EntertainmentTop News

‘ਜੁਰਾਸਿਕ ਪਾਰਕ’ ਫੇਮ ਹਾਲੀਵੁੱਡ ਅਭਿਨੇਤਾ ਸੈਮ ਨੀਲ ਦਾ 78 ਸਾਲ ਦੀ ਉਮਰ ‘ਚ ਦੇਹਾਂਤ, ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਪੀੜਤ ਸਨ ਅਭਿਨੇਤਾ

ਹਾਲੀਵੁੱਡ ਦੇ ਦਿੱਗਜ ਅਭਿਨੇਤਾ ਸੈਮ ਨੀਲ ਦਾ 78 ਸਾਲ ਦੀ ਉਮਰ ’ਚ ਸੋਮਵਾਰ ਨੂੰ ਸਿਡਨੀ ’ਚ ਦੇਹਾਂਤ ਹੋ ਗਿਆ। ਪਰਿਵਾਰ ਦੇ ਅਨੁਸਾਰ ਉਨ੍ਹਾਂ ਦਾ ਦੇਹਾਂਤ ਅਚਾਨਕ ਤੇ ਹੈਰਾਨੀਜਨਕ ਸੀ। ਸਾਲ 2023 ’ਚ ਸੈਮ ਨੀਲ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਦੁਰਲੱਭ ਤਰ੍ਹਾਂ ਦੀ ਨਾਨ-ਹਾਜਕਿਨ ਲਿੰਫੋਮਾ ਬਿਮਾਰੀ ਹੈ। ਸੈਮ ਨੂੰ ਪੂਰੀ ਦੁਨੀਆ ’ਚ ਫਿਲਮ ਜੁਰਾਸਿਕ ਪਾਰਕ ’ਚ ਡਾ. ਐਲਨ ਗ੍ਰਾਂਟ ਦੀ ਭੂਮਿਕਾ ਨਾਲ ਸਭ ਤੋਂ ਵੱਧ ਪਛਾਣ ਮਿਲੀ। ਉਨ੍ਹਾਂ ਨੇ ਦਿ ਪਿਆਨੋ, ਡੈੱਡ ਕੈਲਮ, ਦਿ ਹੰਟ ਫਾਰ ਰੇਡ ਅਕਤੂਬਰ, ਪੀਕੀ ਬਲਾਈਂਡਰਸ ਤੇ ਜੁਰਾਸਿਕ ਵਰਲਡ : ਡੋਮੀਨਿਅਨ ਵਰਗੀਆਂ ਮਸ਼ਹੂਰ ਫਿਲਮਾਂ ਤੇ ਸੀਰੀਜ਼ ’ਚ ਵੀ ਯਾਦਗਾਰ ਅਭਿਨੈ ਕੀਤਾ। ਉੱਤਰੀ ਆਇਰਲੈਂਡ ’ਚ ਪੈਦਾ ਹੋਏ ਨੀਲ ਬਚਪਨ ’ਚ ਹੀ ਨਿਊਜ਼ੀਲੈਂਡ ਚਲੇ ਗਏ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button