IndiaTop News

ਸਹਿਮਤੀ ਨਾਲ ਬਣਾਏ ਸਬੰਧਾਂ ਦੇ ਆਧਾਰ ’ਤੇ ਚਰਿੱਤਰ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ: Supreme Court

ਸੁਪਰੀਮ ਕੋਰਟ ਨੇ ਅਹਿਮ ਫ਼ੈਸਲੇ ਵਿੱਚ ਕਿਹਾ ਹੈ ਕਿ ਦੋ ਬਾਲਗਾਂ ਵਿਚਾਲੇ ਆਪਸੀ ਸਹਿਮਤੀ ਨਾਲ ਬਣਾਏ ਸਰੀਰਕ ਸਬੰਧਾਂ ਨੂੰ ਉਸ ਸਬੰਧ ਵਿੱਚ ਸ਼ਾਮਲ ਵਿਅਕਤੀ ਦੇ ਚਰਿੱਤਰ ਬਾਰੇ ਕੋਈ ਮਾੜੀ ਜਾਂ ਉਲਟ ਰਾਏ ਬਣਾਉਣ ਦਾ ਆਧਾਰ ਨਹੀਂ ਮੰਨਿਆ ਜਾ ਸਕਦਾ। ਜਸਟਿਸ ਮਨਮੋਹਨ ਅਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਇਹ ਟਿੱਪਣੀ ਤਿਲੰਗਾਨਾ ਰਾਜ ਪੱਧਰੀ ਪੁਲੀਸ ਭਰਤੀ ਬੋਰਡ ਨੂੰ ਇੱਕ ਉਮੀਦਵਾਰ ਨੂੰ ਨਿਯੁਕਤ ਕਰਨ ਦਾ ਨਿਰਦੇਸ਼ ਦਿੰਦੇ ਹੋਏ ਕੀਤੀ। ਇਸ ਉਮੀਦਵਾਰ ਦੀ ਪੁਲੀਸ ਕਾਂਸਟੇਬਲ ਵਜੋਂ ਚੋਣ ਸਿਰਫ ਇਸ ਲਈ ਰੱਦ ਕਰ ਦਿੱਤੀ ਗਈ ਸੀ, ਕਿਉਂਕਿ ਉਹ ਅਸਫਲ ਪ੍ਰੇਮ ਸਬੰਧਾਂ ਵਿੱਚੋਂ ਪੈਦਾ ਹੋਏ ਅਪਰਾਧਿਕ ਮਾਮਲੇ ਵਿੱਚ ਨਾਮਜ਼ਦ ਸੀ।

ਅਦਾਲਤ ਨੇ ਕਿਹਾ, ‘‘ਦੋ ਸਹਿਮਤ ਅਣਵਿਆਹੇ ਬਾਲਗਾਂ ਵਿਚਕਾਰ ਸਰੀਰਕ ਸਬੰਧ ਆਪਣੇ ਆਪ ਵਿੱਚ ਉਸ ਸਬੰਧ ’ਚ ਸ਼ਾਮਲ ਵਿਅਕਤੀ ਦੇ ਚਰਿੱਤਰ ’ਤੇ ਕੋਈ ਮਾੜਾ ਪ੍ਰਭਾਵ ਪਾਉਣ ਦਾ ਆਧਾਰ ਨਹੀਂ ਹੋ ਸਕਦੇ ਅਤੇ ਨਾ ਹੀ ਹੋਣੇ ਚਾਹੀਦੇ ਹਨ। ਅਜਿਹਾ ਕੋਈ ਕਾਨੂੰਨ ਨਹੀਂ ਹੈ ਜੋ ਦੋ ਸਹਿਮਤ ਅਣਵਿਆਹੇ ਬਾਲਗਾਂ ਨੂੰ ਆਪਣੀ ਪਸੰਦ ਦੇ ਸਬੰਧ ਬਣਾਉਣ ਤੋਂ ਰੋਕਦਾ ਹੋਵੇ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button