InternationalTop News

America : ਏਅਰਲਾਈਨਜ਼ ਵੱਲੋਂ ਹਵਾਈ ਕਿਰਾਏ ਵਧਾਉਣ ਦੀ ਚਿਤਾਵਨੀ

ਨਿਊ ਯਾਰਕ : ਜੈਟ ਫ਼ਿਊਲ ਮਹਿੰਗਾ ਹੋਣ ਕਰ ਕੇ ਦੁਨੀਆਂ ਦੀਆਂ ਏਅਰਲਾਈਨਜ਼ ’ਤੇ ਅਰਬਾਂ ਡਾਲਰ ਦਾ ਵਾਧੂ ਬੋਝ ਪੈ ਰਿਹਾ ਹੈ ਅਤੇ ਮਾਮੂਲੀ ਰਾਹਤ ਮਗਰੋਂ ਹਵਾਈ ਕਿਰਾਏ ਮੁੜ ਅਸਮਾਨ ਚੜ੍ਹਨ ਦੀ ਚਿਤਾਵਨੀ ਦਿਤੀ ਗਈ ਹੈ। ਜੀ ਹਾਂ। ਅਮਰੀਕਾ ਦੀ ਯੂਨਾਈਟਡ ਏਅਰਲਾਈਨਜ਼ ਆਪਣਾ ਲੇਖਾ-ਜੋਖਾ ਪੇਸ਼ ਕਰਦਿਆਂ ਦੱਸਿਆ ਕਿ ਮੌਜੂਦਾ ਵਰ੍ਹੇ ਦੌਰਾਨ ਸਿਰਫ਼ ਤੇਲ ਉਤੇ 6 ਅਰਬ ਡਾਲਰ ਵਾਧੂ ਖ਼ਰਚ ਕਰਨੇ ਹੋਣਗੇ।ਯੂਨਾਈਟਡ ਏਅਰਲਾਈਨਜ਼ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 2.3 ਅਰਬ ਡਾਲਰ ਦਾ ਵਾਧੂ ਤੇਲ ਖਰਚ ਹੋ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਖਰਚਾ ਹੋਰ ਵਧੇਗਾ। ਦੂਜੇ ਪਾਸੇ ਡੈਲਟਾ ਏਅਰਲਾਈਨਜ਼ ਨੇ ਕਿਹਾ ਕਿ ਤੇਲ ਖਰਚਿਆਂ ਦੇ ਮੱਦੇਨਜ਼ਰ ਹਵਾਈ ਕਿਰਾਏ ਘਟਣ ਦੀ ਕੋਈ ਸੰਭਾਵਨਾ ਨਹੀਂ ਪਰ ਹਾਲਾਤ ਹੋਰ ਵਿਗੜੇ ਤਾਂ ਕਿਰਾਇਆਂ ਵਿਚ ਵਾਧਾ ਕੀਤਾ ਜਾ ਸਕਦਾ ਹੈ। ਡੈਲਟਾ ਏਅਰਲਾਈਨਜ਼ ਵੱਲੋਂ ਦੂਜੀ ਤਿਮਾਹੀ ਦੌਰਾਨ 4.4 ਅਰਬ ਡਾਲਰ ਦੀ ਵਾਧੂ ਰਕਮ ਤੇਲ ’ਤੇ ਖ਼ਰਚ ਕੀਤੀ ਗਈ। ਅਮਰੀਕਾ ਦੀਆਂ ਬਾਕੀ ਏਅਰਲਾਈਨਜ਼ ਵੱਲੋਂ ਵੀ ਜਲਦ ਅੰਕੜੇ ਜਨਤਕ ਕੀਤੇ ਜਾਣਗੇ ਅਤੇ ਘਾਟੇ-ਵਾਧੇ ਬਾਰੇ ਵਿਸਤਾਰਤ ਜਾਣਕਾਰੀ ਹਾਸਲ ਹੋ ਸਕੇਗੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button