InternationalTop News

ਕੈਲੀਫੋਰਨੀਆ ‘ਚ ਜੀਪ ਡਰਾਈਵਰ ਨੂੰ ਸੈਮੀ-ਟਰੱਕ ਸਾਹਮਣੇ ਬ੍ਰੇਕ ਮਾਰਨੀ ਪਈ ਮਹਿੰਗੀ; 60 ਦਿਨ ਦੀ ਜੇਲ੍ਹ

ਕੈਲੀਫੋਰਨੀਆ ਵਿਚ ਇੱਕ ਜੀਪ ਡਰਾਈਵਰ ਨੂੰ ਸੜਕ ‘ਤੇ ਗੁੱਸਾ ਦਿਖਾਉਣਾ ਅਤੇ ਬੀਮਾ ਕੰਪਨੀ ਨਾਲ ਕਥਿਤ ਧੋਖਾਧੜੀ ਕਰਨ ਦੀ ਕੋਸ਼ਿਸ਼ ਮਹਿੰਗੀ ਪੈ ਗਈ। ਟਰੱਕ ਦੇ ਡੈਸ਼ਕੈਮ ਵਿਚ ਕੈਦ ਹੋਈ ਵੀਡੀਓ ਦੇ ਆਧਾਰ ‘ਤੇ ਅਦਾਲਤ ਨੇ ਉਸ ਨੂੰ 60 ਦਿਨ ਕਾਊਂਟੀ ਜੇਲ੍ਹ, ਦੋ ਸਾਲ ਦੀ ਪ੍ਰੋਬੇਸ਼ਨ ਅਤੇ 4,000 ਡਾਲਰ ਤੋਂ ਵੱਧ ਮੁਆਵਜ਼ਾ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਅਧਿਕਾਰੀਆਂ ਮੁਤਾਬਕ, ਜਨਵਰੀ 2025 ਵਿਚ ਕੇਨੇਥ ਫਾਮ ਟ੍ਰੈਨ ਨਾਂ ਦੇ ਡਰਾਈਵਰ ਨੇ ਹਾਈਵੇ 101 ‘ਤੇ ਇੱਕ ਸੈਮੀ-ਟਰੱਕ ਦੇ ਸਾਹਮਣੇ ਕਈ ਵਾਰ ਜਾਣਬੁੱਝ ਕੇ ਅਚਾਨਕ ਬ੍ਰੇਕ ਲਗਾਈ। ਟਰੱਕ ਡਰਾਈਵਰ ਨੇ ਬਚਣ ਦੀ ਕੋਸ਼ਿਸ਼ ਕੀਤੀ, ਪਰ ਆਖ਼ਰਕਾਰ ਟਰੱਕ ਜੀਪ ਨਾਲ ਟਕਰਾ ਗਿਆ। ਇਹ ਸਾਰੀ ਘਟਨਾ ਟਰੱਕ ਦੇ ਡੈਸ਼ਕੈਮ ਵਿਚ ਰਿਕਾਰਡ ਹੋ ਗਈ।
ਹਾਦਸੇ ਤੋਂ ਬਾਅਦ ਜੀਪ ਡਰਾਈਵਰ ਨੇ ਪੁਲਿਸ ਅਤੇ ਆਪਣੀ ਬੀਮਾ ਕੰਪਨੀ ਨੂੰ ਦੱਸਿਆ ਕਿ ਟਰੱਕ ਦੀ ਗਲਤੀ ਕਾਰਨ ਹਾਦਸਾ ਹੋਇਆ ਅਤੇ ਉਸ ਨੇ ਬੀਮੇ ਦੀ ਰਕਮ ਲੈਣ ਲਈ ਕਲੇਮ ਵੀ ਦਾਇਰ ਕਰ ਦਿੱਤਾ। ਪਰ ਡੈਸ਼ਕੈਮ ਵੀਡੀਓ ਅਤੇ ਇੱਕ ਚਸ਼ਮਦੀਦ ਗਵਾਹ ਦੇ ਬਿਆਨ ਨੇ ਉਸ ਦਾ ਦਾਅਵਾ ਝੂਠਾ ਸਾਬਤ ਕਰ ਦਿੱਤਾ।
ਜਿਊਰੀ ਨੇ ਉਸ ਨੂੰ ਫੈਲੋਨੀ ਇੰਸ਼ੋਰੈਂਸ ਫਰਾਡ, ਫੈਲੋਨੀ ਵੈਂਡਲਿਜ਼ਮ ਅਤੇ ਲਾਪਰਵਾਹ ਡਰਾਈਵਿੰਗ ਦਾ ਦੋਸ਼ੀ ਕਰਾਰ ਦਿੱਤਾ। ਕੈਲੀਫੋਰਨੀਆ ਇੰਸ਼ੋਰੈਂਸ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਮਾਮਲੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਪਾਉਂਦੇ ਹਨ ਅਤੇ ਬੀਮੇ ਦੀਆਂ ਕੀਮਤਾਂ ਵੀ ਵਧਾਉਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button