
ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ਵਿਚ ਵਾਪਰੀ ਚਿੰਤਾਜਨਕ ਘਟਨਾ ਦਾ ਕੌਮੀ ਔਰਤ ਕਮਿਸ਼ਨ ਨੇ ਖ਼ੁਦ ਨੋਟਿਸ ਲਿਆ ਹੈ। ਜਾਣਕਾਰੀ ਮੁਤਾਬਕ ਮੈਂਗਲੋਰ-ਵਿੱਠਲ ਰੂਟ ਉੱਤੇ ਪ੍ਰਾਈਵੇਟ ਬੱਸ ਵਿਚ ਸਫ਼ਰ ਕਰ ਰਹੀਆਂ ਕਾਲਜ ਦੀਆਂ ਵਿਦਿਆਰਥੀਆਂ ਨਾਲ ਬੱਸ ਦੇ ਕੰਡਕਟਰ ਨੇ ਅਸ਼ਲੀਲ ਹਰਕਤਾਂ ਕੀਤੀਆਂ ਸਨ। ਇਸ ਸੰਵੇਦਨਸ਼ੀਲ ਘਟਨਾ ਤੋਂ ਬਾਅਦ ਕੌਮੀ ਔਰਤ ਕਮਿਸ਼ਨ ਦੀ ਪ੍ਰਧਾਨ ਵਿਜੇਆ ਰਾਹਟਕਰ ਨੇ ਕਰਨਾਟਕ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਤੁਰੰਤ ਦਖ਼ਲ ਦੇਣ ਲਈ ਕਿਹਾ ਹੈ। ਕਮਿਸ਼ਨ ਨੇ ਸਪੱਸ਼ਟ ਕਿਹਾ ਹੈ ਕਿ ਸੂਬੇ ਦੀਆਂ ਧੀਆਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ 9 ਜੁਲਾਈ ਨੂੰ ਪ੍ਰਾਈਵੇਟ ਬੱਸ ਵਿਚ ਹੋਈ, ਜਿੱਥੇ ਕੰਡਕਟਰ ਨੇ ਵਿਦਿਆਰਥਣਾਂ ਨੂੰ ਆਪਣੇ ਨਿੱਜੀ ਅੰਗ ਦਿਖਾਏ ਤੇ ਭੱਦੇ ਇਸ਼ਾਰੇ ਕੀਤੇ ਸਨ। ਕਮਿਸ਼ਨ ਨੇ ਸੂਬੇ ਦੀ ਪੁਲਿਸ ਤੋਂ ਸੱਤ ਦਿਨਾਂ ਦੇ ਅੰਦਰ ‘ਕਾਰਵਾਈ ਰਿਪੋਰਟ’ ਮੰਗੀ ਹੈ। ਵਿਜੇਆ ਨੇ ਡੀਜੀਪੀ ਨੂੰ ਸਾਰੇ ਸੀਸੀਟੀਵੀ ਫੁਟੇਜ ਅਤੇ ਗਵਾਹਾਂ ਦੇ ਬਿਆਨ ਲੈਣ ਤੋਂ ਇਲਾਵਾ ਚਾਰਜਸ਼ੀਟ ਦਾਇਰ ਕਰਨ ਲਈ ਕਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




