PunjabTop News

15 ਸਾਲ ਦੇ ਵਿਦਿਆਰਥੀ ਦਾ ਹਥੌੜਾ ਮਾਰ ਕੇ ਬੇਰਹਿਮੀ ਨਾਲ ਕਤਲ, ਭਰਾ ਦੀ ਹਾਲਤ ਨਾਜ਼ੁਕ

ਸੰਗਰੂਰ ਦੇ ਪਟਿਆਲਾ ਗੇਟ ਨੇੜੇ ਕ੍ਰਿਸ਼ਨਾ ਬਸਤੀ ਇਲਾਕੇ ਵਿੱਚ ਨੌਜਵਾਨਾਂ ਵਿਚਕਾਰ ਹੋਈ ਮਾਮੂਲੀ ਤਕਰਾਰ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ ਜਦੋਂ ਹਮਲਾਵਰਾਂ ਨੇ ਇੱਕ 15 ਸਾਲਾ ਲੜਕੇ ਨੂੰ ਹਥੌੜਿਆਂ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅੰਕਸ਼ ਵਜੋਂ ਹੋਈ ਹੈ, ਜੋ 10ਵੀਂ ਜਮਾਤ ਦਾ ਵਿਦਿਆਰਥੀ ਸੀ। ਇਸ ਘਟਨਾ ਵਿੱਚ ਉਸਦਾ ਚਚੇਰਾ ਭਰਾ ਅਵਨੀਤ ਸਿੰਘ ਉਰਫ਼ ਆਦਿੱਤਿਆ(18) ਵੀ ਜ਼ਖਮੀ ਹੋਇਆ ਹੈ। ਜਿਸ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ਰੈਫਰ ਕੀਤਾ ਗਿਆ ਹੈ

ਮ੍ਰਿਤਕ ਦੀ ਮਾਂ ਨੇ ਭਰੇ ਮਨ ਨਾਲ ਦੱਸਿਆ ਕਿ ਅੰਕੁਸ਼ ਕੰਮ ਤੋਂ ਵਾਪਸ ਆਉਣ ਅਤੇ ਨਹਾਉਣ ਤੋਂ ਬਾਅਦ ਆਪਣੇ ਪਿਤਾ ਨੂੰ ਚਾਹ ਪਿਲਾਉਣ ਲਈ ਘਰੋਂ ਬਾਹਰ ਨਿਕਲਿਆ ਸੀ। ਪਿਤਾ, ਜੋ ਸੁਨਾਮੀ ਗੇਟ ਨੇੜੇ ਚਿਕਨ ਸਟਾਲ ਚਲਾਉਂਦੇ ਹਨ, ਨੇ ਦੱਸਿਆ ਕਿ ਹਮਲਾਵਰ ਉਨ੍ਹਾਂ ਦੇ ਘਰ ਦੇ ਸਾਹਮਣੇ ਹੀ ਰਹਿੰਦੇ ਹਨ। ਉਨ੍ਹਾਂ ਨੇ ਅੰਕੁਸ਼ ਨੂੰ ਕਿਸੇ ਬਹਾਨੇ ਬੁਲਾਇਆ ਅਤੇ ਉਸ ‘ਤੇ ਹਥੌੜੇ ਅਤੇ ਤੇਜ਼ਧਾਰ ਹਥਿਆਰ (ਕਿਰਚ) ਨਾਲ ਹਮਲਾ ਕਰ ਦਿੱਤਾ।

ਚਸ਼ਮਦੀਦਾਂ ਅਨੁਸਾਰ ਸ਼ੁਰੂ ਵਿੱਚ ਨੌਜਵਾਨ ਆਮ ਗੱਲਬਾਤ ਕਰ ਰਹੇ ਸਨ ਪਰ ਅਚਾਨਕ ਝਗੜਾ ਵੱਧ ਗਿਆ। ਜਦੋਂ ਤੱਕ ਕੋਈ ਮਦਦ ਲਈ ਪਹੁੰਚਦਾ, ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਚੁੱਕੇ ਸਨ। ਸਰਕਾਰੀ ਹਸਪਤਾਲ ਦੀ ਡਾਕਟਰ ਨੀਤਿਕਾ ਨੇ ਦੱਸਿਆ ਕਿ ਜਦੋਂ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਅੰਕੁਸ਼ ਦੀ ਮੌਤ ਹੋ ਚੁੱਕੀ ਸੀ। ਉਸ ਦੀ ਲੱਤ ‘ਤੇ ਗੰਭੀਰ ਸੱਟ ਦੇ ਨਿਸ਼ਾਨ ਸਨ।

ਪੀੜਤ ਪਰਿਵਾਰ ਅਨੁਸਾਰ ਉਨ੍ਹਾਂ ਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਸੀ। ਬੱਚੇ ਮਿਹਨਤ ਮਜ਼ਦੂਰੀ ਕਰਕੇ ਘਰ ਪਰਤੇ ਸਨ ਅਤੇ ਨਕੋਦਰ ਮੱਥਾ ਟੇਕਣ ਜਾਣ ਦੀ ਤਿਆਰੀ ਕਰ ਰਹੇ ਸਨ। ਮ੍ਰਿਤਕ ਦੀ ਮਾਂ ਨੇ ਰੋਂਦੇ ਹੋਏ ਕਿਹਾ ਕਿ ਉਸ ਦਾ ਪੁੱਤਰ ਬੇਹੱਦ ਸਾਊ ਸੀ ਅਤੇ ਕਦੇ ਕਿਸੇ ਨਾਲ ਨਹੀਂ ਲੜਦਾ ਸੀ।

ਸੰਗਰੂਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button