SportsTop News

ਵਿਨੇਸ਼ ਵਿਵਾਦ: ਕੁਸ਼ਤੀ ਫੈਡਰੇਸ਼ਨ ਨੇ ਸੁਪਰੀਮ ਕੋਰਟ ‘ਚ ਅਪੀਲ ਕੀਤੀ

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂ ਐੱਫ ਆਈ) ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਹੈ, ਜਿਸ ਵਿੱਚ ਦਿੱਲੀ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ ਜਿਸ ਵਿੱਚ ਓਲੰਪਿਕ ਪਹਿਲਵਾਨ ਵਿਨੇਸ਼ ਫੋਗਾਟ ਨੂੰ 2026 ਏਸ਼ੀਆਈ ਖੇਡਾਂ ਲਈ ਚੋਣ ਟਰਾਇਲਾਂ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਗਈ ਸੀ, ਜੋ ਕਿ ਸਨਿਚਰਵਾਰ ਨੂੰ ਇੱਥੇ ਹੋਣ ਵਾਲੀਆਂ ਹਨ | ਆਪਣੀ ਵਿਸ਼ੇਸ਼ ਲੀਵ ਪਟੀਸ਼ਨ (ਐੱਸ.ਐ ੱਲ.ਪੀ.) ‘ਚ, ਡਬਲਯੂ.ਐੱਫ.ਆਈ. ਨੇ ਦਿੱਲੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੇ 22 ਮਈ ਦੇ ਹੁਕਮ ਨੂੰ ਪਹਿਲੀ ਨਜ਼ਰ ਗੈਰ-ਕਾਨੂੰਨੀ ਕਰਾਰ ਦਿੱਤਾ ਤੇ ਦਲੀਲ ਦਿੱਤੀ ਕਿ ਫੈਡਰੇਸ਼ਨ ਨੂੰ ਵਿਨੇਸ਼ ਦੇ ਹੱਕ ‘ਚ ਨਿਰਦੇਸ਼ ਜਾਰੀ ਕਰਨ ਤੋਂ ਪਹਿਲਾਂ ਵਿਸਤਿ੍ਤ ਜਵਾਬ ਦਾਇਰ ਕਰਨ ਦਾ ਢੁਕਵਾਂ ਮੌਕਾ ਨਹੀਂ ਦਿੱਤਾ ਗਿਆ ਸੀ | ਫੈਡਰੇਸ਼ਨ ਨੇ ਕਿਹਾ ਕਿ ਹਾਈ ਕੋਰਟ ਨੇ ਵਿਨੇਸ਼ ਨੂੰ ਪ੍ਰਕਾਸ਼ਿਤ ਚੋਣ ਮਾਪਦੰਡਾਂ ਦੇ ਤਹਿਤ ਕਥਿਤ ਤੌਰ ‘ਤੇ ਅਯੋਗ ਹੋਣ ਦੇ ਬਾਵਜੂਦ, ਆਈਚੀ-ਨਾਗੋਆ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਟਰਾਇਲਾਂ ‘ਚ ਸ਼ਾਮਲ ਕਰਨ ਦਾ ਨਿਰਦੇਸ਼ ਦਿੱਤਾ ਹੈ | ਡਬਲਯੂ.ਐੱਫ.ਆਈ. ਨੇ ਅੱਗੇ ਦਲੀਲ ਦਿੱਤੀ ਕਿ ਅੰਤਰਰਾਸ਼ਟਰੀ ਬਹੁ-ਖੇਡ ਸਮਾਗਮਾਂ ਲਈ ਐਥਲੀਟਾਂ ਦੀ ਚੋਣ ਵਿਸ਼ੇਸ਼ ਤੌਰ ‘ਤੇ ਮਾਨਤਾ ਪ੍ਰਾਪਤ ਰਾਸ਼ਟਰੀ ਖੇਡ ਫੈਡਰੇਸ਼ਨ ਦੇ ਅਧਿਕਾਰ ਖੇਤਰ ‘ਚ ਆਉਂਦੀ ਹੈ, ਅਤੇ ਖੇਡ ਚੋਣ ਮਾਮਲਿਆਂ ‘ਚ ਨਿਆਂਇਕ ਦਖਲਅੰਦਾਜ਼ੀ ਵਿਰੁੱਧ ਚੇਤਾਵਨੀ ਦਿੱਤੀ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button