼; ਜੰਗ ਦੇ ਕੰਢੇ ‘ਤੇ ਮਿਡਲ ਈਸਟ?ਭਾਰਤ ਨੇ ਇਸ ਤੋਂ ਪਹਿਲਾਂ ਵੀ ਪੱਛਮੀ ਏਸ਼ੀਆ ਵਿੱਚ ਤਣਾਅ ਵਧਣ ਦੌਰਾਨ ਅਜਿਹੀਆਂ ਐਡਵਾਈਜ਼ਰੀਆਂ ਜਾਰੀ ਕੀਤੀਆਂ ਹਨ ਅਤੇ ਆਪਣੇ ਨਾਗਰਿਕਾਂ ਨੂੰ ਮਦਦ ਲਈ ਦੂਤਾਵਾਸ ਦੇ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਭਾਰਤੀ ਮਿਸ਼ਨ ਨੇ ਮਦਦ ਦੀ ਲੋੜ ਵਾਲੇ ਨਾਗਰਿਕਾਂ ਲਈ ਐਮਰਜੈਂਸੀ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button