PunjabTop News

ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਸੈਕਿੰਡ ਈਅਰ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

 ਸ਼ਹਿਰ ਦੀ ਨਿਊ ਲਾਲ ਬਾਗ ਕਾਲੋਨੀ ਵਿਖੇ ਪੀਜੀ ‘ਚ ਰਹਿ ਰਹੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਸੈਕਿੰਡ ਈਅਰ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਕਮਲ ਮਿੱਤਲ ਵਾਸੀ ਬਰੇਟਾ ਮਾਨਸਾ ਵਜੋਂ ਹੋਈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਵਲ ਲੈਂਦੇ ਐੱਸਐੱਚਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਅਤੇ ਪੁਲਸ ਪਾਰਟੀ ਮੌਕੇ ‘ਤੇ ਪਹੁੰਚ ਗਈ ਤੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ ਕਮਲ ਮਿੱਤਲ ਸਵੇਰ ਦਾ ਫੋਨ ਨਹੀਂ ਚੱਕ ਰਿਹਾ ਸੀ ਜਦੋਂ ਪਰਿਵਾਰ ਨੇ ਆ ਕੇ ਦੇਖਿਆ ਤਾਂ ਉਸ ਦੀ ਲਹੁ-ਲੁਹਾਨ ਲਾਸ਼ ਫਰਸ ‘ਤੇ ਪਈ ਸੀ। ਇਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਨੇੜੇ ਦੇ ਸੀਸੀ ਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ, ਜਿਸ ‘ਚ ਸਾਹਮਣੇ ਆਇਆ ਕਿ ਇੱਕ ਵਿਅਕਤੀ ਲਹੁ-ਲੁਹਾਨ ਹਾਲਤ ਵਿਚ ਜਾ ਰਿਹਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button