SportsTop News

ਪਹਿਲੀ ਵਾਰ ਮੁੱਲਾਂਪੁਰ ‘ਚ ਟੈਸਟ ਕ੍ਰਿਕਟ, ਭਾਰਤ-ਅਫਗਾਨਿਸਤਾਨ ਮੈਚ 6 ਜੂਨ ਤੋਂ, ਟਿਕਟ 250 ਰੁ. ਤੋਂ ਸ਼ੁਰੂ

ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 6 ਤੋਂ 10 ਜੂਨ ਤੱਕ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਟੇਡੀਅਮ ਵਿੱਚ ਹੋਣ ਵਾਲੇ ਟੈਸਟ ਮੈਚ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਹ ਭਾਰਤ ਦਾ 31ਵਾਂ ਅਤੇ ਪੰਜਾਬ ਦਾ ਤੀਜਾ ਟੈਸਟ ਸਥਾਨ ਹੋਵੇਗਾ। ਇਸ ਤੋਂ ਪਹਿਲਾਂ ਮੋਹਾਲੀ ਅਤੇ ਜਲੰਧਰ ਨੇ ਪੰਜਾਬ ਵਿੱਚ ਟੈਸਟ ਮੈਚਾਂ ਦੀ ਮੇਜ਼ਬਾਨੀ ਕੀਤੀ ਹੈ। ਦੂਜੇ ਪਾਸੇ ਟਿਕਟ ਦੀ ਸ਼ੁਰੂਆਤੀ ਕੀਮਤ 250 ਰੁਪਏ ਰੱਖੀ ਗਈ ਹੈ।

ਖਾਸ ਗੱਲ ਇਹ ਹੈ ਕਿ ਦਰਸ਼ਕ ਇੱਕ ਟਿਕਟ ਨਾਲ ਟੈਸਟ ਮੈਚ ਦੇ ਸਾਰੇ ਪੰਜ ਦਿਨਾਂ ਦਾ ਆਨੰਦ ਮਾਣ ਸਕਣਗੇ। ਦੋਵੇਂ ਟੀਮਾਂ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ ਅਤੇ ਮੁੱਲਾਂਪੁਰ ਸਟੇਡੀਅਮ ਵਿੱਚ ਅਭਿਆਸ ਕਰ ਰਹੀਆਂ ਹਨ। ਪੀਸੀਏ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਮੈਚ ਦੀਆਂ ਤਿਆਰੀਆਂ ਬਾਰੇ ਵੇਰਵੇ ਸਾਂਝੇ ਕੀਤੇ।

ਪੀਸੀਏ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਟੈਸਟ ਮੈਚ 6 ਤੋਂ 10 ਜੂਨ ਤੱਕ ਖੇਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਮੁੱਲਾਂਪੁਰ ਸਟੇਡੀਅਮ ਨੂੰ ਟੈਸਟ ਮੈਚ ਦੀ ਮੇਜ਼ਬਾਨੀ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਇਹ ਭਾਰਤ ਦਾ 31ਵਾਂ ਅਤੇ ਪੰਜਾਬ ਦਾ ਤੀਜਾ ਟੈਸਟ ਸਥਾਨ ਹੋਵੇਗਾ।

ਗੁਰਮੀਤ ਸਿੰਘ ਮੀਤ ਹੇਅਰ ਨੇ ਮਾਪਿਆਂ ਨੂੰ ਵਿਸ਼ੇਸ਼ ਤੌਰ ‘ਤੇ ਅਪੀਲ ਕੀਤੀ ਹੈ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਬੱਚਿਆਂ ਨੂੰ ਅੰਤਰਰਾਸ਼ਟਰੀ ਕ੍ਰਿਕਟ ਦਾ ਅਨੁਭਵ ਕਰਨ ਲਈ ਸਟੇਡੀਅਮ ਵਿੱਚ ਲਿਆਉਣ। ਇਸ ਨਾਲ ਉਨ੍ਹਾਂ ਨੂੰ ਆਪਣੇ ਮਨਪਸੰਦ ਖਿਡਾਰੀਆਂ ਨੂੰ ਖੇਡਦੇ ਦੇਕਣ ਦਾ ਮੌਕਾ ਮਿਲੇਗਾ।

ਮੈਚਾਂ ਲਈ ਟਿਕਟਾਂ ਦੀਆਂ ਕੀਮਤਾਂ 250 ਰੁਪਏ ਤੋਂ ਸ਼ੁਰੂ ਰੱਖੀਆਂ ਹਨ। ਇੱਕ ਟਿਕਟ ਨਾਲ ਦਰਸ਼ਕਾਂ ਨੂੰ ਪੰਜਾਂ ਦਿਨਾਂ ਲਈ ਮੈਚ ਦੇਖ ਸਕਣਗੇ। ਉਹ ਪੂਰੇ ਦਿਨ ਲਈ ਜਾਂ ਜੇ ਉਹ ਚਾਹੁਣ ਤਾਂ ਇੱਕ ਖਾਸ ਸੈਸ਼ਨ ਦੌਰਾਨ ਵੀ ਸਟੇਡੀਅਮ ਪਹੁੰਚ ਸਕਦੇ ਹਨ।

ਪੰਜਾਬ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਭਾਰਤੀ ਟੈਸਟ ਟੀਮ ਦੀ ਕਪਤਾਨੀ ਕਰਨਗੇ, ਜਦੋਂ ਕਿ ਗੁਰਨੂਰ ਬਰਾੜ, ਜੋ ਕਿ ਪੰਜਾਬ ਤੋਂ ਹੀ ਹਨ, ਵੀ ਟੀਮ ਦਾ ਹਿੱਸਾ ਹਨ। ਕ੍ਰਿਕਟ ਪ੍ਰਸ਼ੰਸਕਾਂ ਨੂੰ ਭਾਰਤੀ ਟੀਮ ਅਤੇ ਪੰਜਾਬ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵੱਡੀ ਗਿਣਤੀ ਵਿੱਚ ਸਟੇਡੀਅਮ ਵਿੱਚ ਆਉਣ ਦੀ ਅਪੀਲ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button