
ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪ੍ਰਸ਼ਾਸਨ ਵੱਲੋਂ ਇੱਕ ਵਾਰ ਫਿਰ ਤੋਂ ਰਾਤੋਂ-ਰਾਤ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ। ਦਰਅਸਲ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (SSP) ਬਠਿੰਡਾ ਵੱਲੋਂ ਪੰਜਾਬ ਪੁਲਿਸ ਐਕਟ 2007 ਦੀ ਧਾਰਾ 32(6) ਅਧੀਨ ਪ੍ਰਸ਼ਾਸਨਿਕ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ 6 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਇੱਥੇ ਵੇਖੋ ਲਿਸਟ ਆਖਿਰ ਕਿਹੜੇ ਮੁਲਾਜ਼ਮਾਂ ਦੀਆਂ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ:
ASI ਦਲਜੀਤ ਸਿੰਘ (229/BTR) – ਮੁੱਖ ਅਫਸਰ ਬਾਡਾ ਸਰਦਾਰ ਰਾਮਪੁਰਾ ਤੋਂ ਮੁੱਖ ਅਫਸਰ ਬਾਡਾ ਕੈਂਟ ਬਠਿੰਡਾ। ASI ਬਲਜੀਤ ਸਿੰਘ (977/BTA) – ਬਾਡਾ ਸਾਈਬਰ ਕ੍ਰਾਈਮ ਬਠਿੰਡਾ ਤੋਂ ਮੁੱਖ ਅਫਸਰ ਖਾਨਾ ਸਰਦਾਰ ਰਾਮਪੁਰਾ। ASI ਹਰਪ੍ਰੀਤ ਸਿੰਘ (696/BTA) – ਮੁੱਖ ਅਫਸਰ ਬਾਡਾ ਕੈਂਟ ਬਠਿੰਡਾ ਤੋਂ ਐਸਟੀ ਮੁੱਖ ਅਫਸਰ ਬਾਡਾ ਸਿਵਲ ਲਾਈਨ ਬਠਿੰਡਾ। ASI ਸਤਬੀਰ ਸਿੰਘ (189/BTRT) – ਬਾਡਾ ਸਿਵਲ ਲਾਈਨ ਬਠਿੰਡਾ ਤੋਂ ਮੁੱਖ ਅਫਸਰ ਬਾਡਾ ਫੂਲ। ASI ਅੰਮ੍ਰਿਤਪਾਲ ਸਿੰਘ (971/BTA) – ਮੁੱਖ ਅਫਸਰ ਬਾਡਾ ਫੂਲ ਤੋਂ ਪੁਲਿਸ ਲਾਈਨ ਬਠਿੰਡਾ। ASI ਬੇਅੰਤ ਸਿੰਘ (198/BTRT) – ਬਾਡਾ ਕੋਟਫੱਤਾ ਬਠਿੰਡਾ ਤੋਂ ਇੰਚਾਰਜ ਚੌਕੀ ਸਿਵਲ ਹਸਪਤਾਲ ਬਠਿੰਡਾ।
SSP ਬਠਿੰਡਾ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਦਾ ਉਦੇਸ਼ ਪੁਲਿਸ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਵੱਖ-ਵੱਖ ਥਾਣਿਆਂ ਵਿੱਚ ਪ੍ਰਸ਼ਾਸਨਿਕ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




