
ਹਲਕਾ ਅਜਨਾਲਾ ਦੇ ਪਿੰਡ ਅਵਾਣ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿਖੇ ਅੱਜ ਸ਼ੈਡ ਥੱਲੇ ਫੜ੍ਹ ਲਗਾਉਣ ਤੋਂ ਆੜਤੀਆਂ ਦੀ ਦੋ ਧਿਰਾਂ ਵਿੱਚ ਇਸ ਕਦਰ ਲੜਾਈ ਹੋ ਗਈ ਕਿ ਇੱਕ ਆੜ੍ਹਤੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਵਿਰੋਧੀ ਧਿਰ ਦੇ ਆੜ੍ਹਤੀਆਂ ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਅਤੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਇਸ ਮੌਕੇ ਗੱਲਬਾਤ ਕਰਦੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜਸਪਾਲ ਸਿੰਘ ਪ੍ਰਗਟ ਸਿੰਘ ਵੱਲੋਂ ਉਨਾਂ ਦੇ ਰਿਸ਼ਤੇਦਾਰ ਦਲਬੀਰ ਸਿੰਘ ਦੀ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਉਹਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਗੱਲਬਾਤ ਕਰਦੇ ਮ੍ਰਿਤਕ ਦਲਬੀਰ ਸਿੰਘ ਪੁੱਤਰ ਹਰਬੰਸ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕੀ ਅੱਜ ਦਾਣਾ ਮੰਡੀ ਪਿੰਡ ਅਵਾਨ ਵਿੱਚ ਸ਼ੈਡ ਥੱਲੇ ਫੜ ਲਾਉਣ ਤੋਂ ਲੈ ਕੇ ਦਲਬੀਰ ਸਿੰਘ ਅਤੇ ਪ੍ਰਗਟ ਸਿੰਘ ਦੋ ਧਿਰਾਂ ਵਿੱਚ ਟਕਰਾ ਹੋਈ ਜਿਸ ਦੌਰਾਨ ਦਲਬੀਰ ਸਿੰਘ ਦੀ ਮੌਕੇ ਦੇ ਮੌਤ ਹੋ ਗਈ। ਉਹਨਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦਲਬੀਰ ਸਿੰਘ ਨੂੰ ਪ੍ਰਗਟ ਸਿੰਘ ਜਸਪਾਲ ਸਿੰਘ ਹਣੀ ਅਤੇ ਹੋਰਨਾਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਰਫਤਾਰ ਕਰਕੇ ਇਨਸਾਫ ਦਿਵਾਇਆ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




