ਨੀਰੂ ਬਾਜਵਾ ਤੇ ਆਰ ਨੇਤ ਦੀ ਮੌਜੂਦਗੀ ਵਿੱਚ ‘ਜਵਾਕ’ ਦਾ ਹੋਇਆ ਗ੍ਰੈਂਡ ਪ੍ਰੀਮਿਅਰ, ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਹੋਈਆਂ ਵੀ ਸ਼ਾਮਲ

ਮੋਹਾਲੀ, 21 ਮਈ 2026: ਬਹੁਤ ਉਡੀਕੀ ਜਾ ਰਹੀ ਪੰਜਾਬੀ ਫਿਲਮ ‘ਜਵਾਕ’ ਦਾ ਸ਼ਾਨਦਾਰ ਪ੍ਰੀਮੀਅਰ ਮੋਹਾਲੀ ਵਿੱਚ ਧੂਮਧਾਮ ਨਾਲ ਕਰਵਾਇਆ ਗਿਆ, ਜਿੱਥੇ ਪ੍ਰਸ਼ੰਸਕਾਂ, ਮੀਡੀਆ ਅਤੇ ਪੰਜਾਬੀ ਇੰਡਸਟਰੀ ਨਾਲ ਜੁੜੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕਰਕੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਨੀਰੂ ਬਾਜਵਾ ਐਂਟਰਟੇਨਮੈਂਟ ਵੱਲੋਂ ਪੇਸ਼ ਕੀਤੀ ਗਈ ਇਸ ਫਿਲਮ ਵਿੱਚ ਨੀਰੂ ਬਾਜਵਾ, ਗੁਰੀ ਘੁੰਮਣ, ਪ੍ਰਿਸ਼ਾ ਸ਼ਰਮਾ, ਕੁਲਰਾਜ ਭੰਗੜਾ ਅਤੇ ਜੈਵਿਕ ਵਾਧਵਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।
ਪ੍ਰੀਮੀਅਰ ਦੌਰਾਨ ਫਿਲਮ ਦੇ ਨਿਰਮਾਤਾ ਸੰਤੋਸ਼ ਥੀਟੇ ਅਤੇ ਡਿਸਟ੍ਰੀਬਿਊਟਰ ਮੁਨੀਸ਼ ਸਾਹਨੀ ਵੀ ਮੌਜੂਦ ਰਹੇ। ਪੰਜਾਬੀ ਗਾਇਕ ਅਤੇ ਅਦਾਕਾਰ ਆਰ ਨੇਤ ਨੇ ਵੀ ਖਾਸ ਤੌਰ ‘ਤੇ ਸਮਾਗਮ ਵਿੱਚ ਹਾਜ਼ਰੀ ਲਗਵਾਈ, ਜਦਕਿ ਗਾਇਕਾ Simran Dhandli ਨੇ ਵੀ ਟੀਮ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ ਦੌਰਾਨ ਫਿਲਮ ਦੀ ਪੂਰੀ ਟੀਮ ਨੇ ਦਰਸ਼ਕਾਂ ਅਤੇ ਮੀਡੀਆ ਵੱਲੋਂ ਮਿਲੇ ਪਿਆਰ ਅਤੇ ਸਮਰਥਨ ਲਈ ਧੰਨਵਾਦ ਕੀਤਾ।
ਜਗਦੀਪ ਵੜਿੰਗ ਵੱਲੋਂ ਲਿਖੀ ਅਤੇ Jatinder Mauhar ਵੱਲੋਂ ਨਿਰਦੇਸ਼ਿਤ ਇਹ ਫਿਲਮ ਹੁਣ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ ਅਤੇ ਦਰਸ਼ਕਾਂ ਵੱਲੋਂ ਇਸਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




