InternationalTop News

13 ਸਾਲ ਪੁਰਾਣਾ ਰਹੱਸ ਸੁਲਝਿਆ: ਜਿਸ ਭਾਣਜੀ ਨੂੰ ਮ੍ਰਿਤਕ ਮੰਨ ਕੇ ਲੜੀ ਜਾ ਰਹੀ ਸੀ ਕਾਨੂੰਨੀ ਲੜਾਈ, ਉਹ ਵਿਦੇਸ਼ ‘ਚ ਮਿਲੀ ਜ਼ਿੰਦਾ

ਜਿਸ ਮੁਟਿਆਰ ਨੂੰ ਉਸਦਾ ਪਰਿਵਾਰ 13 ਸਾਲਾਂ ਤੋਂ ਲਾਪਤਾ ਮੰਨ ਰਿਹਾ ਸੀ ਤੇ ਜਿਸਦੀ ਹੱਤਿਆ ਦੀ ਸ਼ੰਕਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤਕ ਲੜਾਈ ਪਹੁੰਚ ਗਈ, ਉਹ ਆਖ਼ਰਕਾਰ ਕੈਨੇਡਾ ‘ਚ ਜ਼ਿੰਦਾ ਮਿਲੀ। ਪਾਸਪੋਰਟ ਰਿਕਾਰਡ, ਇਮੀਗ੍ਰੇਸ਼ਨ ਦਸਤਾਵੇਜ਼, ਰਿਸ਼ਤੇਦਾਰਾਂ ਦੇ ਸਾਹਮਣੇ ਹੋਈ ਵੀਡੀਓ ਕਾਲ ਤੇ ਪੁਲਿਸ ਜਾਂਚ ਦੇ ਅਧਾਰ ‘ਤੇ ਹਾਈ ਕੋਰਟ ਨੇ ਸਾਫ਼ ਕਿਹਾ ਕਿ ਦਵਿੰਦਰ ਕੌਰ ਦੇ ਜ਼ਿੰਦਾ ਹੋਣ ਦੇ ਲੋੜੀਂਦੇ ਤੇ ਭਰੋਸੇਯੋਗ ਸਬੂਤ ਮੌਜੂਦ ਹਨ। ਅਜਿਹੀ ਸਥਿਤੀ ‘ਚ ਉਸਦੇ ਪਿਤਾ ਤੇ ਹੋਰ ਲੋਕਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਚਲਾਉਣ ਜਾਂ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦਾ ਕੋਈ ਅਧਾਰ ਨਹੀਂ ਬਣਦਾ।

ਜਸਟਿਸ ਸੂਰਿਆ ਪ੍ਰਤਾਪ ਸਿੰਘ ਨੇ ਆਤਮਾ ਸਿੰਘ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਰਿਕਾਰਡ ‘ਤੇ ਅਜਿਹਾ ਕੋਈ ਠੋਸ ਸਬੂਤ ਨਹੀਂ ਹੈ ਜਿਸ ਤੋਂ ਇਹ ਮੰਨਿਆ ਜਾ ਸਕੇ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਵਿਚ ਲਾਪਰਵਾਹੀ ਵਰਤੀ ਹੈ ਜਾਂ ਦਵਿੰਦਰ ਕੌਰ ਦੀ ਹੱਤਿਆ ਹੋਈ ਹੈ।

ਮਾਮਲੇ ਅਨੁਸਾਰ ਲੁਧਿਆਣਾ ਦੇ ਪਟੀਸ਼ਨਰ ਆਤਮਾ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਸਦੀ ਭੈਣ ਹਰਪਾਲ ਕੌਰ ਦਾ ਵਿਆਹ ਸਾਲ 1978 ‘ਚ ਬਲਬੀਰ ਸਿੰਘ ਨਾਲ ਹੋਇਆ ਸੀ ਤੇ ਉਨ੍ਹਾਂ ਦੀ ਇਕ ਧੀ ਦਵਿੰਦਰ ਕੌਰ ਸੀ। ਦੋਸ਼ ਲਗਾਇਆ ਗਿਆ ਕਿ ਬਲਬੀਰ ਸਿੰਘ ਬਾਅਦ ‘ਚ ਜਰਮਨੀ ਜਾ ਕੇ ਵੱਸ ਗਿਆ ਤੇ ਦੂਜਾ ਵਿਆਹ ਕਰ ਲਿਆ। ਸਾਲ 2013 ‘ਚ ਹਰਪਾਲ ਕੌਰ ਰਹੱਸਮਈ ਹਾਲਾਤ ‘ਚ ਗਾਇਬ ਹੋ ਗਈ। ਉਸਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਬਾਅਦ ‘ਚ ਹੱਤਿਆ ਦੇ ਮੁਕੱਦਮੇ ‘ਚ ਬਦਲ ਗਈ। ਪਟੀਸ਼ਨਰ ਦਾ ਦਾਅਵਾ ਸੀ ਕਿ ਉਸੇ ਦੌਰਾਨ ਦਵਿੰਦਰ ਕੌਰ ਵੀ ਗਾਇਬ ਹੋ ਗਈ ਅਤੇ ਪੁਲਿਸ ਨੇ ਉਸਦੀ ਭਾਲ ਲਈ ਗੰਭੀਰ ਕੋਸ਼ਿਸ਼ਾਂ ਨਹੀਂ ਕੀਤੀਆਂ।

ਪਟੀਸ਼ਨ ‘ਚ ਕਿਹਾ ਗਿਆ ਕਿ 13 ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਦੇਵਿੰਦਰ ਕੌਰ ਦਾ ਪਤਾ ਲਗਾਇਆ ਗਿਆ ਅਤੇ ਨਾ ਹੀ ਉਸਦੀ ਸੰਭਾਵਿਤ ਹੱਤਿਆ ਦੀ ਜਾਂਚ ਹੋਈ। ਇਸ ਲਈ ਮਾਮਲੇ ਦੀ ਜਾਂਚ ਕਿਸੇ ਸੁਤੰਤਰ ਐੱਸਆਈਟੀ ਨੂੰ ਸੌਂਪੀ ਜਾਣੀ ਚਾਹੀਦੀ ਹੈ।

ਹਾਲਾਂਕਿ ਪੰਜਾਬ ਪੁਲਿਸ ਨੇ ਅਦਾਲਤ ‘ਚ ਵਿਸਤ੍ਰਿਤ ਹਲਫ਼ਨਾਮਾ ਦਾਇਰ ਕਰ ਕੇ ਦੱਸਿਆ ਕਿ ਜਾਂਚ ਦੌਰਾਨ ਦਵਿੰਦਰ ਕੌਰ ਦੇ ਜ਼ਿੰਦਾ ਹੋਣ ਦੇ ਪੁਖ਼ਤਾ ਸਬੂਤ ਮਿਲੇ ਹਨ। ਪੁਲਿਸ ਅਧਿਕਾਰੀਆਂ ਨੇ ਜਨਵਰੀ 2025 ‘ਚ ਉਸ ਨਾਲ ਵ੍ਹਟਸਐਪ ਵੀਡੀਓ ਕਾਲ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਉਸਦੀ ਮਾਸੀ ਨਸੀਬ ਕੌਰ ਅਤੇ ਚਚੇਰੀ ਭੈਣ ਕਰਮਜੀਤ ਕੌਰ ਨੇ ਉਸਦੀ ਪਛਾਣ ਦੀ ਪੁਸ਼ਟੀ ਕੀਤੀ। ਵੀਡੀਓ ਕਾਲ ਦੀ ਰਿਕਾਰਡਿੰਗ ਵੀ ਸੁਰੱਖਿਅਤ ਰੱਖੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button