IndiaTop News

ਕੋਰਟ ਵਿੱਚ ਟੂਣਾ: ਜੱਜ ਦੀ ਕੁਰਸੀ ‘ਤੇ ਸੁੱਟੇ ਸਰ੍ਹੋਂ ਦੇ ਬੀਜ, ਔਰਤ ਗ੍ਰਿਫ਼ਤਾਰ

ਕਰਨਾਟਕ ਦੇ ਚਿੱਕਬੱਲਾਪੁਰ ਤੋਂ ਇੱਕ ਦਿਲਚਸਪ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਨੇ ਟੋਟਕਾ ਕਰਨ ਵਿੱਚ ਅਦਾਲਤ ਨੂੰ ਵੀ ਨਹੀਂ ਛੱਡਿਆ। ਔਰਤ ਨੇ ਸਿਵਲ ਜੱਜ ਦੀ ਕੁਰਸੀ ‘ਤੇ ਸਰ੍ਹੋਂ ਦੇ ਅਭਿਮੰਤਰਿਤ ਦਾਣੇ ਸੁੱਟੇ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ, ਜਿਵੇਂ ਹੀ ਅਦਾਲਤ ਦੇ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਉਨ੍ਹਾਂ ਦੇ ਪਸੀਨੇ ਛੁੱਟ ਗਏ ਅਤੇ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਅਦਾਲਤ ਵਿੱਚ ਚੱਲ ਰਹੇ ਇੱਕ ਮਾਮਲੇ ਵਿੱਚ ਆਪਣੇ ਪੱਖ ਵਿੱਚ ਫੈਸਲਾ ਕਰਵਾਉਣ ਦੀ ਮਨਸ਼ਾ ਨਾਲ ਔਰਤ ਨੇ ਜੱਜ ਦੀ ਕੁਰਸੀ ‘ਤੇ ਹੀ ਟੋਟਕਾ ਕਰ ਦਿੱਤਾ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਕਿ ਔਰਤ ਅਚਾਨਕ ਜੱਜ ਦੀ ਕੁਰਸੀ ਦੇ ਕੋਲ ਆ ਕੇ ਸਫੈਦ ਸਰ੍ਹੋਂ ਦੇ ਦਾਣੇ ਛਿੜਕ ਕੇ ਕੁਝ ਅਜੀਬ ਹਰਕਤ ਕਰਦੀ ਹੈ। ਫਿਲਹਾਲ ਪੁਲਿਸ ਨੇ ਦੋਸ਼ੀ 65 ਸਾਲਾ ਔਰਤ ਮੰਜੁਲਾ ਨੂੰ ਗ੍ਰਿਫਤਾਰ ਕਰ ਲਿਆ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button