20 ਸਾਲ ਦੀ ਜੇਲ੍ਹ ਤੇ 34 ਕਰੋੜ ਰੁਪਏ ਬਲੱਡ ਮਨੀ… ਸਾਊਦੀ ਦੀ ਜੇਲ੍ਹ ’ਚੋਂ ਬਕਰੀਦ ‘ਤੇ ਅਬਦੁਲ ਦੀ ਹੋਈ ਘਰ ਵਾਪਸੀ

ਸਾਊਦੀ ਅਰਬ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਅਬਦੁਲ ਰਹੀਮ 20 ਸਾਲਾਂ ਬਾਅਦ ਬਕਰੀਦ ਮੌਕੇ ਆਪਣੇ ਘਰ ਪਰਤਿਆ। ਲੋਕਾਂ ਨੇ ਕ੍ਰਾਊਡਫੰਡਿੰਗ ਰਾਹੀਂ ਬਲੱਡ ਮਨੀ ਲਈ 34 ਕਰੋੜ ਰੁਪਏ ਇਕੱਠੇ ਕੀਤੇ ਜਿਸ ਤੋਂ ਬਾਅਦ ਉਸ ਨੂੰ ਮੌਤ ਦੀ ਸਜ਼ਾ ਤੋਂ ਰਾਹਤ ਮਿਲੀ। ਰਹੀਮ ਦੇ ਕੇਰਲਮ ਵਾਪਸ ਆਉਣ ’ਤੇ ਉਹ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਘਰ ਦੇ ਦਰਵਾਜ਼ੇ ’ਤੇ ਖੜ੍ਹੀ ਮਾਂ ਦੇ ਗਲ਼ੇ ਲੱਗ ਕੇ ਉਹ ਰੋਣ ਲੱਗਾ। ਦੋਵਾਂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਸਨ।ਰਹੀਮ ਨਵੰਬਰ 2006 ਵਿਚ ਆਪਣੇ ਪਰਿਵਾਰ ਦਾ ਸਹਾਰਾ ਬਣਨ ਦੀ ਉਮੀਦ ਨਾਲ ਸਾਊਦੀ ਅਰਬ ਗਿਆ ਸੀ।ਔ ਰਿਆਧ ਪੁੱਜਣ ਦੇ ਕੁਝ ਹਫ਼ਤਿਆਂ ਦੇ ਅੰਦਰ ਹੀ ਉਸ ਦੇ ਜੀਵਨ ਵਿਚ ਇਕ ਦੁਖਦਾਈ ਮੋੜ ਆ ਗਿਆ। ਰਹੀਮ ਨੂੰ ਇਕ ਸਾਊਦੀ ਪਰਿਵਾਰ ਦੇ ਦਿਵਿਆਂਗ ਪੁੱਤਰ ਅਨਸ ਅਲ ਫਾਇਸ ਦੀ ਦੇਖਭਾਲ ਦਾ ਜ਼ਿੰਮਾ ਸੌਂਪਿਆ ਗਿਆ ਸੀ। ਕਾਰ ਯਾਤਰਾ ਦੌਰਾਨ ਰਹੀਮ ਹੱਥੋਂ ਗਲਤੀ ਨਾਲ ਅਨਸ ਦੇ ਲਾਈਫ ਸਪੋਰਟ ਸਿਸਟਮ ਦੀ ਟਿਊਬ ਟੁੱਟ ਗਈਆਂ 15 ਸਾਲਾ ਅਨਸ ਕੁਝ ਹੀ ਪਲਾਂ ਵਿਚ ਦਮ ਘੁਟਣ ਕਾਰਨ ਮਰ ਗਿਆ। ਹਾਲਾਂਕਿ ਰਹੀਮ ਨੇ ਕਿਹਾ ਕਿ ਇਹ ਇਕ ਹਾਦਸਾ ਸੀ, ਜਾਣਬੁੱਝ ਕੇ ਕੀਤਾ ਗਿਆ ਕਾਰਾ ਨਹੀਂ, ਫਿਰ ਵੀ ਉਸ ਨੂੰ ਦਸੰਬਰ 2006 ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 2012 ਵਿਚ ਸਾਊਦੀ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ।ਇਸ ਤੋਂ ਬਾਅਦ ਦੁਨੀਆ ਭਰ ਵਿਚ ਮਲਿਆਲੀ ਲੋਕਾਂ ਵਿਚਾਲੇ ਸਭ ਤੋਂ ਵੱਡੀਆਂ ਮਨੁੱਖੀ ਮੁਹਿੰਮਾਂ ਵਿਚੋਂ ਇਕ ਦੇਖਣ ਨੂੰ ਮਿਲੀ। ਜਦੋਂ ਅਨਸ ਦਾ ਪਰਿਵਾਰ ਆਖ਼ਰਕਾਰ ਬਲੱਡ ਮਨੀ ਬਦਲੇ ਰਹੀਮ ਨੂੰ ਮਾਫ਼ ਕਰਨ ਲਈ ਸਹਿਮਤ ਹੋਇਆ ਤਾਂ ਅਬਦੁਲ ਰਹੀਮ ਲਈ ਕਾਨੂੰਨੀ ਸਹਾਇਤਾ ਕਮੇਟੀ ਰਾਹੀਂ ਦੁਨੀਆ ਭਰ ਦੇ ਮਲਿਆਲੀ ਲੋਕਾਂ ਨੇ 34 ਕਰੋੜ ਰੁਪਏ ਇਕੱਠੇ ਕੀਤੇ।
ਇਸ ਸਮੂਹਿਕ ਯਤਨ ਨੇ ਰਹੀਮ ਦੇ ਜੀਵਨ ਲਈ ਅਸੰਭਵ ਸਮਝੇ ਜਾਣ ਵਾਲੇ ਸੰਘਰਸ਼ ਨੂੰ ਉਮੀਦ ਤੇ ਦਇਆ ਦੀ ਕਹਾਣੀ ਵਿਚ ਬਦਲ ਦਿੱਤਾ। ਜੁਲਾਈ 2024 ਵਿਚ ਉਸ ਦੀ ਮੌਤ ਦੀ ਸਜ਼ਾ ਅਧਿਕਾਰਤ ਤੌਰ ’ਤੇ ਰੱਦ ਕਰ ਦਿੱਤੀ ਗਈ। ਹਾਲਾਂਕਿ ਸਾਊਦੀ ਅਰਬ ਦੇ ਜਨਤਕ ਅਧਿਕਾਰ ਕਾਨੂੰਨ ਤਹਿਤ ਰਿਹਾਈ ਹੋਣ ਤੋਂ ਪਹਿਲਾਂ ਉਸ ਨੇ 20 ਸਾਲ ਦੀ ਜੇਲ੍ਹ ਦੀ ਸਜ਼ਾ ਪੂਰੀ ਕਰਨੀ ਸੀ। ਉਹ ਇੰਤਜ਼ਾਰ ਆਖ਼ਰਕਾਰ ਇਸ ਹਫ਼ਤੇ ਖ਼ਤਮ ਹੋ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




