IndiaTop News

ਅਦਾਲਤ ਦੇ ਅੰਦਰ ਕਾਲਾ ਜਾਦੂ ਕਰਨ ਦੇ ਦੋਸ਼ `ਚ ਔਰਤ ਗ੍ਰਿਫ਼ਤਾਰ

ਭਾਰਤ ਦੇਸ਼ ਦੇ ਸੂਬੇ ਕਰਨਾਟਕ  ਵਿਖੇ ਇਕ ਮਹਿਲਾ ਵਲੋਂ ਕੋਰਟ ਰੂਮ ਦੇ ਅੰਦਰ ਹੀ ਕਾਲਾ ਜਾਦੂ  ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ ।ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਇਕ ਕੋਰਟ ਰੂਮ  ਵਿਚ ਇਕ 65 ਸਾਲਾ ਔਰਤ ਜਿਸ ਵਲੋਂ ਕਾਲਾ ਜਾਦੂ ਕੀਤੇ ਜਾਣ ਦਾ ਘਟਨਾਕ੍ਰਮ ਕੀਤਾ ਗਿਆ ਹੈ ਦੀ ਪਛਾਣ ਮੰਜੁਲਾ ਦੇ ਤੌਰ ‘ਤੇ ਹੋਈ ਹੈ ਤੇ ਅਜਿਹਾ ਕਰਨ ਦੇ ਦੋਸ਼ ਹੇਠ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਪੁਲਸ ਮੁਤਾਬਕ ਇਸ ਨਾਲ ਜੁੜੀ ਸੀ. ਸੀ. ਟੀ. ਵੀ. ਫੁਟੇਜ ਸੋਸ਼ਲ ਮੀਡੀਆ `ਤੇ ਵੱਡੇ ਪੱਧਰ ‘ਤੇ ਸਾਂਝੀ ਕੀਤੀ ਜਾ ਰਹੀ ਹੈ, ਜਿਸ ਵਿਚ ਔਰਤ ਕਥਿਤ ਤੌਰ ‘ਤੇ ਕਾਲਾ ਜਾਦੂ ਕਰਦੀ ਹੋਈ ਦਿਖਾਈ ਦੇ ਰਹੀ ਹੈ ।
ਕਰਨਾਟਕ ਦੀ ਪੁਲਸ ਅਨੁਸਾਰ ਮੰਜ਼ੂਲਾ ਨਾਂ ਦੀ ਔਰਤ ਇਕ ਦੀਵਾਨੀ ਵਿਵਾਦ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੇ ਸਿਲਸਿਲੇ ਵਿਚ ਅਦਾਲਤ ਪਹੁੰਚੀ ਸੀ । ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਔਰਤ ਨੇ ਜੱਜ ਦੀ ਕੁਰਸੀ ‘ਤੇ ਕਥਿਤ ਤੌਰ ‘ਤੇ ਚਿੱਟੇ ਸਰ੍ਹੋਂ ਦੇ ਦਾਣੇ ਛਿੜਕੇ । ਪੁਲਸ ਨੇ ਮੁਢਲੀ ਜਾਂਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਔਰਤ ਨੇ ਸ਼ਾਇਦ ਆਪਣੇ ਪੱਖ ਵਿਚ ਫੈਸਲਾ ਆਉਣ ਦੀ ਉਮੀਦ ਵਿਚ ਅਜਿਹਾ ਕੀਤਾ । ਅਦਾਲਤ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਦੀ ਸ਼ਿਕਾਇਤ ‘ਤੇ ਔਰਤ ਦੇ ਖਿਲਾਫ ਕਰਨਾਟਕ ਅਣਮਨੁੱਖੀ ਕੂਪ੍ਰਥਾ ਅਤੇ ਕਾਲਾ ਜਾਦੂ ਰੋਕੂ ਅਤੇ ਖਾਤਮਾ ਐਕਟ, 2017 ਦੇ ਤਹਿਤ ਮਾਮਲਾ ਦਰਜ  ਕਰ ਲਿਆ ਗਿਆ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button