
ਰੇਲਵੇ ਪਰਿਸਰ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਦਾਖ਼ਲ ਹੋਣਾ, ਬਿਨਾਂ ਟਿਕਟ ਯਾਤਰਾ, ਨਾਜਾਇਜ਼ ਵੈਂਡਿੰਗ, ਸਿਗਰਟਨੋਸ਼ੀ ਅਤੇ ਗੰਦਗੀ ਫੈਲਾਉਣ ਦੇ ਕਾਨੂੰਨਾਂ ਦੀ ਉਲੰਘਣਾ ’ਤੇ ਹੁਣ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਇੰਸਪੈਕਟਰ (ਏਐੱਸਆਈ ਤੋਂ ਉੱਪਰ) ਸਿੱਧੇ ਜੁਰਮਾਨਾ ਲਗਾ ਸਕਣਗੇ। ਪਹਿਲਾਂ ਆਰਪੀਐੱਫ ਦਾ ਅਧਿਕਾਰ ਸਿਰਫ਼ ਮੈਮੋ ਭਰ ਕੇ ਕੇਸ ਬਣਾਉਣ ਅਤੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨ ਤੱਕ ਸੀਮਤ ਸੀ। ਰੇਲ ਮੰਤਰੀ ਨੇ ‘ਜਨ ਵਿਸ਼ਵਾਸ ਅਧਿਨਿਯਮ’ ਤਹਿਤ ਨਿਯਮਾਂ ਵਿਚ ਸੋਧ ਕਰ ਕੇ ਆਰਪੀਐੱਫ ਨੂੰ ਨਵਾਂ ਅਧਿਕਾਰ ਦਿੱਤਾ ਹੈ। ਆਰਪੀਐੱਫ ਇੰਸਪੈਕਟਰ ਵਿਸ਼ੇਸ਼ ਹਾਲਤਾਂ ਵਿਚ ਟ੍ਰੇਨ ਜਾਂ ਕੰਪਲੈਕਸ ਵਿਚ ਕਿਸੇ ਵੀ ਸ਼ੱਕੀ ਵਿਅਕਤੀ ਦਾ ਟਿਕਟ ਚੈੱਕ ਕਰ ਸਕਦੇ ਹਨ। ਹਾਲਾਂਕਿ ਆਮ ਹਾਲਤ ਵਿਚ ਇਹ ਅਧਿਕਾਰ ਯਾਤਰਾ ਟਿਕਟ ਪ੍ਰੀਖਕ (ਟੀਟੀਈ) ਦੇ ਕੋਲ ਹੀ ਰਹੇਗਾ। ਰੇਲਵੇ ਬੋਰਡ ਦੇ ਨਿਰਦੇਸ਼ ’ਤੇ ਪੂਰਬ-ਉੱਤਰ ਰੇਲਵੇ ਵਿਚ ਇਹ ਵਿਵਸਥਾ ਲਾਗੂ ਕਰ ਦਿੱਤੀ ਗਈ ਹੈ।ਰੇਲਵੇ ਸੁਰੱਖਿਆ ਬਲ ਦੇ ਸੀਨੀਅਰ ਮੰਡਲ ਸੁਰੱਖਿਆ ਕਮਿਸ਼ਨਰ ਅਰੁਣ ਤ੍ਰਿਪਾਠੀ ਦਾ ਕਹਿਣਾ ਹੈ ਕਿ ਲਖਨਊ ਮੰਡਲ ਵਿਚ ਤਰਮੀਮਸ਼ੁਦਾ ‘ਜਨ ਵਿਸ਼ਵਾਸ ਅਧਿਨਿਯਮ’ ਲਾਗੂ ਕਰਦੇ ਹੋਏ ਇੰਸਪੈਕਟਰਾਂ ਨੂੰ ਜੁਰਮਾਨਾ ਰਸੀਦ ਉਪਲਬਧ ਕਰਵਾ ਦਿੱਤੀ ਗਈ ਹੈ। ਹੁਣ ਤੱਕ ਇੰਸਪੈਕਟਰ ਛੋਟੇ ਅਪਰਾਧਾਂ ਵਿਚ ਵੀ ਕੇਸ ਬਣਾਉਣ ਵਿਚ ਹੀ ਉਲਝੇ ਰਹਿੰਦੇ ਸਨ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਵਿਚ ਪਰੇਸ਼ਾਨ ਹੋ ਜਾਂਦੇ ਸਨ। ਨਵੀਂ ਵਿਵਸਥਾ ਵਿਚ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੌਕੇ ’ਤੇ ਹੀ ਕਾਰਵਾਈ ਹੋਣ ਨਾਲ ਨਿਯਮਾਂ ਦੀ ਪਾਲਣਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇਗਾ। ਬਦਲਾਅ ਦਾ ਟੀਚਾ ਛੋਟੇ ਮਾਮਲਿਆਂ ਵਿਚ ਤੁਰੰਤ ਕਾਰਵਾਈ ਯਕੀਨੀ ਬਣਾਉਣਾ ਅਤੇ ਨਿਆਇਕ ਪ੍ਰਕਿਰਿਆ ’ਤੇ ਬੇਲੋੜਾ ਬੋਝ ਘਟਾਉਣਾ ਹੈ, ਨਾਲ ਹੀ ਰੇਲਵੇ ਕੰਪਲੈਕਸ ਵਿਚ ਸਫ਼ਾਈ ਅਤੇ ਅਨੁਸ਼ਾਸਨ ਬਣਾਈ ਰੱਖਣਾ ਹੈ। ਐਕਟ ਲਾਗੂ ਹੋਣ ਦੇ ਨਾਲ ਹੀ ਜੁਰਮਾਨੇ ਦੇ ਰੂਪ ਵਿਚ ਦੋ ਲੱਖ ਪੰਜਾਹ ਹਜ਼ਾਰ ਰੁਪਏ ਦੀ ਵਸੂਲੀ ਹੋ ਚੁੱਕੀ ਹੈ। ਜਲਦੀ ਹੀ ਇਸ ਦਾ ਹੋਰ ਅਸਰ ਦਿਖਾਈ ਦੇਵੇਗਾ। ਨਵੀਂ ਵਿਵਸਥਾ ਵਿਚ ਰੇਲ ਮੰਤਰੀ ਨੇ ਰੇਲਵੇ ਵਿਚ ਲੱਗਣ ਵਾਲਾ ਨਿਊਨਤਮ ਜੁਰਮਾਨਾ 250 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




