SportsTop News

ਭਾਰਤੀ ਧੀਆਂ ਨੇ ਲਾਰਡਸ ’ਚ ਇਤਿਹਾਸਕ ਜਿੱਤ ਕੀਤੀ ਦਰਜ, 270 ਦੌੜਾਂ ਨਾਲ ਇੰਗਲੈਂਡ ਨੂੰ ਦਿੱਤੀ ਮਾਤ

ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਇਸੇ ਮਹੀਨੇ ਇੰਗਲੈਂਡ ’ਚ ਹੋਏ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਵੀ ਨਹੀਂ ਪੁੱਜ ਸਕੀ ਸੀ ਪਰ ਭਾਰਤੀ ਧੀਆਂ ਨੇ ਇਸ ਨਿਰਾਸ਼ਾ ਨੂੰ ਦੂਰ ਕਰਦੇ ਹੋਏ ਸੋਮਵਾਰ ਨੂੰ ਕ੍ਰਿਕਟ ਦੇ ਮੱਕਾ ਕਹੇ ਜਾਣ ਵਾਲੇ ਲਾਰਡਸ ਸਟੇਡੀਅਮ ’ਚ ਇੰਗਲੈਂਡ ਨੂੰ ਇੱਕੋ-ਇਕ ਟੈਸਟ ਮੈਚ ’ਚ 270 ਦੌੜਾਂ ਨਾਲ ਕਰਾਰੀ ਮਾਤ ਦੇ ਕੇ ਇਤਿਹਾਸ ਰਚ ਦਿੱਤਾ। 141 ਸਾਲ ਦੇ ਇਤਿਹਾਸ ਵਾਲੇ ਲਾਰਡਸ ’ਚ ਇਹ ਪਹਿਲਾ ਮਹਿਲਾ ਟੈਸਟ ਸੀ ਤੇ ਭਾਰਤ ਨੇ ਇਸ ਨੂੰ ਯਾਦਗਾਰ ਬਣਾਉਂਦੇ ਹੋਏ ਮੇਜ਼ਬਾਨ ਟੀਮ ਨੂੰ 457 ਦੌੜਾਂ ਦੇ ਟੀਚੇ ਦੇ ਜਵਾਬ ’ਚ 186 ਦੌੜਾਂ ’ਤੇ ਸਮੇਟ ਦਿੱਤਾ। ਇਸ ਦੇ ਨਾਲ ਹੀ ਹਰਮਨਪ੍ਰੀਤ ਕੌਰ ਲਾਰਡਸ ’ਤੇ ਟੈਸਟ ਮੈਚ ਜਿੱਤਣ ਵਾਲੀ ਭਾਰਤ ਦੀ ਚੌਥੀ ਕਪਤਾਨ ਬਣ ਗਈ। ਉਨ੍ਹਾਂ ਤੋਂ ਪਹਿਲਾਂ ਕਪਿਲ ਦੇਵ, ਐੱਮਐੱਸ ਧੋਨੀ ਤੇ ਵਿਰਾਟ ਕੋਹਲੀ ਦੀ ਕਪਤਾਨੀ ’ਚ ਵੀ ਭਾਰਤੀ ਮਰਦ ਟੀਮ ਨੂੰ ਇਸ ਮੈਦਾਨ ’ਤੇ ਜਿੱਤ ਮਿਲੀ ਹੈ। ਭਾਰਤ ਨੇ ਇਸ ਇਤਿਹਾਸਕ ਜਿੱਤ ਦੇ ਨਾਲ ਨਾ ਸਿਰਫ਼ ਲਾਰਡਸ ਦੇ ਪਹਿਲੇ ਮਹਿਲਾ ਟੈਸਟ ਨੂੰ ਆਪਣੇ ਨਾਂ ਕੀਤਾ ਬਲਕਿ ਮਹਿਲਾ ਕ੍ਰਿਕਟ ਦੇ ਇਤਿਹਾਸ ’ਚ ਵੀ ਸੁਨਹਿਰਾ ਅਧਿਆਏ ਜੋੜ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button