SportsTop News

ਫੁੱਟਬਾਲ ਮਹਾਂਕੁੰਭ ‘ਫੀਫਾ ਵਿਸ਼ਵ ਕੱਪ’ ਦਾ ਆਗਾਜ਼


2026 ਫੀਫਾ ਵਿਸ਼ਵ ਕੱਪ ਆਖ਼ਰਕਾਰ ਫੁੱਟਬਾਲ ਪ੍ਰੇਮੀਆਂ ਦੀਆਂ ਬਰੂਹਾਂ ‘ਤੇ ਹੈ | ਦੁਨੀਆ ਦੇ ਇਸ ਸਭ ਤੋਂ ਵੱਡੇ ਖੇਡ ਟੂਰਨਾਮੈਂਟ ਦਾ ਉਦਘਾਟਨੀ ਜਸ਼ਨ ਵੇਖਣ ‘ਤੇ ਮਾਨਣਯੋਗ ਹੁੰਦਾ ਹੈ | ਇਸ ਵਾਰ, ਤਿੰਨ ਦੇਸ਼ ਦੁਨੀਆ ਭਰ ਦੇ ਫੁੱਟਬਾਲ ਪ੍ਰਸੰਸਕਾਂ ਦੇ ਸੱਭਿਆਚਾਰ, ਜਨੂੰਨ ਤੇ ਊਰਜਾ ਲਈ ਆਪਣੀਆਂ ਬਾਹਾਂ ਖੋਲ੍ਹਣਗੇ | ਟੂਰਨਾਮੈਂਟ ਦਾ ਪਹਿਲਾ ਮੈਚ ਮੈਕਸੀਕੋ ‘ਚ ਹੋਵੇਗਾ ਤੇ ਮੇਜ਼ਬਾਨ ਦੇਸ਼ ਤੇ ਦੱਖਣੀ ਅਫ਼ਰੀਕਾ ਵਿਚਕਾਰ 2010 ਦੇ ਵਿਸ਼ਵ ਕੱਪ ਵਰਗਾ ਦੁਬਾਰਾ ਮੈਚ ਹੋਵੇਗਾ | 11 ਜੂਨ ਨੂੰ ਮੈਕਸੀਕੋ ਸਿਟੀ ‘ਚ ਹੋਣ ਜਾ ਰਹੇ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ‘ਚ ਸ਼ਕੀਰਾ ਤੇ ਬਰਨਾ ਬੁਆਏ ਤੋਂ ਇਲਾਵਾ ਜੇ. ਬਾਲਵਿਨ, ਡੈਨੀ ਓਸ਼ੀਅਨ, ਟਾਇਲਾ ਤੇ ਅਲੇਜੈਂਡਰੋ ਫਰਨਾਂਡੇਜ਼ ਵਰਗੇ ਸਿਤਾਰੇ ਇਸ ਮੌਕੇ ਪੇਸ਼ਕਾਰੀ ਦੇਣਗੇ | ਇਸ ਮੌਕੇ ਮਾਈਕਲ ਬੁਬਲੇ, ਅਲੇਸੀਆ ਕਾਰਾ ਤੇ ਜੈਸੀ ਰੇਅਸ ਵੀ ਇਕ ਸਿਤਾਰਿਆਂ ਨਾਲ ਭਰੇ ਉਦਘਾਟਨ ਲਈ ਉਸਦੇ ਨਾਲ ਸ਼ਾਮਿਲ ਹੋਣਗੇ | ਹੁਣ ਜਦੋਂ ਵਿਸ਼ਵ ਦਾ ਬਹੁ-ਚਰਚਿਤ ਫੀਫਾ ਕੱਪ ਦੇ ਸ਼ੁਰੂ ਹੋਣ ‘ਚ ਕੁੱਝ ਘੰਟਿਆਂ ਦਾ ਸਮਾਂ ਬਾਕੀ ਹੈ ਤੇ ਮੈਕਸੀਕੋ ਸੀਟੀ ਇਸ ਦੀਆਂ ਉਦਘਾਟਨੀ ਰਸਮਾਂ ਲਈ ਨਵੀਂ ਬਹੂ ਵਾਂਗ ਸ਼ਿੰਗਾਰਿਆ ਗਿਆ ਹੈ | ਸਥਾਨਕ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਵੀਰਵਾਰ ਨੂੰ ਐਜ਼ਟੇਕਾ ਸਟੇਡੀਅਮ ‘ਚ ਦੱਖਣੀ ਅਫਰੀਕਾ ਵਿਰੁੱਧ ਮੈਕਸੀਕੋ ਦੇ ਵਿਸ਼ਵ ਕੱਪ ਦੀ ਸ਼ੁਰੂਆਤ ਕਰਨ ‘ਤੇ ਇਸ ਮੈਚ ਨੂੰ ਦੇਖਣ ਲਈ 1,00,000 ਦੇ ਕਰੀਬ ਪ੍ਰਸੰਸਕ ਪਹੁੰਚਣ ਦੀ ਉਮੀਦ ਹੈ, ਜਿਸ ਨਾਲ ਸ਼ਹਿਰ ‘ਚ ਸੁਰੱਖਿਆ ‘ਚ ਹੋਰ ਵਾਧਾ ਕਰ ਦਿੱਤਾ ਗਿਆ ਹੈ | ਇਸ ਦੌਰਾਨ ਸਪੋਰਟਸ ਵਾਸ਼ਿੰਗ ਐਂਡ ਦ ਫੀਫਾ ਗ੍ਰੀਡ ਮਸ਼ੀਨ ਦੇ ਲੇਖਕ ਜੂਲਸ ਬੋਇਕÏਫ ਨੇ ਕਿਹਾ ਕਿ ਉਹ 2026 ਵਿਸ਼ਵ ਕੱਪ ਨੂੰ ਇੱਕ ਵੱਡੇ ਵਿਰੋਧਾਭਾਸ ਵਜੋਂ ਦੇਖਦੇ ਹਨ | ਇਕ ਪਾਸੇ ਇਸ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਟੀਮਾਂ ਹਿੱਸਾ ਲੈ ਰਹੀਆਂ ਹਨ ਤੇ ਦੂਜੇ ਪਾਸੇ, ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਦੇ ਕਾਰਨ, ਇਹ ਸ਼ਾਮਿਲ ਕਰਨ ਨਾਲੋਂ ਬਾਹਰ ਕੱਢਣ ਦੇ ਵਿਸ਼ਵ ਕੱਪ ਵਰਗਾ ਲੱਗਦਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button