PunjabTop News

ਬੇਅਦਬੀ ਮਾਮਲੇ ‘ਚ ਜ਼ਮਾਨਤ ਉੱਤੇ ਆਏ ਵਿਅਕਤੀ ਦਾ ਕਤਲ, ਪਰਿਵਾਰ ਨੇ ਸੁਣਾਈ ਵਾਰਦਾਤ ਦੀ ਸਾਰੀ ਕਹਾਣੀ

ਜ਼ਿਲ੍ਹੇ ਦੇ ਲੋਹਾ ਨਗਰੀ ਮੰਡੀ, ਗੋਬਿੰਦਗੜ੍ਹ ਦੇ ਪਿੰਡ ਤੂਰਾਂ ਵਿੱਚ ਇੱਕ ਵਿਅਕਤੀ ਦੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਵਿਅਕਤੀ ਦੀ ਪਛਾਣ ਮੇਵਾ ਸਿੰਘ ਵਾਸੀ ਤੂਰਾਂ ਵਜੋਂ ਹੋਈ ਹੈ। ਮੁਲਜ਼ਮ ਵੱਲੋਂ ਕਰੀਬ 6-7 ਸਾਲ ਪਹਿਲਾਂ ਬੇਅਦਬੀ ਕੀਤੀ ਗਈ ਸੀ ਅਤੇ ਬੇਅਦਬੀ ਕਰਨ ਦੇ ਦੋਸ਼ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ। ਹੁਣ ਮੁਲਜ਼ਮ ਜ਼ਮਾਨਤ ਉੱਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ, ਮੌਕੇ ਉੱਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ “ਮੈਂ ਰਾਤ ਨੂੰ ਸੁੱਤਾ ਪਿਆ ਸੀ। ਮੈਨੂੰ ਬੁਖਾਰ ਸੀ ਜਿਸ ਕਰਕੇ ਦਵਾਈ ਲੈ ਕੇ ਸੌਂ ਰਿਹਾ ਸੀ। ਮੈਨੂੰ ਅਵਾਜ਼ ਆਈ ਕਿ ਬਚਾਓ, ਬਚਾਓ। ਜਦੋਂ ਮੈਂ ਬਾਹਰ ਦੇਖਿਆ ਤਾਂ ਇੱਕ ਵਿਅਕਤੀ ਸਾਡੇ ਘਰ ਦੀ ਕੰਧ ਟੱਪ ਕੇ ਬਾਹਰ ਜਾ ਰਿਹਾ ਸੀ ਅਤੇ ਮੇਰੇ ਪਿਤਾ ਲਹੂ ਲੁਹਾਨ ਹੋਏ ਪਏ ਸਨ। ਫਿਰ ਮੈਂ ਗੁਆਂਢੀਆਂ ਨੂੰ ਫੋਨ ਕਰਕੇ ਬੁਲਾਇਆ ਅਤੇ ਜਦੋਂ ਉਹ ਆਏ ਤਾਂ ਅਸੀਂ ਕਮਰੇ ਵਿੱਚੋਂ ਬਾਹਰ ਆਏ।”
ਅੱਧੀ ਰਾਤ ਨੂੰ ਘਰ ਵਿੱਚ ਦਾਖ਼ਲ ਹੋਏ ਨਕਾਬਪੋਸ਼ ਹਮਲਾਵਰਾਂ ਨੇ ਸਾਲ 2020 ਦੇ ਬੇਅਦਬੀ ਮਾਮਲੇ ਦੇ ਮੁਲਜ਼ਮ ਮੇਵਾ ਸਿੰਘ (45) ਦਾ ਉਸ ਦੇ ਪਰਿਵਾਰ ਦੀਆਂ ਅੱਖਾਂ ਸਾਹਮਣੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪਤਨੀ ਅਤੇ ਧੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰਾਂ ਨੇ ਉਨ੍ਹਾਂ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਾਨ ਬਚਾਉਣ ਲਈ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਹੋਣਾ ਪਿਆ, ਜਦਕਿ ਬਾਹਰ ਮੇਵਾ ਸਿੰਘ ਦਰਦ ਨਾਲ ਤੜਫਦਾ ਰਿਹਾ।
ਮੈਂ ਸੌਂ ਰਹੀ ਸੀ, ਇਸੇ ਦੌਰਾਨ ਘਰ ਵਿੱਚ ਪਿਤਾ ਦੀਆਂ ਚੀਕਾਂ ਗੂੰਜਣ ਲੱਗੀਆਂ। ਉਹ ਲਗਾਤਾਰ ਮਦਦ ਲਈ ਪੁਕਾਰਦਾ ਹੋਇਆ ਚੀਕ ਰਿਹਾ ਸੀ, “ਮੈਨੂੰ ਬਚਾ ਲਓ, ਮੈਨੂੰ ਮਾਰਤਾ… ਮੈਨੂੰ ਮਾਰਤਾ…”। ਉਸ ਦੀਆਂ ਆਵਾਜ਼ਾਂ ਸੁਣ ਕੇ ਪਤਨੀ ਅਤੇ ਧੀਆਂ ਘਬਰਾ ਕੇ ਬਾਹਰ ਨਿਕਲਣ ਲੱਗੀਆਂ ਤਾਂ ਸਾਹਮਣੇ ਦਾ ਦ੍ਰਿਸ਼ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਦੋ ਨਕਾਬਪੋਸ਼ ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਮੇਵਾ ਸਿੰਘ ‘ਤੇ ਲਗਾਤਾਰ ਵਾਰ ਕਰ ਰਹੇ ਸਨ।
ਮ੍ਰਿਤਕ ਦੀ ਧੀ ਨੇ ਦੱਸਿਆ ਕਿ ਹਮਲਾਵਰਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਨੇ ਪੂਰੀ ਵਾਰਦਾਤ ਦੌਰਾਨ ਇੱਕ ਵੀ ਸ਼ਬਦ ਨਹੀਂ ਬੋਲਿਆ। ਪਰਿਵਾਰ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਹਮਲੇ ਦਾ ਕੋਈ ਅੰਦਾਜ਼ਾ ਸੀ। ਇਸ ਘਟਨਾ ਨੇ ਪੂਰੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।
ਘਟਨਾ ਤੋਂ ਬਾਅਦ ਡੀਐਸਪੀ ਬਿਕਰਮਜੀਤ ਸਿੰਘ ਘੁੰਮਣ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਮੇਵਾ ਸਿੰਘ ਦਾ ਕਤਲ ਬੇਹੱਦ ਬੇਰਹਿਮੀ ਨਾਲ ਕੀਤਾ ਗਿਆ ਹੈ। ਉਸ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਗੰਭੀਰ ਵਾਰ ਕੀਤੇ ਗਏ ਸਨ। ਹਾਲਾਂਕਿ, ਸੋਸ਼ਲ ਮੀਡੀਆ ‘ਤੇ ਚੱਲ ਰਹੀ ਇਹ ਗੱਲ ਸਹੀ ਨਹੀਂ ਹੈ ਕਿ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਗਿਆ ਸੀ।
ਸਾਲ 2020 ਵਿੱਚ ਇੱਕ ਮੁਕਦਮਾ ਨੰਬਰ 270/20 ਮੇਵਾ ਸਿੰਘ ਉੱਤੇ ਦਰਜ ਹੋਇਆ ਸੀ, ਜਿਸ ਨੇ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਕੀਤੀ ਸੀ। ਇਸ ਕਰਕੇ ਮੇਵਾ ਸਿੰਘ ਜੇਲ੍ਹ ਵਿੱਚ ਸੀ। ਪਿਛਲੇ ਸਾਲ ਨਵੰਬਰ ਮਹੀਨੇ ਜ਼ਮਾਨਤ ਉੱਤੇ ਆਇਆ ਸੀ। ਕਤਲ ਕਰਨ ਵਾਲੇ 2 ਜਣੇ ਦੱਸੇ ਜਾ ਰਹੇ ਹਨ।
ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button