ਅਮਰੀਕਾ ’ਚ ਇਕ ਸ਼ਾਪਿੰਗ ਮਾਲ ’ਚ ਕੰਮ ਕਰਨ ਵਾਲੇ ਭਾਰਤੀ ਤੋਂ ਪਹਿਲਾਂ ਪੁੱਛਿਆ ਧਰਮ, ਫਿਰ ਚਾਕੂ ਨਾਲ ਕੀਤਾ ਤਾਬੜਤੋੜ ਹਮਲਾ

ਅਮਰੀਕਾ ’ਚ ਸਾਲਟ ਲੇਕ ਸਿਟੀ ਦੇ ਨਜ਼ਦੀਕ ਇਕ ਸ਼ਾਪਿੰਗ ਮਾਲ ’ਚ ਕੰਮ ਕਰਨ ਵਾਲੇ ਭਾਰਤੀ ’ਤੇ 15 ਵਾਰੀ ਚਾਕੂ ਨਾਲ ਹਮਲੇ ਕੀਤੇ ਗਏ। ਹਮਲਾਵਰ ਮਾਈਕਲ ਲਾਰਸਨ ਨੇ ਵੈਲੀ ਸਿਟੀ ਮਾਲ ’ਚ ਕੰਮ ਕਰਨ ਵਾਲੇ ਸਈਅਦ ਸੋਹੇਲੁਦੀਨ ਤੋਂ ਪਹਿਲਾਂ ਉਸਦਾ ਧਰਮ ਪੁੱਛਿਆ ਤੇ ਉਸਦੇ ਬਾਅਦ ਤਾਬੜਤੋੜ ਹਮਲਾ ਕਰ ਦਿੱਤਾ। ਲਾਰਸਨ ਨੂੰ ਹੱਤਿਆ ਦੀ ਕੋਸ਼ਿਸ਼ ਤੇ ਪਾਬੰਦੀਸ਼ੁਦਾ ਖਤਰਨਾਕ ਹਥਿਆਰ ਰੱਖਣ ਦੇ ਸ਼ੱਕ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਨੇ ਪੁਲਿਸ ਨੂੰ ਕਿਹਾ ਕਿ ਉਸਨੇ ਮੁਲਾਜ਼ਮ ਨੂੰ ਉਸ ਦੀਆਂ ਧਾਰਮਿਕ ਮਾਨਤਾਵਾਂ ਦੇ ਕਾਰਨ ਨਿਸ਼ਾਨਾ ਬਣਾਇਆ। ਸੋਹੇਲੁਦੀਨ ਦੀ ਸਰਜਰੀ ਹੋਈ ਹੈ। ਲਾਰਸਨ ਨੂੰ ਵੀ ਸੱਟਾਂ ਲੱਗੀਆਂ ਤੇ ਉਸਨੂੰ ਹਸਪਤਾਲ ’ਚ ਦਾਖਲ ਕਰਾਇਆ ਗਿਆ। ਉਸੇ ਦੌਰਾਨ ਸਮਝੌਤਾ ਕਰਾਉਣ ਵਾਲੇ ਲੋਕਾਂ ਨੇ ਕੁੱਟਿਆ ਸੀ। ਸਾਨ ਫ੍ਰਾਂਸਿਸਕੋ ’ਚ ਭਾਰਤ ਦੇ ਮਹਾਵਣਜ ਦੂਤਘਰ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਹੈ। ਮਹਾਵਣਜ ਦੂਤਘਰ ਨੇ ਕਿਹਾ ਕਿ ਮਹਾਵਣਜ ਦੂਤਘਰ ਪੀੜਤ ਦੇ ਦੋਸਤਾਂ ਤੇ ਪਰਿਵਾਰ ਦੇ ਸੰਪਰਕ ’ਚ ਹੈ ਤੇ ਹਰ ਸੰਭਵ ਕਾਂਸੁਲਰ ਸਹਾਇਤਾ ਦੇਣ ਲਈ ਤਿਆਰ ਹੈ।
ਅਸੀਂ ਸਥਾਨਕ ਅਧਿਕਾਰੀਆਂ ਦੇ ਸੰਪਰਕ ’ਚ ਹਾਂ ਤੇ ਮਾਮਲੇ ’ਤੇ ਬਾਰੀਕੀ ਨਾਲ ਨਜ਼ਰ ਰੱਖਣਾ ਜਾਰੀ ਰੱਖਣਗੇ। ਲਾਰਸਨ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਸਦਾ ਮੰਨਣਾ ਹੈ ਕਿ ਉਹ ਹਿੰਸਾ ਭੜਕਾਉਣ ਵਾਲਾ ਹੈ ਤੇ ਉਸਦਾ ਇਰਾਦਾ ਮੁਸਲਮਾਨਾਂ ਨੂੰ ਜਾਨੋਂ ਮਾਰਨ ਦਾ ਹੈ। ਅਧਿਕਾਰੀਆਂ ਵਲੋਂ ਅਦਾਲਤ ’ਚ ਦਾਇਰ ਹਲਫਨਾਮੇ ’ਚ ਕਿਹਾ ਗਿਆ ਹੈ ਕਿ ਅੱਜ ਦੀਆਂ ਹਿੰਸਕ ਹਰਕਤਾਂ ਤੇ ਉਸ ਦੀਆਂ ਵਿਚਾਰਧਾਰਾਵਾਂ ਦੇ ਆਧਾਰ ’ਤੇ ਲਾਰਸਨ ਨੂੰ ਜੇਲ੍ਹ ਤੋਂ ਰਿਹਾਅ ਕਰਨਾ ਖਤਰਨਾਕ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




