PunjabTop News

ਸਾਬਕਾ ਮੰਤਰੀ ਭੁੱਲਰ ਖਿਲਾਫ਼ 542 ਪੰਨਿਆਂ ਦਾ ਚਲਾਨ ਪੇਸ਼

ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ (ਡੀਐਮ) ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ‘ਚ ਪੁਲਿਸ ਵੱਲੋਂ ਚਲਾਨ ਪੇਸ਼ ਕਰ ਦਿੱਤਾ ਹੈ। ਮਾਮਲੇ ‘ਚ ਗ੍ਰਿਫ਼ਤਾਰ ਸਾਬਕਾ ਮੰਤਰੀ ਲਾਲਜੀਤ ਭੁੱਲਰ ਖਿਲਾਫ਼ 59 ਦਿਨ ਦੀ ਜਾਂਚ ਤੋਂ ਬਾਅਦ 542 ਪੰਨਿਆਂ ਦਾ ਚਲਾਨ ਪੇਸ਼ ਕੀਤਾ ਹੈ।

ਚਲਾਨ ‘ਚ ਖੁਦਕੁਸ਼ੀ ਲਈ ਉਕਸਾਉਣ, ਤਸ਼ਦੱਦ ਤੇ ਜ਼ਲੀਲ ਕਰਨ ਦਾ ਜ਼ਿਕਰ। ਇਸ ਤੋਂ ਇਲਾਵਾ ਚਲਾਨ ‘ਚ ਗਗਨਦੀਪ ਰੰਧਾਵਾ ਦਾ ਇਲਾਜ ਕਰਨ ਵਾਲੇ ਡਾਕਟਰ ਦੀ ਰਿਪੋਰਟ ਵੀ ਸ਼ਾਮਲ। ਚਲਾਨ ‘ਚ ਡਾਕਟਰ ਸਮੇਤ ਕਰੀਬ 50 ਗਵਾਹਾਂ ਦਾ ਵੀ ਜ਼ਿਕਰ। ਪੁਲਿਸ ਮੁਤਾਬਕ ਸਾਬਕਾ ਮੰਤਰੀ ‘ਤੇ ਲਗਾਏ ਇਲਜ਼ਾਮ ਸਹੀ ਪਾਏ ਗਏ ਹਨ।

 ਭੁੱਲਰ ਦੇ ਪਿਤਾ ਸੁਖਦੇਵ ਭੁੱਲਰ, ਪੀਏ ਦਿਲਬਾਗ ਸਿੰਘ ਤੇ 3 ਅਣਪਛਾਤਿਆਂ ਦੀ ਗ੍ਰਿਫ਼ਤਾਰੀ ਨਹੀਂ ਹੋ ਪਾਈ ਹੈ। ਪੁਲਿਸ ਜਾਂਚ ਮੁਤਾਬਕ 13 ਮਾਰਚ 2026 ਨੂੰ DM ਗਗਨਦੀਪ ਰੰਧਾਵਾ ਨੂੰ ਲਾਲਜੀਤ ਭੁੱਲਰ ਨੇ ਫ਼ੋਨ ਕਰਕੇ ਆਪਣੀ ਪੱਟੀ ਸਥਿਤ ਰਿਹਾਇਸ਼ ‘ਤੇ ਸੱਦਿਆ, ਜਿੱਥੇ ਘਰ ‘ਚ ਬਣੇ ਦਫ਼ਤਰ ‘ਚ ਗਗਨਦੀਪ ਰੰਧਾਵਾ ਨਾਲ ਕੁੱਟਮਾਰ ਕੀਤੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button