IndiaTop News

ਹਿਮਾਚਲ ਦੇ ਨੌਜਵਾਨ ਨਾਵਿਕ ਦੀ ਅਮਰੀਕੀ ਹਮਲੇ ਵਿੱਚ ਮੌਤ, CM ਵੱਲੋਂ ਦੁੱਖ ਦਾ ਪ੍ਰਗਟਾਵਾ

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ਦੇ ਰਹਿਣ ਵਾਲੇ 23 ਸਾਲਾ ਆਦਿੱਤਿਆ ਸ਼ਰਮਾ ਦੀ ਅਮਰੀਕੀ ਹਮਲੇ ਵਿੱਚ ਮੌਤ ਹੋ ਗਈ ਹੈ। ਆਦਿੱਤਿਆ ਸ਼ਰਮਾ ਤੇਲ ਟੈਂਕਰ ‘MT ਸੇਟੇਬੇਲੋ’ ‘ਤੇ ਡੈੱਕ ਕੈਡੇਟ ਦੇ ਤੌਰ ‘ਤੇ ਤਾਇਨਾਤ ਸਨ। ਇਸ ਘਟਨਾ ਦੀ ਪੁਸ਼ਟੀ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਵੱਲੋਂ ਕੀਤੀ ਗਈ ਹੈ।

ਵਿਦੇਸ਼ ਮੰਤਰਾਲੇ (MEA) ਦੇ ਅਨੁਸਾਰ, ਜਹਾਜ਼ ‘ਤੇ ਮੌਜੂਦ ਕੁੱਲ 24 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਿੱਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ ਓਮਾਨ ਸਥਿਤ ਭਾਰਤੀ ਦੂਤਾਵਾਸ ਲਾਪਤਾ ਵਿਅਕਤੀਆਂ ਦੀ ਭਾਲ ਲਈ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ।
ਆਦਿੱਤਿਆ ਸ਼ਰਮਾ ਦੇ ਪਿਤਾ ਰਾਜੇਸ਼ ਕੁਮਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ਉਹ ਤਿੰਨ ਲਾਪਤਾ ਚਾਲਕ ਦਲ ਮੈਂਬਰਾਂ ਵਿੱਚੋਂ ਇੱਕ ਦੇ ਪਿਤਾ ਹਨ ਅਤੇ ਉਨ੍ਹਾਂ ਦਾ ਪੁੱਤਰ ਆਦਿੱਤਿਆ ਸ਼ਰਮਾ ਹੈ। ਉਨ੍ਹਾਂ ਨੇ ਭਾਵੁਕ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਲੱਭਣ ਵਿੱਚ ਮਦਦ ਕੀਤੀ ਜਾਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਆਦਿੱਤਿਆ ਨੇ ਜਹਾਜ਼ ‘ਤੇ ਸੀਨੀਅਰ ਅਧਿਕਾਰੀ ਵੱਲੋਂ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ ਅਤੇ ਉਹ ਅਪ੍ਰੈਲ ਵਿੱਚ ਹੀ ਇਹ ਨੌਕਰੀ ਛੱਡਣਾ ਚਾਹੁੰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਸਾਰੀ ਗੱਲਬਾਤ ਦਾ ਰਿਕਾਰਡ ਵੀ ਮੌਜੂਦ ਹੈ।
ਬੜਸਰ ਦੇ ਵਿਧਾਇਕ ਇੰਦਰਦੱਤ ਲਖਨਪਾਲ ਨੇ ਜਾਣਕਾਰੀ ਦਿੱਤੀ ਕਿ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਹਨ ਤਾਂ ਜੋ ਆਦਿੱਤਿਆ ਦਾ ਪਾਰਥਿਵ ਸ਼ਰੀਰ ਜਲਦੀ ਭਾਰਤ ਵਾਪਸ ਲਿਆਂਦਾ ਜਾ ਸਕੇ।
ਆਦਿੱਤਿਆ ਸ਼ਰਮਾ ਹਮੀਰਪੁਰ ਜ਼ਿਲ੍ਹੇ ਦੀ ਹਡੇਟਾ ਪੰਚਾਇਤ ਦੇ ਪਿੰਡ ਭਾਲੂ ਦਾ ਰਹਿਣ ਵਾਲਾ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਜਲੰਧਰ (ਪੰਜਾਬ) ਵਿੱਚ ਕਾਰੋਬਾਰ ਕਰਦੇ ਹਨ।
ਉਸ ਨੇ ਆਪਣੀ 12ਵੀਂ ਤੱਕ ਦੀ ਪੜ੍ਹਾਈ ਜਲੰਧਰ ਤੋਂ ਕੀਤੀ ਅਤੇ ਇਸ ਤੋਂ ਬਾਅਦ ਸਕਾਟਲੈਂਡ ਤੋਂ ਨੌਟੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਬਾਅਦ ਵਿੱਚ ਉਸ ਨੇ ਜਲੰਧਰ ਤੋਂ ਮਰਚੈਂਟ ਨੇਵੀ ਦਾ ਕੋਰਸ ਪੂਰਾ ਕੀਤਾ ਅਤੇ 24 ਨਵੰਬਰ 2025 ਨੂੰ ਉਸ ਨੂੰ ਮਰਚੈਂਟ ਨੇਵੀ ਵਿੱਚ ਨੌਕਰੀ ਮਿਲੀ ਸੀ।ਉਹ 15 ਮਹੀਨੇ ਦੀ ਟ੍ਰੇਨਿੰਗ ਪੀਰੀਅਡ ‘ਤੇ ਸੀ ਅਤੇ 6 ਮਹੀਨੇ ਦੇ ਕਾਂਟ੍ਰੈਕਟ ‘ਤੇ ਜਹਾਜ਼ ‘ਤੇ ਗਿਆ ਸੀ। ਪਰਿਵਾਰ ਅਨੁਸਾਰ ਉਸ ਦੀ ਵਾਪਸੀ 24 ਮਈ ਨੂੰ ਹੋਣੀ ਸੀ, ਪਰ ਬਾਅਦ ਵਿੱਚ ਕਾਂਟ੍ਰੈਕਟ ਵਧਾ ਦਿੱਤਾ ਗਿਆ
ਪਰਿਵਾਰਕ ਜਾਣਕਾਰੀ ਮੁਤਾਬਕ ਜਹਾਜ਼ ਚਲਾਉਣ ਵਾਲੀ ਕੰਪਨੀ ਨੇ ਮੰਗਲਵਾਰ ਸ਼ਾਮ ਹਮਲੇ ਦੀ ਜਾਣਕਾਰੀ ਦਿੱਤੀ ਸੀ। ਉਸ ਸਮੇਂ ਆਦਿੱਤਿਆ ਨੂੰ ਲਾਪਤਾ ਦੱਸਿਆ ਗਿਆ ਸੀ। ਬੁੱਧਵਾਰ ਨੂੰ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਉਸ ਦੀ ਮ੍ਰਿਤਕ ਦੇਹ ਮਿਲ ਗਈ ਹੈ।
ਪਰਿਵਾਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਦਿੱਤਿਆ ਦਾ ਪਾਰਥਿਵ ਸ਼ਰੀਰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ।
ਜਾਣਕਾਰੀ ਅਨੁਸਾਰ ਪਿਛਲੇ ਤਿੰਨ ਦਿਨਾਂ ਵਿੱਚ ਭਾਰਤੀ ਚਾਲਕ ਦਲ ਵਾਲੇ ਦੋ ਤੇਲ ਟੈਂਕਰਾਂ ‘ਤੇ ਹਮਲੇ ਹੋਏ ਹਨ। ਪਹਿਲਾ ਹਮਲਾ 8 ਜੂਨ ਨੂੰ ‘MT ਮੈਰੀਵੇਕਸ’ ‘ਤੇ ਹੋਇਆ ਸੀ, ਜਿਸ ਵਿੱਚ 24 ਭਾਰਤੀ ਸਮੇਤ ਕੁੱਲ 28 ਨਾਵਿਕ ਸਨ। ਇਸ ਘਟਨਾ ਵਿੱਚ ਸਾਰੇ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ।ਦੂਜਾ ਹਮਲਾ 10 ਜੂਨ ਨੂੰ ‘MT ਸੇਟੇਬੇਲੋ’ ‘ਤੇ ਹੋਇਆ, ਜਿਸ ਵਿੱਚ ਵੀ 24 ਚਾਲਕ ਦਲ ਮੈਂਬਰ ਸਨ। ਇਸ ਘਟਨਾ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਅਮਰੀਕੀ ਦੂਤਾਵਾਸ ਕੋਲ ਅਧਿਕਾਰਿਕ ਵਿਰੋਧ ਦਰਜ ਕਰਵਾਇਆ ਹੈ।ਵਿਦੇਸ਼ ਮੰਤਰਾਲੇ (MEA) ਦੇ ਅਨੁਸਾਰ, ਜਹਾਜ਼ ‘ਤੇ ਮੌਜੂਦ ਕੁੱਲ 24 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਿੱਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ ਓਮਾਨ ਸਥਿਤ ਭਾਰਤੀ ਦੂਤਾਵਾਸ ਲਾਪਤਾ ਵਿਅਕਤੀਆਂ ਦੀ ਭਾਲ ਲਈ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ।
ਆਦਿੱਤਿਆ ਸ਼ਰਮਾ ਦੇ ਪਿਤਾ ਰਾਜੇਸ਼ ਕੁਮਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ਉਹ ਤਿੰਨ ਲਾਪਤਾ ਚਾਲਕ ਦਲ ਮੈਂਬਰਾਂ ਵਿੱਚੋਂ ਇੱਕ ਦੇ ਪਿਤਾ ਹਨ ਅਤੇ ਉਨ੍ਹਾਂ ਦਾ ਪੁੱਤਰ ਆਦਿੱਤਿਆ ਸ਼ਰਮਾ ਹੈ। ਉਨ੍ਹਾਂ ਨੇ ਭਾਵੁਕ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਲੱਭਣ ਵਿੱਚ ਮਦਦ ਕੀਤੀ ਜਾਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਆਦਿੱਤਿਆ ਨੇ ਜਹਾਜ਼ ‘ਤੇ ਸੀਨੀਅਰ ਅਧਿਕਾਰੀ ਵੱਲੋਂ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ ਅਤੇ ਉਹ ਅਪ੍ਰੈਲ ਵਿੱਚ ਹੀ ਇਹ ਨੌਕਰੀ ਛੱਡਣਾ ਚਾਹੁੰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਸਾਰੀ ਗੱਲਬਾਤ ਦਾ ਰਿਕਾਰਡ ਵੀ ਮੌਜੂਦ ਹੈ।
ਬੜਸਰ ਦੇ ਵਿਧਾਇਕ ਇੰਦਰਦੱਤ ਲਖਨਪਾਲ ਨੇ ਜਾਣਕਾਰੀ ਦਿੱਤੀ ਕਿ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਹਨ ਤਾਂ ਜੋ ਆਦਿੱਤਿਆ ਦਾ ਪਾਰਥਿਵ ਸ਼ਰੀਰ ਜਲਦੀ ਭਾਰਤ ਵਾਪਸ ਲਿਆਂਦਾ ਜਾ ਸਕੇ।
ਆਦਿੱਤਿਆ ਸ਼ਰਮਾ ਹਮੀਰਪੁਰ ਜ਼ਿਲ੍ਹੇ ਦੀ ਹਡੇਟਾ ਪੰਚਾਇਤ ਦੇ ਪਿੰਡ ਭਾਲੂ ਦਾ ਰਹਿਣ ਵਾਲਾ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਜਲੰਧਰ (ਪੰਜਾਬ) ਵਿੱਚ ਕਾਰੋਬਾਰ ਕਰਦੇ ਹਨ।
ਉਸ ਨੇ ਆਪਣੀ 12ਵੀਂ ਤੱਕ ਦੀ ਪੜ੍ਹਾਈ ਜਲੰਧਰ ਤੋਂ ਕੀਤੀ ਅਤੇ ਇਸ ਤੋਂ ਬਾਅਦ ਸਕਾਟਲੈਂਡ ਤੋਂ ਨੌਟੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਬਾਅਦ ਵਿੱਚ ਉਸ ਨੇ ਜਲੰਧਰ ਤੋਂ ਮਰਚੈਂਟ ਨੇਵੀ ਦਾ ਕੋਰਸ ਪੂਰਾ ਕੀਤਾ ਅਤੇ 24 ਨਵੰਬਰ 2025 ਨੂੰ ਉਸ ਨੂੰ ਮਰਚੈਂਟ ਨੇਵੀ ਵਿੱਚ ਨੌਕਰੀ ਮਿਲੀ ਸੀ।ਉਹ 15 ਮਹੀਨੇ ਦੀ ਟ੍ਰੇਨਿੰਗ ਪੀਰੀਅਡ ‘ਤੇ ਸੀ ਅਤੇ 6 ਮਹੀਨੇ ਦੇ ਕਾਂਟ੍ਰੈਕਟ ‘ਤੇ ਜਹਾਜ਼ ‘ਤੇ ਗਿਆ ਸੀ। ਪਰਿਵਾਰ ਅਨੁਸਾਰ ਉਸ ਦੀ ਵਾਪਸੀ 24 ਮਈ ਨੂੰ ਹੋਣੀ ਸੀ, ਪਰ ਬਾਅਦ ਵਿੱਚ ਕਾਂਟ੍ਰੈਕਟ ਵਧਾ ਦਿੱਤਾ ਗਿਆ
ਪਰਿਵਾਰਕ ਜਾਣਕਾਰੀ ਮੁਤਾਬਕ ਜਹਾਜ਼ ਚਲਾਉਣ ਵਾਲੀ ਕੰਪਨੀ ਨੇ ਮੰਗਲਵਾਰ ਸ਼ਾਮ ਹਮਲੇ ਦੀ ਜਾਣਕਾਰੀ ਦਿੱਤੀ ਸੀ। ਉਸ ਸਮੇਂ ਆਦਿੱਤਿਆ ਨੂੰ ਲਾਪਤਾ ਦੱਸਿਆ ਗਿਆ ਸੀ। ਬੁੱਧਵਾਰ ਨੂੰ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਉਸ ਦੀ ਮ੍ਰਿਤਕ ਦੇਹ ਮਿਲ ਗਈ ਹੈ।
ਪਰਿਵਾਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਦਿੱਤਿਆ ਦਾ ਪਾਰਥਿਵ ਸ਼ਰੀਰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ।
ਜਾਣਕਾਰੀ ਅਨੁਸਾਰ ਪਿਛਲੇ ਤਿੰਨ ਦਿਨਾਂ ਵਿੱਚ ਭਾਰਤੀ ਚਾਲਕ ਦਲ ਵਾਲੇ ਦੋ ਤੇਲ ਟੈਂਕਰਾਂ ‘ਤੇ ਹਮਲੇ ਹੋਏ ਹਨ। ਪਹਿਲਾ ਹਮਲਾ 8 ਜੂਨ ਨੂੰ ‘MT ਮੈਰੀਵੇਕਸ’ ‘ਤੇ ਹੋਇਆ ਸੀ, ਜਿਸ ਵਿੱਚ 24 ਭਾਰਤੀ ਸਮੇਤ ਕੁੱਲ 28 ਨਾਵਿਕ ਸਨ। ਇਸ ਘਟਨਾ ਵਿੱਚ ਸਾਰੇ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ।ਦੂਜਾ ਹਮਲਾ 10 ਜੂਨ ਨੂੰ ‘MT ਸੇਟੇਬੇਲੋ’ ‘ਤੇ ਹੋਇਆ, ਜਿਸ ਵਿੱਚ ਵੀ 24 ਚਾਲਕ ਦਲ ਮੈਂਬਰ ਸਨ। ਇਸ ਘਟਨਾ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਅਮਰੀਕੀ ਦੂਤਾਵਾਸ ਕੋਲ ਅਧਿਕਾਰਿਕ ਵਿਰੋਧ ਦਰਜ ਕਰਵਾਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button