IndiaTop News

ਅਖੰਡ ਕੀਰਤਨੀ ਜਥੇ ਦੀਆਂ 31 ਮੈਂਬਰੀ ਤੇ 5 ਮੈਂਬਰੀ ਕਮੇਟੀਆਂ ਭੰਗ, ਸਮੂਹ ਕਮੇਟੀਆਂ ਅਤੇ ਅਹੁਦੇ ਵੀ ਖਤਮ ਕਰਨ ਦੀ ਅਪੀਲ

ਸ਼ਿਮਲਾ ਸਮਾਗਮ ਦੌਰਾਨ ਗੁਰੂ ਸਰੂਪ ਪੰਚਾਂ ਵੱਲੋਂ ਦਿੱਤੇ ਗਏ ਹੁਕਮ ਨੂੰ ਸਿਰ ਮੱਥੇ ਮੰਨਦਿਆਂ ਅਖੰਡ ਕੀਰਤਨੀ ਜਥੇ ਦੀ 31 ਮੈਂਬਰੀ ਅਤੇ 5 ਮੈਂਬਰੀ ਕਮੇਟੀ ਨੇ ਸਰਬਸੰਮਤੀ ਨਾਲ ਆਪਣੇ ਆਪ ਨੂੰ ਤੁਰੰਤ ਪ੍ਰਭਾਵ ਨਾਲ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸੰਬੰਧੀ ਜੱਥੇ ਦੇ ਦਫ਼ਤਰੀ ਇੰਚਾਰਜ ਭਾਈ ਇੰਦਰਪਾਲ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਇਹ ਫ਼ੈਸਲਾ ਸ਼ਿਮਲਾ ਸਮਾਗਮ ਵਿੱਚ ਹੋਏ ਗੁਰਮਤਿ ਅਨੁਸਾਰ ਲਿਆ ਗਿਆ ਹੈ। ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਦੇ ਨਾਲ ਹੀ ਭਾਰਤ ਅਤੇ ਵਿਸ਼ਵ ਭਰ ਵਿੱਚ ਅਖੰਡ ਕੀਰਤਨੀ ਜਥੇ ਅਧੀਨ ਕੰਮ ਕਰ ਰਹੀਆਂ ਸਮੂਹ ਸਥਾਨਕ, ਖੇਤਰੀ, ਰਜਿਸਟਰਡ, ਗੈਰ-ਰਜਿਸਟਰਡ ਕਮੇਟੀਆਂ, ਟਰੱਸਟ ਅਧੀਨ ਬਣੀਆਂ ਕਮੇਟੀਆਂ ਅਤੇ ਜਥੇਦਾਰਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸ਼ਿਮਲਾ ਸਮਾਗਮ ਵਿੱਚ ਗੁਰੂ ਸਰੂਪ ਪੰਚਾਂ ਵੱਲੋਂ ਹੋਏ ਹੁਕਮ ਨੂੰ ਕਮਾਉਂਦਿਆਂ ਆਪਣੇ ਸਾਰੇ ਅਹੁਦੇ ਅਤੇ ਕਮੇਟੀਆਂ ਖਤਮ ਕਰਕੇ ਗੁਰੂ ਦੀ ਸੰਗਤ ਦੇ ਰੂਪ ਵਿੱਚ ਇਕਜੁੱਟ ਹੋ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਥੇ ਦੀਆਂ ਸੇਵਾਵਾਂ ਨਿਭਾਉਣ। ਬਿਆਨ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ 31 ਮੈਂਬਰੀ ਕਮੇਟੀ ਦਾ ਕੋਈ ਵੀ ਮੈਂਬਰ ਜੇਕਰ ਕਿਸੇ ਹੋਰ ਕਮੇਟੀ ਜਾਂ ਅਹੁਦੇ ‘ਤੇ ਸੇਵਾ ਨਿਭਾ ਰਿਹਾ ਹੈ ਤਾਂ ਉਹ ਵੀ ਤੁਰੰਤ ਪ੍ਰਭਾਵ ਨਾਲ ਉਸ ਸੇਵਾ ਤੋਂ ਮੁਕਤ ਮੰਨਿਆ ਜਾਵੇਗਾ। ਜਾਰੀ ਬਿਆਨ ਵਿੱਚ ਸੰਗਤ ਨੂੰ ਆਪਸੀ ਮਤਭੇਦ ਭੁਲਾ ਕੇ ਨਿਮਰਤਾ, ਪ੍ਰੇਮ, ਏਕਤਾ ਅਤੇ ਗੁਰਮਤਿ ਦੀ ਭਾਵਨਾ ਨਾਲ ਜਥੇ ਦੀ ਚੜ੍ਹਦੀ ਕਲਾ ਲਈ ਮਿਲਜੁਲ ਕੇ ਸੇਵਾ ਕਰਨ ਦੀ ਅਪੀਲ ਕੀਤੀ ਗਈ ਹੈ। ਬਿਆਨ ਦਾ ਸਮਾਪਨ “ਹੁਕਮ ਗੁਰੂ ਦਾ, ਫ਼ਤਹਿ ਗੁਰੂ ਦੀ” ਦੇ ਸੰਦੇਸ਼ ਨਾਲ ਕੀਤਾ ਗਿਆ। ਇਹ ਬਿਆਨ ਸਮੂਹ ਵਿਸ਼ਵ ਵਿਆਪੀ 31 ਮੈਂਬਰਾਂ ਵੱਲੋਂ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅਵਤਾਰ ਸਿੰਘ ਮੱਲੀਆਂ (ਸ੍ਰੀ ਅੰਮ੍ਰਿਤਸਰ)
ਬਲਵਿੰਦਰ ਸਿੰਘ ਮੱਲੀਆਂ ( ਸ੍ਰੀ ਅੰਮ੍ਰਿਤਸਰ)
ਹਰਦੀਪ ਸਿੰਘ ਮੱਲੀਆਂ ( ਸ੍ਰੀ ਅੰਮ੍ਰਿਤਸਰ)
ਸੁਖਦੇਵ ਸਿੰਘ ਮੱਲੀਆਂ ( ਸ੍ਰੀ ਅੰਮ੍ਰਿਤਸਰ )
ਧਨਵੰਤ ਸਿੰਘ ( ਸ੍ਰੀ ਅੰਮ੍ਰਿਤਸਰ )
ਰਵਿੰਦਰ ਸਿੰਘ ਖੰਡੇਵਾਲੇ (ਲੁਧਿਆਣਾ)
ਗੁਰਚਰਨ ਸਿੰਘ ਉੱਚੀ ਮੰਗਲੀ ( ਲੁਧਿਆਣਾ )
ਸੁਖਰਾਜ ਸਿੰਘ (ਬਟਾਲਾ )
ਅਮਨਦੀਪ ਸਿੰਘ ( ਸਿਰਸਾ )
ਕਮਲਜੀਤ ਸਿੰਘ (ਪਠਾਨਕੋਟ)
ਦਵਿੰਦਰ ਸਿੰਘ ( ਜੰਮੂ )
ਇੰਦਰਪਾਲ ਸਿੰਘ ( ਜਲੰਧਰ )
ਬਲਜੀਤ ਸਿੰਘ (ਜਲੰਧਰ)
ਅਮਰਜੀਤ ਸਿੰਘ ਅਲੂਣਾ (ਫ਼ਤਹਿਗੜ੍ਹ ਸਾਹਿਬ)
ਹਰਜੀਤ ਸਿੰਘ (ਖੰਨਾ )
ਅਮਰੀਕ ਸਿੰਘ (ਬਠਿੰਡਾ )
ਅਰਵਿੰਦਰ ਸਿੰਘ ਰਾਜਾ ( ਦਿੱਲੀ )
ਹਰਜਿੰਦਰ ਸਿੰਘ ( ਦਿੱਲੀ )
ਅਰੁਨਪਾਲ ਸਿੰਘ ( ਦਿੱਲੀ ) ਸਮੇਤ ਹੋਰ ਮੈਂਬਰ ਸ਼ਾਮਲ ਹਨ
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button