IndiaTop News

ਰਾਮ ਮੰਦਰ ਚੜ੍ਹਾਵਾ ਚੋਰੀ ਤੋਂ ਬਾਅਦ ਵੀ ਲੋਕ ਸ਼ਰਮਸਾਰ ਨਹੀਂ, ਭ੍ਰਿਸ਼ਟਾਚਾਰੀਆਂ ਨੂੰ ਮੌਤ ਦੀ ਸਜ਼ਾ ਮਿਲੇ: ਇਲਾਹਾਬਾਦ ਹਾਈ ਕੋਰਟ

ਦੇਸ਼ ‘ਚ ਭ੍ਰਿਸ਼ਟਾਚਾਰ ਨੂੰ ਲੈ ਕੇ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਅਤੁਲ ਸ਼੍ਰੀਧਰਨ ਨੇ ਬਹੁਤ ਹੀ ਸਖ਼ਤ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ਰਾਮ ਮੰਦਰ ‘ਚ ਦਾਨ ਦੀ ਚੋਰੀ ਤੋਂ ਬਾਅਦ ਵੀ ਲੋਕ ਸ਼ਰਮਸਾਰ ਨਹੀਂ ਹੋਏ ਹਨ, ਇਹ ਇਮਾਨਦਾਰੀ ਦਾ ਸਭ ਤੋਂ ਹੇਠਲਾ ਪੱਧਰ ਹੈ। ਹੁਣ ਗ਼ਲਤ ਉਦੋਂ ਹੀ ਮੰਨਿਆ ਜਾਂਦਾ ਹੈ, ਜਦੋਂ ਤੁਸੀਂ ਫੜੇ ਜਾਓ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਜਸਟਿਸ ਨੇ ਇਹ ਟਿੱਪਣੀਆਂ ਹਮੀਰਪੁਰ ਦੇ ਫੈਮੁੱਦੀਨ ਅਤੇ ਦੋ ਹੋਰਾਂ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕੀਤੀਆਂ। ਪਟੀਸ਼ਨਰਾਂ ਨੇ ਬੁਲਡੋਜ਼ਰ ਕਾਰਵਾਈ ਦੇ ਖ਼ਦਸ਼ੇ ਦੇ ਚੱਲਦਿਆਂ ਸੁਰੱਖਿਆ ਦੀ ਮੰਗ ਕੀਤੀ ਸੀ। ਜਸਟਿਸ ਸਿਧਾਰਥਨੰਦਨ ਵੀ ਇਸ ਪਟੀਸ਼ਨ ਦੀ ਸੁਣਵਾਈ ਕਰਨ ਵਾਲੇ ਬੈਂਚ ‘ਚ ਸ਼ਾਮਲ ਸਨ।
ਜੱਜ ਨੇ ਦਿੱਤਾ 51 ਸਫ਼ਿਆਂ ਦਾ ਫ਼ੈਸਲਾ
ਉਨ੍ਹਾਂ ਨੇ ਸੀਨੀਅਰ ਜਸਟਿਸ ਨਾਲ ਕੁਝ ਨੁਕਤਿਆਂ ‘ਤੇ ਅਸਹਿਮਤੀ ਪ੍ਰਗਟਾਈ ਹੈ। ਇਹ ਮਾਮਲਾ ਹੁਣ ਤੀਜੇ ਜੱਜ ਕੋਲ ਭੇਜਿਆ ਜਾਵੇਗਾ। ਆਪਣੇ 51 ਸਫ਼ਿਆਂ ਦੇ ਫ਼ੈਸਲੇ ‘ਚ ਜਸਟਿਸ ਅਤੁਲ ਸ਼੍ਰੀਧਰਨ ਨੇ ਲਿਖਿਆ, ਦਹਾਕਿਆਂ ਤੋਂ ਔਸਤ ਭਾਰਤੀ ਨੇ ਭ੍ਰਿਸ਼ਟਾਚਾਰ ਨੂੰ ਇੱਕ ਆਮ ਗੱਲ ਬਣਾ ਲਿਆ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ 2025 ਦੀ ਰਿਪੋਰਟ ‘ਚ 182 ਦੇਸ਼ਾਂ ‘ਚੋਂ ਭਾਰਤ 91ਵੇਂ ਸਥਾਨ ‘ਤੇ ਹੈ, ਪਰ ਇਸ ਤੋਂ ਵੀ ਸਾਨੂੰ ਸ਼ਰਮ ਨਹੀਂ ਆਉਂਦੀ। ਰਾਮ ਮੰਦਰ ਲਈ ਆਏ ਦਾਨ ‘ਚ ਹੋਈ ਚੋਰੀ ਦਾ ਵਿਵਾਦ ਊਠ ਦੀ ਪਿੱਠ ‘ਤੇ ਆਖ਼ਰੀ ਤਿਨਕਾ ਸਾਬਤ ਹੋਇਆ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button